ਕੈਨੇਡਾ ਤੋਂ ਨਾਜਾਇਜ਼ ਢੰਗ ਨਾਲ 800 ਤੋਂ ਵੱਧ ਭਾਰਤੀਆਂ ਨੂੰ ਅਮਰੀਕਾ ’ਚ ਦਾਖ਼ਲ ਕਰਾਉਣ ਵਾਲੇ ਪੰਜਾਬੀ ਨੂੰ 3 ਸਾਲ ਤੋਂ ਵੱਧ ਦੀ ਸਜ਼ਾ
07:21 PM Jun 29, 2023 IST
ਨਿਊਯਾਰਕ, 28 ਜੂਨ
Advertisement
49 ਸਾਲਾ ਭਾਰਤੀ-ਅਮਰੀਕੀ ਵਿਅਕਤੀ ਨੂੰ ਸੈਂਕੜੇ ਭਾਰਤੀ ਨਾਗਰਿਕਾਂ ਨੂੰ ਗੈਰ-ਕਾਨੂੰਨੀ ਢੰਗ ਨਾਲ ਕੈਨੇਡਾ ਤੋਂ ਸਰਹੱਦ ਪਾਰ ਕਰਵਾ ਕੇ ਅਮਰੀਕਾ ਦਾਖਲ ਕਰਨ ਦੇ ਦੋਸ਼ ਵਿੱਚ ਤਿੰਨ ਸਾਲ ਤੋਂ ਵੱਧ ਦੀ ਸਜ਼ਾ ਸੁਣਾਈ ਗਈ ਹੈ। ਕੈਲੀਫੋਰਨੀਆ ਦੇ ਐਲਕ ਗਰੋਵ ਦੇ ਰਜਿੰਦਰ ਪਾਲ ਸਿੰਘ ਉਰਫ਼ ਜਸਪਾਲ ਗਿੱਲ ਨੂੰ ਸਿਆਟਲ ਦੀ ਜ਼ਿਲ੍ਹਾ ਅਦਾਲਤ ਨੇ ਸਜ਼ਾ ਸੁਣਾਈ। ਗਿੱਲ ਨੇ ਫਰਵਰੀ ਵਿੱਚ ਦੋਸ਼ੀ ਕਬੂਲ ਕੀਤਾ ਸੀ ਤੇ ਮੰਨਿਆ ਸੀ ਕਿ ਉਸ ਨੇ ਤਸਕਰੀ ਗਰੋਹ ਦੇ ਪ੍ਰਮੁੱਖ ਮੈਂਬਰ ਵਜੋਂ ਇਸ ਕੰਮ ਲਈ 500,000 ਡਾਲਰ ਤੋਂ ਵੱਧ ਲਏ ਸਨ। ਉਹ ਭਾਰਤੀਆਂ ਨੂੰ ਨਾਜਾਇਜ਼ ਢੰਗ ਨਾਲ ਅਮਰੀਕਾ ‘ਚ ਦਾਖਲ ਕਰਾਉਣ ਲਈ ਉਬੇਰ ਦੀ ਵਰਤੋਂ ਕਰਦਾ ਸੀ। ਚਾਰ ਸਾਲਾਂ ਦੇ ਅਰਸੇ ਵਿੱਚ ਉਸ ਨੇ 800 ਤੋਂ ਵੱਧ ਲੋਕਾਂ ਨੂੰ ਅਮਰੀਕਾ ਵਿੱਚ ਲਿਆਂਦਾ।
Advertisement
Advertisement