ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਆਦਰਸ਼ ਸਕੂਲ ਗੰਢੂਆਂ ਦੇ ਭਵਿੱਖ ’ਤੇ ਲੱਗਿਆ ਸਵਾਲੀਆ ਨਿਸ਼ਾਨ

07:36 AM May 18, 2024 IST

ਪੱਤਰ ਪ੍ਰੇਰਕ
ਲਹਿਰਾਗਾਗਾ, 17 ਮਈ
ਇੱਥੋਂ ਨੇੜਲੇ ਪਿੰਡ ਗੰਢੂਆਂ ਵਿੱਚ ਆਦਰਸ਼ ਸੀਨੀਅਰ ਸੈਕੰਡਰੀ ਸਕੂਲ ਗੰਢੂਆਂ ਦੇ 1850 ਵਿਦਿਆਰਥੀਆਂ ਦੇ ਭਵਿੱਖ ਬਾਰੇ ਸਵਾਲ ਖੜ੍ਹੇ ਹੋ ਰਹੇ ਹਨ। ਵਿਦਿਆਰਥੀਆਂ ਦੇ ਮਾਪਿਆਂ ਨੇ ਦੱਸਿਆ ਕਿ ਸਕੂਲ ਵਿੱਚ ਡੇਢ ਮਹੀਨਾ ਲੰਘਣ ਦੇ ਬਾਵਜੂਦ ਵਿਦਿਆਰਥੀਆਂ ਲਈ ਵਰਦੀਆਂ, ਕਿਤਾਬਾਂ ਤੇ ਕਾਪੀਆਂ ਦੇ ਨਾ ਆਉਣ ਕਰ ਕੇ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਤੇ ਮਾਪਿਆਂ ਨੂੰ ਇਹ ਸਮੱਗਰੀ ਮੁੱਲ ਖ਼ਰੀਦਣੀ ਪੈ ਰਹੀ ਹੈ।
ਇਸ ਸਬੰਧੀ ਬਲਜੀਤ ਸਿੰਘ ਨੇ ਦੱਸਿਆ ਹੈ ਕਿ ਉਸ ਦੇ ਦੋ ਬੱਚੇ ਦੂਜੀ ਜਮਾਤ ਵਿੱਚ ਪੜ੍ਹਦੇ ਹਨ ਉਨ੍ਹਾਂ ਲਈ ਉਸ ਨੇ 1500 ਰੁਪਏ ਦੀਆਂ ਕਿਤਾਬਾਂ ਖ਼ਰੀਦੀਆਂ ਹਨ। ਬੱਚਿਆਂ ਦੇ ਮਾਪਿਆਂ ਦਾ ਕਹਿਣਾ ਹੈ ਕਿ ਪਿਛਲੇ ਸਾਲ ਸਕੂਲ ਮੈਨੇਜਮੈਂਟ ਵੱਲੋਂ ਕੁਝ ਪਹਿਲਾਂ ਵਾਲੀਆਂ ਅਤੇ ਕੁਝ ਪੁਰਾਣੀਆਂ ਕਿਤਾਬਾਂ ਦੇ ਕੇ ਕੰਮ ਚਲਾਇਆ ਗਿਆ ਸੀ।
ਸਕੂਲ ਦੇ ਚੇਅਰਮੈਨ ਲਖਵਿੰਦਰ ਸਿੰਘ ਲੱਖਾ ਨੇ ਕਿਹਾ ਕਿ ਇਸ ਸਕੂਲ ਵਿੱਚ ਪ੍ਰੀ ਨਰਸਰੀ ਤੋਂ 12ਵੀਂ ਜਮਾਤ ਤੱਕ ਦੇ 1800 ਵੱਧ ਵਿਦਿਆਰਥੀਆ ਪੜ੍ਹਦੇ ਹਨ। ਇਸ ਸਕੂਲ ਵਿੱਚ 42 ਪਿੰਡਾਂ ਦੇ ਬੱਚੇ ਪੜ੍ਹਨ ਲਈ ਦੂਰ ਦੁਰਾਡੇ ਤੋਂ ਆਉਂਦੇ ਹਨ। ਉਨ੍ਹਾਂ ਕਿਹਾ ਕਿ ਗਰਮੀਆਂ ਦੇ ਮੌਸਮ ਦੌਰਾਨ ਬੱਚਿਆਂ ਦੇ ਪੀਣ ਵਾਲੇ ਪਾਣੀ ਦਾ ਪ੍ਰਬੰਧ ਕਰਨ ਲਈ ਵੀ ਉਨ੍ਹਾਂ 2.50 ਲੱਖ ਰੁਪਏ ਖ਼ਰਚ ਕੇ ਚਾਰ ਵਾਟਰ ਕੂਲਰ ਲਾਏ ਗਏ ਹਨ ਪਰ ਅਜੇ ਤੱਕ ਬੱਚਿਆਂ ਦੇ ਪੜ੍ਹਨ ਲਈ ਸਕੂਲ ਵਿੱਚ ਕਿਤਾਬਾਂ, ਵਰਦੀਆਂ, ਕਾਪੀਆਂ ਨਹੀਂ ਆਈਆਂ ਹਨ। ਉਨ੍ਹਾਂ ਕਿਹਾ ਕਿ ਇਸ ਸਕੂਲ ਨੂੰ 70 ਫ਼ੀਸਦੀ ਸਰਕਾਰ ਚਲਾ ਰਹੀ ਹੈ ਜਦੋਂਕਿ 30 ਫ਼ੀਸਦੀ ਕੰਪਨੀ ਚਲਾਉਂਦੀ ਸੀ, ਕੰਪਨੀ ਦਾ ਟੈਂਡਰ ਪੂਰਾ ਹੋਣ ’ਤੇ ਉਹ ਚਲੀ ਗਈ।

Advertisement

ਕਿਤਾਬਾਂ ਦੇ ਪੈਸੇ ਬੱਚਿਆਂ ਦੇ ਖਾਤੇ ’ਚ ਆਉਣਗੇ: ਪ੍ਰਿੰਸੀਪਲ

ਆਦਰਸ਼ ਸੀਨੀਅਰ ਸੈਕੰਡਰੀ ਸਕੂਲ ਗੰਢੂਆਂ ਦੇ ਪ੍ਰਿੰਸੀਪਲ ਪ੍ਰਵੀਨ ਕੁਮਾਰ ਸਕਲਾਣੀ ਨੇ ਦੱਸਿਆ ਕਿ ਇਹ ਸਕੂਲ ਇੱਕ ਕੰਪਨੀ ਵੱਲੋਂ ਚਲਾਇਆ ਜਾ ਰਿਹਾ ਸੀ, ਪਿਛਲੇ ਸਾਲ ਜੂਨ ਮਹੀਨੇ ਵਿੱਚ ਕੰਪਨੀ ਇਸ ਸਕੂਲ ਨੂੰ ਛੱਡ ਕੇ ਚਲੀ ਗਈ, ਹੁਣ ਇਸ ਸਕੂਲ ਨੂੰ ਸਰਕਾਰ ਚਲਾ ਰਹੀ ਹੈ। ਉਨ੍ਹਾਂ ਕਿਹਾ ਕਿ ਬੱਚਿਆਂ ਦੇ ਮਾਪਿਆਂ ਤੋਂ ਬੈਂਕ ਖ਼ਾਤੇ ਖੁੱਲ੍ਹਵਾਏ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਹਾਲੇ ਬੱਚਿਆਂ ਨੂੰ ਕਿਤਾਬਾਂ ਮੁੱਲ ਖ਼ਰੀਦਣ ਲਈ ਕਿਹਾ ਗਿਆ ਹੈ, ਆਉਣ ਵਾਲੇ ਸਮੇਂ ਵਿੱਚ ਸਰਕਾਰ ਵੱਲੋਂ ਕਿਤਾਬਾਂ ਦੇ ਪੈਸੇ ਬੱਚਿਆਂ ਦੇ ਖਾਤੇ ਵਿੱਚ ਜਮ੍ਹਾਂ ਹੋ ਜਾਣਗੇ। ਉਨ੍ਹਾਂ ਕਿਹਾ ਕਿ ਪੈਸੇ ਭਾਵੇਂ ਖਾਤਿਆਂ ਵਿਚ ਦੇਰ ਨਾਲ ਆਉਣਗੇ ਕਿਉਂਕਿ ਨਵੇਂ ਸਿਸਟਮ ਦੌਰਾਨ ਬਜਟ ਬਣੇਗਾ, ਫਿਰ ਹੀ ਸਭ ਕੁਝ ਸੰਭਵ ਹੋਵੇਗਾ।

Advertisement
Advertisement