ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਸੇਵਾਮੁਕਤ ਕਰਨਲ ਨਾਲ ਸਵਾ ਚਾਰ ਲੱਖ ਦੀ ਠੱਗੀ ਮਾਰੀ

07:48 AM Jul 04, 2023 IST

ਅੰਬਾਲਾ (ਨਿੱਜੀ ਪੱਤਰ ਪ੍ਰੇਰਕ): ਸਾਈਬਰ ਠੱਗਾਂ ਨੇ ਇੱਥੋਂ ਦੀ ਡਿਫੈਂਸ ਕਲੋਨੀ ਵਿਚ ਰਹਿ ਰਹੇ ਸੇਵਾਮੁਕਤ ਕਰਨਲ ਨੂੰ ਬਿਜਲੀ ਬਿਲ ਨਾ ਭਰੇ ਜਾਣ ਦਾ ਸੰਦੇਸ਼ ਭੇਜ ਕੇ ਉਸ ਦੇ ਬੈਂਕ ਖਾਤੇ ਵਿਚੋਂ ਸਵਾ ਚਾਰ ਲੱਖ ਰੁਪਏ ਠੱਗ ਲਏ। ਕਰਨਲ ਦੀ ਸ਼ਿਕਾਇਤ ’ਤੇ ਪੁਲੀਸ ਨੇ ਸਾਢੇ ਚਾਰ ਮਹੀਨਿਆਂ ਬਾਅਦ ਹੁਣ ਐੱਫਆਈਆਰ ਦਰਜ ਕੀਤੀ ਹੈ। ਸੇਵਾਮੁਕਤ ਕਰਨਲ ਅਮਰਪਾਲ ਸਿੰਘ ਨੇ ਦੱਸਿਆ ਕਿ 20 ਫਰਵਰੀ ਨੂੰ ਉਸ ਦੇ ਫੋਨ ’ਤੇ ਸੁਨੇਹਾ ਆਇਆ ਕਿ ਤੁਸੀਂ ਆਪਣੇ ਘਰ ਦਾ ਬਿਜਲੀ ਦਾ ਬਿਲ ਨਹੀਂ ਭਰਿਆ। ਸਾਈਬਰ ਠੱਗ ਨੇ ਉਸ ਦੇ ਫੋਨ ’ਤੇ ਓਟੀਪੀ ਭੇਜਿਆ। ਉਸ ਨੇ ਜਿਉਂ ਹੀ ਓਟੀਪੀ ਸ਼ੇਅਰ ਕੀਤਾ ਉਸ ਦੇ ਖਾਤੇ ਵਿੱਚੋਂ 4 ਲੱਖ 22 ਹਜ਼ਾਰ 10 ਰੁਪਏ ਨਿਕਲ ਗਏ। ਉਸ ਨੇ ਸਟੇਟ ਬੈਂਕ ਆਫ ਇੰਡੀਆ ਦੀ ਸ਼ਾਖ਼ਾ ਪਹੁੰਚ ਕੇ ਪਹਿਲਾਂ ਖਾਤਾ ਬੰਦ ਕਰਵਾਇਆ ਮਗਰੋਂ ਥਾਣਾ ਪੰਜੋਖਰਾ ਵਿਚ ਉਦੋਂ ਹੀ ਸ਼ਿਕਾਇਤ ਦੇ ਦਿੱਤੀ ਸੀ ਪਰ ਪੁਲੀਸ ਨੇ ਹੁਣ ਕੇਸ ਦਰਜ ਕਰ ਕੇ ਜਾਂਚ ਸ਼ੁਰੂ ਕੀਤੀ ਹੈ।

Advertisement

Advertisement
Tags :
ਸੇਵਾਮੁਕਤਕਰਨਲਠੱਗੀਮਾਰੀ:
Advertisement