ਗੁਰੂਗ੍ਰਾਮ ’ਚ ਧਾਰਮਿਕ ਸਥਾਨ ਫੂਕਿਆ, ਪੁਲੀਸ ਨੇ ਕੇਸ ਦਰਜ ਕੀਤਾ
12:05 PM Aug 07, 2023 IST
ਗੁਰੂਗ੍ਰਾਮ, 7 ਅਗਸਤ
ਅੱਜ ਤੜਕੇ ਗੁਰੂਗ੍ਰਾਮ ਦੇ ਪਿੰਡ ਵਿੱਚ ਧਾਰਮਿਕ ਸਥਾਨ ਨੂੰ ਅਣਪਛਾਤਿਆਂ ਨੇ ਅੱਗ ਲਗਾ ਦਿੱਤੀ। ਪੁਲੀਸ ਨੇ ਕੇਸ ਦਰਜ ਕਰ ਲਿਆ ਹੈ। ਸਥਾਨ ਦੇ ਰਾਖੇ ਨੇ ਸੈਕਟਰ 37 ਦੇ ਥਾਣੇ ਵਿੱਚ ਦਰਜ ਕਰਵਾਈ ਸ਼ਿਕਾਇਤ ਵਿੱਚ ਕਿਹਾ, ‘ਤੜਕੇ ਕਰੀਬ 1.30 ਵਜੇ ਮੈਨੂੰ ਆਸ-ਪਾਸ ਰਹਿਣ ਵਾਲੇ ਕਿਸੇ ਵਿਅਕਤੀ ਦਾ ਫ਼ੋਨ ਆਇਆ ਕਿ ਅਣਪਛਾਤਿਆਂ ਨੇ ਧਾਰਮਿਕ ਸਥਾਨ ਨੂੰ ਫੂਕ ਦਿੱਤਾ ਹੈ।’ ਉਨ੍ਹਾਂ ਦੱਸਿਆ ਕਿ ਲੋਕਾਂ ਦੀ ਮਦਦ ਨਾਲ ਅੱਗ 'ਤੇ ਕਾਬੂ ਪਾਇਆ ਗਿਆ ਤੇ ਮੰਗ ਕੀਤੀ ਕਿ ਮੁਲਜ਼ਮਾਂ ਖ਼ਿਲਾਫ਼ ਕਾਰਵਾਈ ਕੀਤੀ ਜਾਵੇ।
ਪੁਲੀਸ ਦੇ ਅਧਿਕਾਰੀ ਨੇ ਦੱਸਿਆ ਕਿ ਉਹ ਮੁਲਜ਼ਮਾਂ ਦੀ ਪਛਾਣ ਕਰਕੇ ਉਨ੍ਹਾਂ ਨੂੰ ਗ੍ਰਿਫ਼ਤਾਰ ਕਰਨ ਦੀ ਕੋਸ਼ਿਸ਼ ਕਰ ਰਹੇ ਹਨ।
Advertisement
Advertisement