ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਲਿਖਾਰੀ ਸਭਾ ਦੀ ਮੀਟਿੰਗ ਵਿੱਚ ਚੱਲਿਆ ਰਚਨਾਵਾਂ ਦਾ ਦੌਰ

10:30 AM Jun 05, 2024 IST
ਰਾਮਪੁਰ ਸਭਾ ਦੀ ਇੱਕਤਰਤਾ ’ਚ ਸ਼ਾਮਲ ਲੇਖਕ। -ਫੋਟੋ: ਓਬਰਾਏ

ਪੱਤਰ ਪ੍ਰੇਰਕ
ਦੋਰਾਹਾ, 4 ਜੂਨ
ਇੱਥੇ ਪੰਜਾਬੀ ਲਿਖਾਰੀ ਸਭਾ ਰਾਮਪੁਰ ਦੀ ਮਾਸਿਕ ਇੱਕਤਰਤਾ ਅਨਿਲ ਫਤਹਿਗੜ੍ਹ ਜੱਟਾਂ ਦੀ ਪ੍ਰਧਾਨਗੀ ਹੇਠਾਂ ਹੋਈ। ਜਿਸ ਵਿਚ ਸਭ ਤੋਂ ਪਹਿਲਾ ਪ੍ਰਸਿੱਧ ਲੇਖਕ ਸੁਰਜੀਤ ਪਾਤਰ ਦੀ ਮੌਤ ’ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਸ਼ਰਧਾਂਜਲੀ ਭੇਟ ਕੀਤੀ। ਇਸ ਮੌਕੇ ਰਚਨਾਵਾਂ ਦੇ ਦੌਰ ਵਿੱਚ ਬਲਵੰਤ ਮਾਂਗਟ ਨੇ ਮਨੁੱਖੀ ਚੇਤਨਾ ਨਾਲ ਸਬੰਧਤ ਲੇਖ ‘ਕਸਤੂਰੀ’, ਗੁਰਸੇਵਕ ਢਿੱਲੋਂ ਨੇ ਗੀਤ ‘ਮੈਪ ਦਾ ਕਮਾਲ’, ਕਰਨੈਲ ਸਿਵੀਆ ਨੇ ਗੀਤ ‘ਸਾਧ ਬਨਾਮ ਠੱਗ’, ਗੁਰਦੀਪ ਮਹੌਣ ਨੇ ਕਹਾਣੀ ‘ਅਮਾਨਤ’, ਕੰਵਲਜੀਤ ਨੀਲੋਂ ਨੇ ਕਾਵਿ ਕਹਾਣੀ ‘ਕਾਂ ਤੇ ਚਿੜੀ’, ਬਲਵੰਤ ਵਿਰਕ ਨੇ ਗੀਤ ‘ਮੱਕੀ ਦੀ ਰੋਟੀ ਸਰੋਂ ਦਾ ਸਾਗ’, ਤਰਨਜੀਤ ਗਰੇਵਾਲ ਨੇ ਬੈਂਤ ‘ਖਰਗੋਸ਼ ਤੇ ਕੱਛੂ’, ਸਿਮਰਨ ਅਹਿਲਾਵਤ ਨੇ ਕਵਿਤਾ ‘ਹਾਣੀ’, ਨੀਤੂ ਰਾਮਪੁਰ ਨੇ ਕਵਿਤਾ ‘ਮਾਂ ਨੇ ਆਖਿਆ’, ਪ੍ਰਭਜੋਤ ਰਾਮਪੁਰ ਨੇ ਕਵਿਤਾ ‘ਫਿਲਮ’, ਹਰਬੰਸ ਮਾਲਵਾ ਨੇ ਗੀਤ ‘ਦਰਦ ਤੇਰਾ ਤੇ ਮੇਰੀ ਲੋਅ’, ਸੁਖਜੀਵਨ ਰਾਮਪੁਰੀ ਨੇ ਕਵਿਤਾ ‘ਮੇਰਾ ਬਾਪੂ’, ਅਨਿਲ ਫਤਹਿਗੜ੍ਹ ਜੱਟਾਂ ਨੇ ਗੀਤ ‘ਪੈ ਗਿਆ ਖਿਲਾਰਾ’ ਸੁਣਾਇਆ। ਪੜ੍ਹੀਆਂ ਸੁਣੀਆਂ ਰਚਨਾਵਾਂ ਤੇ ਸੁਰਿੰਦਰ ਰਾਮਪੁਰੀ, ਜਸਵੀਰ ਝੱਜ, ਤਰਨਵੀਰ ਤਰਨ, ਪਰਮਿੰਦਰ ਸਿੰਘ ਤੋਂ ਇਲਾਵਾ ਹੋਰ ਸਾਹਿਤਕਾਰਾਂ ਨੇ ਉਸਾਰੂ ਟਿੱਪਣੀਆਂ ਕੀਤੀਆਂ। ਸਭਾ ਦੀ ਕਾਰਵਾਈ ਬਲਵੰਤ ਮਾਂਗਟ ਨੇ ਬਾਖੂਬੀ ਨਿਭਾਈ।

Advertisement

Advertisement