ਸ਼ਹੀਦ ਸੂਬੇਦਾਰ ਜੋਗਿੰਦਰ ਸਿੰਘ ਦੇ ਜਨਮ ਦਿਹਾੜੇ ਮੌਕੇ ਰੈਲੀ ਕੱਢੀ
ਨਿੱਜੀ ਪੱਤਰ ਪ੍ਰੇਰਕ
ਫ਼ਰੀਦਕੋਟ, 29 ਸਤੰਬਰ
ਮੇਜਰ ਅਜਾਇਬ ਸਿੰਘ ਕਾਨਵੈਂਟ ਸੀਨੀਅਰ ਸੈਕੰਡਰੀ ਸਕੂਲ ਜਿਉਣਵਾਲਾ ਵਿੱਚ ਚੱਲ ਰਹੇ ਐੱਨਸੀਸੀ ਜੂਨੀਅਰ ਡਿਵੀਜ਼ਨ ਵਿੰਗ (13 ਪੰਜਾਬ ਬਟਾਲੀਅਨ ਫਿਰੋਜ਼ਪੁਰ) ਦੇ ਕੈਡੇਟਾਂ ਵੱਲੋਂ ਸ਼ਹੀਦ ਸੂਬੇਦਾਰ ਜੋਗਿੰਦਰ ਸਿੰਘ ਦੇ ਜਨਮ ਦਿਹਾੜੇ ਮੌਕੇ ਪਿੰਡ ਮਾਹਲਾ ਕਲਾਂ ਵਿੱਚ ਰੈਲੀ ਕੱਢੀ ਗਈ। ਇਸ ਰੈਲੀ ਵਿੱਚ ਨਗਿੰਦਰ ਸਿੰਘ ਫ਼ੌਜੀ (ਸਰਪੰਚ), ਬਲਵਿੰਦਰ ਸਿੰਘ, ਇੰਸਪੈਕਟਰ ਨਿਰਮਲ ਸਿੰਘ ਸੰਧੂ, ਗੁਰਬਚਨ ਸਿੰਘ, ਸਰਬਜੀਤ ਸਿੰਘ ਤੇ ਲਖਵਿੰਦਰ ਸਿੰਘ ਵੀ ਸ਼ਾਮਲ ਹੋਏ। ਕਰਨਲ ਸੀ. ਐੱਸ ਸ਼ਰਮਾ ਅਤੇ ਹੌਲਦਾਰ ਜਗਦੀਸ਼ ਸਿੰਘ ਨੇ ਸ਼ਹੀਦ ਸੂਬੇਦਾਰ ਜੋਗਿੰਦਰ ਸਿੰਘ ਦੇ ਜਨਮ ਦਿਹਾੜੇ ’ਤੇ ਚਾਨਣਾ ਪਾਉਂਦਿਆਂ ਕੈਡੇਟਾਂ ਨੂੰ ਦੱਸਿਆ ਕਿ ਸੰਨ 1962 ਵਿੱਚ ਭਾਰਤ-ਚੀਨ ਲੜਾਈ ਵਿੱਚ ਆਪਣੀ ਬਹਾਦਰੀ ਦੇ ਜੌਹਰ ਦਿਖਾਉਂਦਿਆਂ ਸ਼ਹੀਦੀ ਪ੍ਰਾਪਤ ਕੀਤੀ ਅਤੇ ਉਨ੍ਹਾਂ ਦੀ ਇਸ ਬਹਾਦਰੀ ’ਤੇ ਭਾਰਤ ਸਰਕਾਰ ਵੱਲੋਂ ਉਨ੍ਹਾਂ ਨੂੰ ਪਰਮਵੀਰ ਚੱਕਰ ਨਾਲ ਸਨਮਾਨਿਆ ਗਿਆ। ਪ੍ਰਿੰਸੀਪਲ ਡਾ. ਐੱਸ. ਐੱਸ. ਬਰਾੜ ਨੇ ਕੈਡੇਟਾਂ ਨੂੰ ਸ਼ਹੀਦਾਂ ਦੀਆਂ ਜੀਵਨੀਆਂ ਪੜ੍ਹਨ ਅਤੇ ਉਨ੍ਹਾਂ ਦੇ ਪਾਏ ਪੂਰਨਿਆਂ ’ਤੇ ਚੱਲਣ ਲਈ ਪ੍ਰੇਰਿਤ ਕੀਤਾ। ਇਸ ਮੌਕੇ ਸਪੋਰਟਸ ਇੰਚਾਰਜ ਬਲਵਿੰਦਰ ਕੌਰ ਗਿੱਲ, ਆਈਟੀ ਕੋ-ਆਰਡੀਨੇਟਰ ਦਪਿੰਦਰਜੀਤ ਕੌਰ ਸੰਧੂ, ਕੇਅਰਟੇਕਰ ਪੂਨਮ ਰਾਣੀ ਅਤੇ ਵੀਰਪਾਲ ਕੌਰ ਹਾਜ਼ਰ ਸਨ।