ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਡੇਰਾਬੱਸੀ ਹਲਕਾ ਆਗੂਆਂ ਲਈ ਬਣਿਆ ਵੱਕਾਰ ਦਾ ਸੁਆਲ

08:25 AM Jun 01, 2024 IST
ਸਰਕਾਰੀ ਕਾਲਜ ਵਿੱਚ ਈਵੀਐੱਮ ਮਸ਼ੀਨਾਂ ਲੈ ਕੇ ਜਾਂਦੇ ਪੋਲਿੰਗ ਅਫ਼ਸਰ। -ਫੋਟੋ: ਰੂਬਲ

ਹਰਜੀਤ ਸਿੰਘ
ਡੇਰਾਬੱਸੀ, 31 ਮਈ
ਇਕ ਜੂਨ ਨੂੰ ਪੈਣ ਵਾਲੀ ਲੋਕ ਸਭਾ ਚੋਣਾਂ ਲਈ ਪ੍ਰਸ਼ਾਸ਼ਨ ਵੱਲੋਂ ਪੂਰੀ ਤਿਆਰ ਵਿੱਢ ਲਈ ਹੈ। ਸਹਾਇਕ ਰਿਟਰਨਿੰਗ ਅਫਸਰ ਕਮ ਐੱਸਡੀਐੱਮ ਡੇਰਾਬੱਸੀ ਹਿਮਾਂਸ਼ੂ ਗੁਪਤਾ ਦੀ ਅਗਵਾਈ ਹੇਠ ਸਰਕਾਰੀ ਕਾਲਜ ਨੂੰ ਹਰੇਕ ਵਾਰ ਵਾਂਗ ਮੁੱਖ ਪੋਲਿੰਗ ਸਟੇਸ਼ਨ ਬਣਾਇਆ ਗਿਆ ਹੈ। ਇਥੋਂ ਹੀ ਅੱਜ ਪੋਲਿੰਗ ਅਫ਼ਸਰਾਂ ਨੂੰ ਈਵੀਐੱਮ ਮਸ਼ੀਨਾਂ ਅਲਾਟ ਕਰ ਦਿੱਤੀਆਂ ਗਈਆਂ ਜੋ ਸਵੇਰ ਨਿਰਧਾਰਤ ਸਮੇਂ ’ਤੇ ਆਪੋ-ਆਪਣੇ ਪੋਲਿੰਗ ਸਟੇਸ਼ਨ ’ਤੇ ਪਹੁੰਚ ਜਾਣਗੇ।
ਪਟਿਆਲਾ ਲੋਕ ਸਭਾ ਵਿੱਚ ਕੁੱਲ ਨੌਂ ਹਲਕੇ ਪੈਂਦੇ ਹਨ। ਇਨ੍ਹਾਂ ਵਿੱਚੋਂ ਡੇਰਾਬੱਸੀ ਹਲਕੇ ਵਿੱਚ ਕੁੱਲ ਦੋ ਲੱਖ 96 ਹਜ਼ਾਰ 951 ਵੋਟਾਂ ਹਨ। ਇਨ੍ਹਾਂ ਵਿੱਚ 1 ਲੱਖ 55 ਹਜ਼ਾਰ 871 ਪੁਰਸ਼ ਅਤੇ 1 ਲੱਖ 41 ਹਜ਼ਾਰ 059 ਵੋਟਾਂ ਔਰਤਾਂ ਦੀ ਹਨ। ਲੋਕ ਸਭਾ ਚੋਣਾਂ ਲਈ ਇਕ ਜੂਨ ਨੂੰ ਪੈਣ ਵਾਲੀ ਵੋਟਾਂ ਦੇ ਅਖ਼ੀਰਲੇ ਦਿਨ ਅੱਜ ਹਲਕਾ ਡੇਰਾਬੱਸੀ ਵਿੱਚ ਆਗੂਆਂ ਵੱਲੋਂ ਘਰ-ਘਰ ਜਾ ਕੇ ਵੋਟਰਾਂ ਨਾਲ ਸੰਪਰਕ ਸਾਧਿਆ ਗਿਆ। ਲੰਘੇ ਡੇਢ ਮਹੀਨੇ ਤੋਂ ਸਾਰੀ ਪਾਰਟੀਆਂ ਦੇ ਆਗੂਆਂ ਵੱਲੋਂ ਅੱਡੀ ਚੋਟੀ ਦਾ ਜ਼ੋਰ ਲਾ ਕੇ ਅਤਿ ਦੀ ਗਰਮੀ ਵਿੱਚ ਆਪੋ-ਆਪਣੇ ਉਮੀਦਾਵਰ ਦੇ ਪੱਖ ਵਿੱਚ ਪ੍ਰਚਾਰ ਭਖਾਉਣ ਲਈ ਪੂਰੀ ਵਾਹ ਲਾਈ ਹੋਈ ਹੈ।
ਅੱਜ ਅਖ਼ੀਰਲੇ ਦਿਨ ਆਗੂਆਂ ਦਾ ਗਰਮੀ ਵਿੱਚ ਵੋਟਰਾਂ ਨੂੰ ਘਰੋਂ ਬਾਹਰ ਕੱਢਣ ਵਾਲੇ ਪਾਸੇ ਰਿਹਾ। ਸਾਰੇ ਆਗੂਆਂ ਵੱਲੋਂ ਆਪਣੇ ਹੇਠਲੇ ਪੱਧਰ ਤੱਕ ਦੇ ਆਗੂਆਂ ਅਤੇ ਵਰਕਰਾਂ ਦੀ ਡਿਊਟੀਆਂ ਲਾਈਆਂ ਗਈਆਂ। ਅਤਿ ਦੀ ਗਰਮੀ ਵਿੱਚ ਵੋਟਰਾਂ ਨੂੰ ਘਰਾਂ ਤੋਂ ਬਾਹਰ ਕੱਢਣਾ ਸਾਰੀ ਪਾਰਟੀ ਦੇ ਆਗੂਆਂ ਲਈ ਵੱਡੀ ਚੁਣੌਤੀ ਬਣੀ ਹੋਈ ਹੈ। ਪਟਿਆਲਾ ਲੋਕ ਸਭਾ ਚੋਣਾਂ ਵਿੱਚ ਜਿਥੇ ਸਾਰੀ ਪਾਰਟੀਆਂ ਦੇ ਉਮੀਦਵਾਰਾਂ ਦਾ ਵਕਾਰ ਦਾਅ ’ਤੇ ਲੱਗਾ ਹੋਇਆ ਹੈ।
ਉਥੇ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਐੱਨਕੇ ਸ਼ਰਮਾ ਦਾ ਡੇਰਾਬੱਸੀ ਜੱਦੀ ਹਲਕਾ ਹੋਣ ਕਾਰਨ ਸਾਰਿਆਂ ਦੀ ਨਿਗ੍ਹਾ ਇਸ ਹਲਕੇ ਦੇ ਨਤੀਜੇ ’ਤੇ ਟਿਕੀ ਹੋਈ ਹਨ ਕਿ ਉਹ ਇਥੋਂ ਕਿੰਨੀ ਵੋਟ ਲੈ ਕੇ ਜਾਣਗੇ। ਦੂਜੇ ਪਾਸੇ ਸ੍ਰੀ ਸ਼ਰਮਾ ਨੂੰ ਇਸ ਹਲਕੇ ਤੋਂ ਜ਼ਿਆਦਾ ਵੋਟਾਂ ਨਾ ਲੈਣ ਲਈ ਉਨ੍ਹਾਂ ਦੇ ਹਲਕੇ ਵਿੱਚ ਵਿਰੋਧੀ ਰਹੇ ਕਾਂਗਰਸ ਪਾਰਟੀ ਦੇ ਹਲਕਾ ਇੰਚਾਰਜ ਦੀਪਇੰਦਰ ਸਿੰਘ ਢਿੱਲੋਂ ਅਤੇ ਆਮ ਆਦਮੀ ਪਾਰਟੀ ਤੇ ਹਲਕਾ ਵਿਧਾਇਕ ਕੁਲਜੀਤ ਸਿੰਘ ਰੰਧਾਵਾ ਵੱਲੋਂ ਵੀ ਪੂਰਾ ਜ਼ੋਰ ਲਾਇਆ ਹੋਇਆ ਕਿ ਉਹ ਇਸ ਹਲਕੇ ਤੋਂ ਆਪੋ-ਆਪਣੇ ਉਮੀਦਵਾਰ ਨੂੰ ਵੱਧ ਤੋਂ ਵੱਧ ਲੀਡ ਨਾਲ ਜਿਤਵਾਉਣ।

Advertisement

Advertisement