ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਸਹਿਕਾਰੀ ਸਭਾ ਵਿੱਚ ਪ੍ਰਧਾਨ ਦੀ ਸਹਿਮਤੀ ਤੋਂ ਬਗੈਰ ਭਰਤੀ ਕੀਤਾ ਸੇਲਜ਼ਮੈਨ

08:00 AM Sep 27, 2024 IST

ਪੱਤਰ ਪ੍ਰੇਰਕ
ਰੂੜੇਕੇ ਕਲਾਂ, 26 ਸਤੰਬਰ
ਪਿੰਡ ਕਾਹਨੇ ਕੇ ਦੀ ਸਹਿਕਾਰੀ ਸਭਾ ਵਿੱਚ ਸਭਾ ਦੇ ਪ੍ਰਧਾਨ ਨੇ ਆਪਣੀ ਸਹਿਮਤੀ ਤੋਂ ਬਗ਼ੈਰ ਹੀ ਇੱਕ ਅਧਿਕਾਰੀ ਵੱਲੋਂ ਸੇਲਜ਼ਮੈਨ ਭਰਤੀ ਕਰਨ ਦੇ ਦੋਸ਼ ਲਾਏ ਹਨ। ਉਨ੍ਹਾਂ ਇਸ ਮਾਮਲੇ ਵਿਚ ਉਪ-ਰਜਿਸਟਰਾਰ ਸਹਿਕਾਰੀ ਸਭਾਵਾਂ ਬਰਨਾਲਾ ਤੋਂ ਇਨਸਾਫ ਦੀ ਮੰਗ ਕੀਤੀ ਹੈ। ਸਭਾ ਦੇ ਪ੍ਰਧਾਨ ਬੇਅੰਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਸਭਾ ਵਿੱਚ ਇੱਕ ਸੇਲਜ਼ਮੈਨ ਭਰਤੀ ਸਬੰਧੀ ਇੱਕ ਇਸ਼ਤਿਹਾਰ ਦੇ ਕੇ ਅਰਜ਼ੀਆਂ ਮੰਗੀਆਂ ਸਨ ਅਤੇ ਪ੍ਰਾਪਤ ਹੋਈਆਂ ਅੱਠ ਅਰਜ਼ੀਆਂ ਦੇ ਉਮੀਦਵਾਰਾਂ ਦਾ ਇੰਟਰਵਿਊ ਵੀ ਲਿਆ ਗਿਆ ਸੀ ਪਰ ਜਦ ਉਸ ਨੂੰ ਪਤਾ ਲੱਗਾ ਕਿ ਐਕਟ ਅਨੁਸਾਰ ਢਾਈ ਕਰੋੜ ਤੋਂ ਹੇਠਾਂ ਲੈਣ ਦੇਣ ਵਾਲੀ ਸਭਾ ਇੱਕ ਤੋਂ ਵੱਧ ਸੇਲਜ਼ਮੈਨ ਰੱਖ ਹੀ ਨਹੀਂ ਸਕਦੀ ਤਾਂ ਉਸ ਨੇ ਬਤੌਰ ਪ੍ਰਧਾਨ ਇਸ ਭਰਤੀ ਦੀ ਪ੍ਰਵਾਨਗੀ ਦੇਣ ਤੋਂ ਨਾਂਹ ਕਰ ਦਿੱਤੀ। ਉਨ੍ਹਾਂ ਕਿਹਾ ਕਿ ਮਨਾਹੀ ਦੇ ਬਾਵਜੂਦ ਸਬੰਧਤ ਅਧਿਕਾਰੀ ਵੱਲੋਂ ਸੇਲਜ਼ਮੈਨ ਭਰਤੀ ਕਰ ਲਿਆ ਗਿਆ। ਉਨ੍ਹਾਂ ਇਸ ਭਰਤੀ ’ਤੇ ਸਬੰਧੀ 30 ਸਤੰਬਰ ਦੀ ਪੇਸ਼ੀ ਮਿੱਥੀ ਗਈ ਹੈ।

Advertisement

ਕਿਸੇ ਨਾਲ ਬੇਇਨਸਾਫੀ ਨਹੀਂ ਹੋਵੇਗੀ: ਉਪ-ਰਜਿਸਟਰਾਰ

ਉਪ-ਰਜਿਸਟਰਾਰ ਬਰਨਾਲਾ ਐੱਸਐੱਸ ਮੋਹੀ ਨੇ ਕਿਹਾ ਕਿ ਇਹ ਮਸਲਾ ਉਨ੍ਹਾਂ ਕੋਲ ਸਣਵਾਈ ਅਧੀਨ ਹੈ ਅਤੇ ਕਿਸੇ ਨਾਲ ਬੇਇਨਸਾਫੀ ਨਹੀਂ ਕੀਤੀ ਜਾਵੇਗੀ।

Advertisement
Advertisement