ਠਸਕਾ ਮੀਰਾਂਜੀ ਵਾਸੀ ਦੀ ਅਮਰੀਕਾ ’ਚ ਮੌਤ
06:32 AM Feb 05, 2025 IST
Advertisement
ਸਤਪਾਲ ਰਾਮਗੜ੍ਹੀਆ
ਪਿਹੋਵਾ, 4 ਫਰਵਰੀ
ਪਿੰਡ ਠਸਕਾ ਮੀਰਾਂਜੀ ਦੇ ਨੌਜਵਾਨ ਦੀ ਅਮਰੀਕਾ ’ਚ ਸੜਕ ਹਾਦਸੇ ਵਿੱਚ ਮੌਤ ਹੋ ਗਈ। ਠਸਕਾ ਮੀਰਾਂਜੀ ਦੇ ਮੋਹਿਤ ਸੈਣੀ ਨੇ ਦੱਸਿਆ ਕਿ ਉਸ ਦਾ ਚਚੇਰਾ ਭਰਾ ਕ੍ਰਿਸ਼ਨ ਕੁਮਾਰ 8 ਮਹੀਨੇ ਪਹਿਲਾਂ ਕੈਨੇਡਾ ਗਿਆ ਸੀ, ਉੱਥੋਂ ਅਮਰੀਕਾ ਚਲਾ ਗਿਆ। ਇਸ ਵੇਲੇ, ਉਹ ਅਮਰੀਕਾ ਦੇ ਪੈਨਸਿਲਵੇਨੀਆ ਦੇ ਰੈਸਟੋਰੈਂਟ ’ਚ ਰਸੋਈਆ ਸੀ। 28 ਜਨਵਰੀ ਨੂੰ ਕ੍ਰਿਸ਼਼ਨਾ ਕੰਮ ਤੋਂ ਬਾਅਦ ਆਪਣੇ ਦੋਸਤ ਨਾਲ ਕਾਰ ਵਿੱਚ ਘਰ ਵਾਪਸ ਆ ਰਿਹਾ ਸੀ। ਇਸ ਦੌਰਾਨ ਕਾਰ ਦੀ ਟਰੱਕ ਨਾਲ ਟੱਕਰ ਹੋ ਗਈ, ਜਿਸ ਵਿੱਚ ਕ੍ਰਿਸ਼ਨ ਕੁਮਾਰ ਦੀ ਮੌਕੇ ’ਤੇ ਹੀ ਮੌਤ ਹੋ ਗਈ।
Advertisement
Advertisement
Advertisement