For the best experience, open
https://m.punjabitribuneonline.com
on your mobile browser.
Advertisement

ਡੇਅਰੀ ’ਚੋਂ ਪੌਣੇ ਤਿੰਨ ਲੱਖ ਰੁਪਏ ਚੋਰੀ

07:24 AM Mar 14, 2024 IST
ਡੇਅਰੀ ’ਚੋਂ ਪੌਣੇ ਤਿੰਨ ਲੱਖ ਰੁਪਏ ਚੋਰੀ
ਜਲਾਲਾਬਾਦ ਦੀ ਇੰਦਰ ਨਗਰੀ ਦੀ ਟੁੱਟੀ ਸੜਕ ਦੀ ਝਲਕ।
Advertisement

ਪੱਤਰ ਪ੍ਰੇਰਕ
ਲੌਂਗੋਵਾਲ, 13 ਮਾਰਚ
ਇੱਥੋਂ ਦੇ ਜੈਨ ਮੰਦਿਰ ਚੌਕ ਸਥਿਤ ਮੰਗਲਾ ਮਿਲਕ ਸੈਂਟਰ ਨਾਮ ਦੀ ਦੁੱਧ ਦੀ ਡੇਅਰੀ ’ਚੋਂ ਵੱਡੇ ਤੜਕੇ ਪੌਣੇ ਤਿੰਨ ਲੱਖ ਰੁਪਏ ਚੋਰੀ ਹੋ ਗਏ। ਸਵੇਰੇ ਜਿਉਂ ਹੀ ਇਸ ਵਾਰਦਾਤ ਦਾ ਦੁਕਾਨਦਾਰਾਂ ਨੂੰ ਪਤਾ ਲੱਗਾ ਤਾਂ ਸਾਰੇ ਦੁਕਾਨਦਾਰਾਂ ਵਿਚ ਦਹਿਸ਼ਤ ਫੈਲ ਗਈ ਅਤੇ ਸੂਚਨਾ ਮਿਲਦਿਆਂ ਹੀ ਥਾਣਾ ਮੁਖੀ ਇੰਸਪੈਕਟਰ ਵਿਨੋਦ ਕੁਮਾਰ ਨੇ ਘਟਨਾ ਸਥਾਨ ’ਤੇ ਪੁੱਜ ਕੇ ਘਟਨਾ ਸਥਾਨ ਦਾ ਨਿਰੀਖਣ ਕੀਤਾ। ਡੇਅਰੀ ਦੇ ਮਾਲਕ ਕੁਲਵਿੰਦਰ ਕੁਮਾਰ (ਵਿੱਕੀ ਮੰਗਲਾ) ਨੇ ਦੱਸਿਆ ਕਿ ਹਰ ਮਹੀਨੇ ਦੀ 13 ਤਰੀਕ ਨੂੰ ਉਹ ਡੇਅਰੀ ਵਿਚ ਦੁੱਧ ਪਾਉਣ ਵਾਲਿਆਂ ਨੂੰ ਉਹ ਅਦਾਇਗੀ ਕਰਦਾ ਹੈ, ਜਿਸ ਕਾਰਨ ਉਹ ਕੱਲ੍ਹ ਕਰੀਬ ਪੌਣੇ ਤਿੰਨ ਲੱਖ ਰੁਪਏ ਦੁਕਾਨ ਦੇ ਗੱਲੇ ਵਿਚ ਹੀ ਰੱਖੇ ਸਨ। ਦੁਕਾਨਦਾਰ ਨੇ ਦੱਸਿਆ ਕਿ ਜਦੋਂ ਅੱਜ ਸਵੇਰੇ ਸਾਢੇ ਛੇ ਵਜੇ ਉਸ ਨੇ ਦੁਕਾਨ ਖੋਲ੍ਹੀ ਤਾਂ ਗੱਲੇ ਦਾ ਜਿੰਦਰਾ ਟੁੱਟਿਆ ਹੋਇਆ ਸੀ ਅਤੇ ਗੱਲੇ ਵਿੱਚੋਂ ਸਾਰੀ ਨਕਦੀ ਗਾਇਬ ਸੀ। ਵਿੱਕੀ ਮੰਗਲਾ ਨੇ ਦੱਸਿਆ ਕਿ ਚੋਰ ਉਪਰਲੀ ਵਿੰਡੋ ਤੋੜ ਕੇ ਦੁਕਾਨ ਵਿਚ ਦਖ਼ਲ ਹੋਇਆ ਅਤੇ ਸੀ.ਸੀ. ਟੀ.ਵੀ ਕੈਮਰੇ ਦੀ ਫੁਟੇਜ ਅਨੁਸਾਰ ਸਵੇਰੇ 4 ਵਜੇ ਚੋਰ ਨੇ ਇਸ ਘਟਨਾ ਨੂੰ ਅੰਜਾਮ ਦਿੱਤਾ। ਐੱਸਐੱਚਓ ਵਿਨੋਦ ਕੁਮਾਰ ਨੇ ਕਿਹਾ ਕਿ ਮਾਮਲੇ ਦੀ ਜਾਂਚ ਜਾਰੀ ਹੈ।

Advertisement

ਫੈਕਟਰੀ ’ਚੋਂ ਸਾਮਾਨ ਚੋਰੀ

ਰਾਜਪੁਰਾ (ਨਿੱਜੀ ਪੱਤਰ ਪ੍ਰੇਰਕ): ਰਾਜਪੁਰਾ-ਸਰਹਿੰਦ ਰੋਡ ਪਿੰਡ ਫਰੀਦਪੁਰ ਨੇੜੇ ਬਣੀ ਇਕ ਫੈਕਟਰੀ ਵਲੈਚਾ ਕੰਸਟਰੱਕਸ਼ਨ ਵਿਚ ਚੋਰੀ ਹੋਈ ਹੈ। ਇਸ ਸਬੰਧੀ ਠੇਕੇਦਾਰ ਦਿਨੇਸ਼ ਕੁਮਾਰ ਨੇ ਦੱਸਿਆ ਕਿ ਉਨ੍ਹਾਂ ਦੀ ਫ਼ੈਕਟਰੀ ਵਿਚ ਰੋਡ ਗਲੀਆਂ ਨਾਲ ਸਬੰਧਤ ਸਾਮਾਨ ਤਿਆਰ ਕੀਤਾ ਜਾਂਦਾ ਹੈ। ਉਨ੍ਹਾਂ ਦੱਸਿਆ ਕਿ ਬੀਤੇ ਕੱਲ੍ਹ ਉਹ ਕੰਮ ਕਾਰ ਕਰ ਕੇ ਆਪਣੇ ਘਰ ਆ ਗਏ ਸਨ। ਅੱਜ ਸਵੇਰੇ ਮਾਲੀ ਨੇ ਉਨ੍ਹਾਂ ਨੂੰ ਚੋਰੀ ਹੋਣ ਦੀ ਘਟਨਾ ਬਾਰੇ ਦੱਸਿਆ। ਜਦੋਂ ਉਨ੍ਹਾਂ ਆ ਕੇ ਦੇਖਿਆ ਤਾਂ ਮੇਨ ਗੇਟ ਖੁੱਲ੍ਹਾ ਸੀ ਤੇ ਚੋਰਾਂ ਨੇ ਫ਼ੈਕਟਰੀ ਦੇ ਅੰਦਰ ਦੇ ਸਾਰੇ ਸੀਸੀਟੀਵੀ ਕੈਮਰੇ ਤੋੜ ਦਿੱਤੇ, ਡੀਵੀਆਰ ਨਾਲ ਲੈ ਗਏ। ਉਨ੍ਹਾਂ ਦੱਸਿਆ ਕਿ ਫੈਕਟਰੀ ਵਿੱਚ ਐਲਈਡੀ, ਇਨਵਰਟਰ ਦੇ ਬੈਟਰੇ, ਟੂਟੀਆਂ ਆਦਿ ਚੋਰੀ ਹੋ ਗਿਆ। ਉਨ੍ਹਾਂ ਨੇ ਪੁਲੀਸ ਕੋਲ ਸ਼ਿਕਾਇਤ ਦਰਜ ਕਰਵਾ ਦਿੱਤੀ ਹੈ।

Advertisement
Author Image

sukhwinder singh

View all posts

Advertisement
Advertisement
×