For the best experience, open
https://m.punjabitribuneonline.com
on your mobile browser.
Advertisement

ਕੱਪੜਾ ਵਪਾਰੀ ਤੋਂ 20 ਲੱਖ ਦੀ ਫਿਰੌਤੀ ਮੰਗੀ

09:56 AM Nov 04, 2024 IST
ਕੱਪੜਾ ਵਪਾਰੀ ਤੋਂ 20 ਲੱਖ ਦੀ ਫਿਰੌਤੀ ਮੰਗੀ
Advertisement

Advertisement

ਪੱਤਰ ਪ੍ਰੇਰਕ
ਟੋਹਾਣਾ, 3 ਨਵੰਬਰ
ਇੱਥੇ ਪਿੰਡ ਮਾਜਰਾ ਵਿੱਚ ਕਪੜੇ ਦੇ ਸ਼ੋਅਰੂਮ ’ਤੇ ਤਿੰਨ ਨਕਾਬਪੋਸ਼ ਮੋਟਰਸਾਈਕਲ ਸਵਾਰਾਂ ਨੇ ਫਾਇਰਿੰਗ ਕੀਤੀ ਤੇ ਜਾਂਦੇ ਹੋਏ ਧਮਕੀ ਪੱਤਰ ਸੁੱਟ ਗਏ। ਪੱਤਰ ਵਿਚ 20 ਲੱਖ ਰੁਪਏ ਦੀ ਮੰਗ ਕੀਤੀ ਗਈ ਹੈ। ਫਿਰੌਤੀ ਮੰਗਣ ਵਾਲੇ ਨੇ ਆਪਣਾ ਨਾਮ ਸੁਰਿੰਦਰ ਫਤਿਹਾਬਾਦ ਲਿਖਿਆ ਹੈ। ਡੀਐੱਸਪੀ ਸੁਰਿੰਦਰ ਸਿੰਘ ਦੀ ਟੀਮ ਤੋਂ ਇਲਾਵਾ ਫੋਰੈਂਸਿਕ ਵਿਭਾਗ ਦੀਆਂ ਟੀਮਾਂ ਜਾਂਚ ਕਰਨ ਲੱਗ ਪਈਆਂ ਹਨ। ਵਪਾਰੀ ਪ੍ਰੇਮ ਨੇ ਦੱਸਿਆ ਕਿ ਦੇਰ ਸ਼ਾਮ ਨੂੰ ਬਿਨਾਂ ਨੰਬਰ ਵਾਲੇ ਮੋਟਰਸਾਈਕਲ ’ਤੇ ਤਿੰਨ ਨਕਾਬਪੋਸ਼ ਆਏ। ਆਉਂਦਿਆਂ ਹੀ ਉਨ੍ਹਾਂ ਗੋਲੀਆਂ ਚਲਾ ਦਿੱਤੀਆਂ ਤੇ ਧਮਕੀ ਪੱਤਰ ਸੁੱਟ ਗਏ। ਪੱਤਰ ਵਿੱਚ 20 ਲੱਖ ਰੁਪਏ ਨਾ ਦੇਣ ’ਤੇ ਧਮਕੀ ਦਿੱਤੀ ਗਈ ਹੈ। ਮੁੱਢਲੀ ਜਾਂਚ ਵਿਚ ਪੁਲੀਸ ਮੁਤਾਬਕ ਨਕਾਬਪੋਸ਼ਾਂ ਵੱਲੋਂ 12 ਬੋਰ ਪਿਸਤੌਲ ਦੀ ਵਰਤੋਂ ਕੀਤੀ ਗਈ ਸੀ। ਪੁਲੀਸ ਨੇ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

Advertisement

Advertisement
Author Image

Advertisement