‘ਆਪ’ ਆਗੂ ਕੋਲੋਂ 50 ਲੱਖ ਦੀ ਫਿ਼ਰੌਤੀ ਮੰਗੀ
06:01 AM Nov 27, 2024 IST
ਪੱਤਰ ਪ੍ਰੇਰਕ
ਤਰਨ ਤਾਰਨ, 26 ਨਵੰਬਰ
ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਗੁਰਸੇਵਕ ਸਿੰਘ ਔਲਖ ਕੋਲੋਂ ਗੈਂਗਸਟਰ ਜੱਸਲ ਚੰਬਲ ਨੇ 50 ਲੱਖ ਰੁਪਏ ਦੀ ਫਿਰੌਤੀ ਮੰਗੀ ਹੈ ਅਤੇ ਇਹ ਰਾਸ਼ੀ ਨਾ ਦੇਣ ’ਤੇ ਉਸ ਦੇ ਛੋਟੇ ਬੱਚੇ ਦਾ ਨੁਕਸਾਨ ਕਰਨ ਦੀ ਧਮਕੀ ਵੀ ਦਿੱਤੀ ਹੈ। ਗੁਰਸੇਵਕ ਸਿੰਘ ਨੇ ਸਥਾਨਕ ਥਾਣਾ ਸਿਟੀ ਦੀ ਪੁਲੀਸ ਨੂੰ ਸ਼ਿਕਾਇਤ ਦਰਜ ਕਰਵਾਈ ਹੈ, ਜਿਸ ਵਿੱਚ ਉਸ ਨੇ ਕਿਹਾ ਕਿ ਉਸ ਨੂੰ 22 ਅਤੇ 25 ਨਵੰਬਰ ਨੂੰ ਗੈਂਗਸਟਰ ਜੱਸਲ ਚੰਬਲ ਨੇ ਵੱਟਸਐਪ ’ਤੇ ਮੈਸੇਜ ਭੇਜ ਤੇ 50 ਲੱਖ ਰੁਪਏ ਦੀ ਫ਼ਿਰੌਤੀ ਦੀ ਮੰਗ ਕੀਤੀ ਹੈ। ਸ਼ਿਕਾਇਤ ਮੁਤਾਬਕ ਜੱਸਲ ਚੰਬਲ ਨੇ ਫਿਰੌਤੀ ਨਾ ਦੇਣ ’ਤੇ ‘ਆਪ’ ਆਗੂ ਦਾ ਸਕੈਨ ਸੈਂਟਰ ਬੰਦ ਕਰਵਾ ਦੇਣ ਅਤੇ ਉਸ ਦੇ ਬੱਚੇ ਦਾ ਨੁਕਸਾਨ ਕਰਨ ਦੀ ਧਮਕੀ ਦਿੱਤੀ ਹੈ। ਥਾਣਾ ਸਿਟੀ ਦੇ ਏਐੱਸਆਈ ਇੰਦਰਜੀਤ ਸਿੰਘ ਨੇ ਦੱਸਿਆ ਕਿ ਇਸ ਸਬੰਧੀ ਕੇਸ ਦਰਜ ਕਰਕੇ ਜਾਂਚ ਕੀਤੀ ਜਾ ਰਹੀ ਹੈ।
Advertisement
Advertisement