ਔਰਤ ਤੋਂ 10 ਲੱਖ ਰੁਪਏ ਦੀ ਫ਼ਿਰੌਤੀ ਮੰਗੀ
07:50 AM Sep 30, 2024 IST
Advertisement
ਪੱਤਰ ਪ੍ਰੇਰਕ
ਤਰਨ ਤਾਰਨ, 29 ਸਤੰਬਰ
ਇਲਾਕੇ ਦੇ ਪਿੰਡ ਕੱਦਗਿੱਲ ਦੀ ਵਸਨੀਕ ਭੁਪਿੰਦਰ ਕੌਰ ਪਤਨੀ ਅਮਰਦੀਪ ਸਿੰਘ ਨੂੰ ਉਸ ਦੇ ਮੋਬਾਈਲ ’ਤੇ ਫੋਨ ਕਰਕੇ ਗੈਂਗਸਟਰ ਹੈਪੀ ਜੱਜ ਵਾਸੀ ਜੰਡਿਆਲਾ ਗੁਰੂ ਦੇ ਭਰਾ ਨੇ 10 ਲੱਖ ਰੁਪਏ ਦੀ ਫ਼ਿਰੌਤੀ ਦੀ ਮੰਗ ਕੀਤੀ ਹੈ| ਭੁਪਿੰਦਰ ਕੌਰ ਨੇ ਦੱਸਿਆ ਕਿ ਉਸ ਨੂੰ ਹੈਪੀ ਜੱਜ ਦੇ ਭਰਾ ਨੇ 13 ਸਤੰਬਰ ਨੂੰ ਫੋਨ ਕਰਕੇ ਪੈਸੇ ਨਾ ਦੇਣ ’ਤੇ ਉਸ ਦੇ ਪਰਿਵਾਰ ਦਾ ਨੁਕਸਾਨ ਕਰਨ ਦੀ ਧਮਕੀ ਦਿੱਤੀ ਸੀ| ਭੁਪਿੰਦਰ ਕੌਰ ਵੱਲੋਂ ਕੀਤੀ ਸ਼ਿਕਾਇਤ ਦੀ ਪੜਤਾਲ ਡੀਐੱਸਪੀ (ਡਿਟੈਕਟਿਵ) ਬਿਕਰਮਜੀਤ ਸਿੰਘ ਨੇ ਕੀਤੀ, ਜਿਸ ਦੀ ਰਿਪੋਰਟ ਦੇ ਆਧਾਰ ’ਤੇ ਸਥਾਨਕ ਥਾਣਾ ਸਦਰ ਦੀ ਪੁਲੀਸ ਨੇ ਬੀਐੱਨਐੱਸ ਦੀ ਧਾਰਾ 308 (2), 308 (5), 351 (5) ਤਹਿਤ ਕੇਸ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਉਨ੍ਹਾਂ ਕਿਹਾ ਕਿ ਮੁਲਜ਼ਮਾਂ ਨੂੰ ਜਲਦੀ ਹੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ।
Advertisement
Advertisement
Advertisement