For the best experience, open
https://m.punjabitribuneonline.com
on your mobile browser.
Advertisement

ਪੰਜਾਬੀ ਸਾਹਿਤ ਸਭਾ ਦੀ ਇਕੱਤਰਤਾ ’ਚ ਚੱਲਿਆ ਰਚਨਾਵਾਂ ਦਾ ਦੌਰ

08:05 AM Jun 25, 2024 IST
ਪੰਜਾਬੀ ਸਾਹਿਤ ਸਭਾ ਦੀ ਇਕੱਤਰਤਾ ’ਚ ਚੱਲਿਆ ਰਚਨਾਵਾਂ ਦਾ ਦੌਰ
ਪੰਜਾਬੀ ਸਾਹਿਤ ਸਭਾ ਭੈਣੀ ਸਾਹਿਬ ਦੀ ਮੀਟਿੰਗ ਵਿੱਚ ਹਾਜ਼ਰ ਸਾਹਿਤਕਾਰ।-ਫੋਟੋ: ਟੱਕਰ
Advertisement

ਪੱਤਰ ਪ੍ਰੇਰਕ
ਮਾਛੀਵਾੜਾ, 24 ਜੂਨ
ਪੰਜਾਬੀ ਸਾਹਿਤ ਸਭਾ ਸ੍ਰੀ ਭੈਣੀ ਸਾਹਿਬ ਦੀ ਮਹੀਨਾਵਾਰ ਮੀਟਿੰਗ ਗੁਰਸੇਵਕ ਸਿੰਘ ਢਿੱਲੋਂ ਦੀ ਪ੍ਰਧਾਨਗੀ ਹੇਠ ਹੋਈ। ਸ਼ੁਰੂਆਤੀ ਦੌਰ ਵਿੱਚ ਸਾਹਿਤਕਾਰ ਹਰਭਜਨ ਸਿੰਘ ਮਾਂਗਟ ਅਤੇ ਲੇਖਕ ਨਰਿੰਦਰ ਮਣਕੂ ਦੇ ਚਾਚਾ ਬਲਦੇਵ ਸਿੰਘ ਦੇ ਅਕਾਲ ਚਲਾਣੇ ’ਤੇ ਸਭਾ ਵੱਲੋਂ ਸ਼ੋਕ ਮਤਾ ਪਾਇਆ ਗਿਆ ਅਤੇ ਲੇਖਕ ਪੰਮੀ ਹਬੀਬ ਦੇ ਚਾਰ ਸਾਲ ਪਹਿਲਾਂ ਵਿਛੜੇ ਪੁੱਤਰ ਮਨਪ੍ਰੀਤ ਸਿੰਘ ਨੂੰ ਯਾਦ ਕੀਤਾ ਗਿਆ। ਇਸ ਮਗਰੋਂ ਚੱਲੇ ਰਚਨਾਵਾਂ ਦੇ ਦੌਰ ਵਿੱਚ ਸੁਖਦੇਵ ਸਿੰਘ ਕੁੱਕੂ ਘਲੋਟੀ ਨੇ ਗੀਤ ‘ਲੱਭਦੀ ਫਿਰਾਂ ਸਿਰਨਾਵਾਂ’, ਸਵਿੰਦਰ ਸਿੰਘ ਲੁਧਿਆਣਾ ਨੇ ਕਵਿਤਾ ‘ਬੰਦਾ’, ਬਲਵੰਤ ਸਿੰਘ ਵਿਰਕ ਨੇ ਰੁਬਾਈ ‘ਰੁੱਖ ਲਗਾਈਏ’, ਜ਼ੋਰਾਵਰ ਸਿੰਘ ਪੰਛੀ ਨੇ ਗ਼ਜ਼ਲ ‘ਖਾਮੋਸ਼ ਹੈ’, ਭੁਪਿੰਦਰ ਸਿੰਘ ਡਿਓਟ ਨੇ ਰੁਬਾਈ, ਪ੍ਰਸਿੱਧ ਗ਼ਜ਼ਲਗੋ ਸਰਦਾਰ ਪੰਛੀ ਨੇ ਗ਼ਜ਼ਲ ‘ਮੇਰੀ ਤਲਵਾਰ ਬੋਲੇਗੀ’, ਗੀਤਕਾਰ ਕਰਨੈਲ ਸਿਵੀਆ ਨੇ ਗੀਤ ‘ਜ਼ਮੀਨ’, ਨੇਤਰ ਸਿੰਘ ਮੁੱਤੋਂ ਨੇ ਕਵਿਤਾ ‘ਬਾਤ ਪਾਵਾਂ’, ਹਰਬੰਸ ਸਿੰਘ ਰਾਏ ਨੇ ਗੀਤ ‘ਗਧਾ’, ਗੁਰਬਾਗ ਸਿੰਘ ਰਾਈਆਂ ਨੇ ਗੀਤ ‘ਭੁੱਕੀ ਵਾਲੇ’ ਸੁਣਾਇਆ। ਇਸੇ ਤਰ੍ਹਾਂ ਗੀਤਕਾਰ ਤੇ ਗਾਇਕ ਜਗਤਾਰ ਰਾਈਆਂ ਨੇ ਗੀਤ ‘ਜਵਾਨ ਗੱਭਰੂ’, ਬਲਰਾਜ ਬਾਜਵਾ ਨੇ ਗੀਤ ‘ਸ਼ੌਕੀਨ ਹਥਿਆਰਾਂ ਦੇ’, ਗੁਰਸੇਵਕ ਸਿੰਘ ਢਿੱਲੋਂ ਨੇ ਗੀਤ ‘ਜੇ ਮੁੱਕ ਗਿਆ ਪਾਣੀ’, ਪ੍ਰੀਤਮ ਸਿੰਘ ਨੇ ਕਵਿਤਾ ‘ਅਸੀਂ ਪੰਛੀ’, ਦਲਜੀਤ ਸਿੰਘ ਰੰਧਾਵਾ ਨੇ ਸ਼ਿਅਰ ‘ਹੰਝੂ’, ਜਗਵੀਰ ਸਿੰਘ ਵਿੱਕੀ ਨੇ ਗੀਤ ‘ਪ੍ਰਦੇਸੀ’, ਲਖਵੀਰ ਸਿੰਘ ਲੱਭੇ ਨੇ ਗੀਤ ‘ਰੁੱਖ’, ਜਗਦੇਵ ਸਿੰਘ ਬਾਘਾ ਨੇ ਮਿੰਨੀ ਕਹਾਣੀ ‘ਬੱਚੇ’ ਆਦਿਕ ਰਚਨਾਵਾਂ ਪੇਸ਼ ਕੀਤੀਆਂ।
ਇਸ ਦੌਰਾਨ ਪੜ੍ਹੀਆਂ-ਸੁਣੀਆਂ ਰਚਨਾਵਾਂ ’ਤੇ ਗ਼ਜ਼ਲਗੋ ਸਰਦਾਰ ਪੰਛੀ, ਗੁਰਸੇਵਕ ਸਿੰਘ ਢਿੱਲੋਂ, ਕਰਨੈਲ ਸਿਵੀਆਂ ਅਤੇ ਆਏ ਹੋਏ ਸਾਰੇ ਸਾਹਿਤਕਾਰਾਂ ਨੇ ਰਲ ਕੇ ਉਸਾਰੂ ਵਿਚਾਰ- ਵਿਚਾਰ ਚਰਚਾ ਕੀਤੀ। ਮੀਟਿੰਗ ਦੀ ਕਾਰਵਾਈ ਕਹਾਣੀਕਾਰ ਤਰਨ ਬੱਲ ਤੇ ਗੀਤਕਾਰ ਜਗਵੀਰ ਸਿੰਘ ਵਿੱਕੀ ਨੇ ਖੂਬਸੂਰਤ ਅੰਦਾਜ਼ ਵਿੱਚ ਚਲਾਈ। ਅਖੀਰ ਵਿੱਚ ਗੁਰਸੇਵਕ ਸਿੰਘ ਢਿੱਲੋਂ ਨੇ ਆਏ ਸਾਹਿਤਕਾਰਾਂ ਦਾ ਧੰਨਵਾਦ ਕੀਤਾ।

Advertisement

Advertisement
Author Image

sukhwinder singh

View all posts

Advertisement
Advertisement
×