For the best experience, open
https://m.punjabitribuneonline.com
on your mobile browser.
Advertisement

ਅਮਰੀਕਾ ਰਹਿੰਦੇ ਪੰਜਾਬੀ ਵੱਲੋਂ ਭਰਾ ਦੀ ਗੋਲੀਆਂ ਮਾਰ ਕੇ ਹੱਤਿਆ

07:55 AM Jun 11, 2024 IST
ਅਮਰੀਕਾ ਰਹਿੰਦੇ ਪੰਜਾਬੀ ਵੱਲੋਂ ਭਰਾ ਦੀ ਗੋਲੀਆਂ ਮਾਰ ਕੇ ਹੱਤਿਆ
ਨਾਰੰਗਪੁਰ ਵਿੱਚ ਪੀੜਤ ਪਰਿਵਾਰ ਨਾਲ ਦੁੱਖ ਸਾਂਝਾ ਕਰਦੇ ਹੋਏ ਮੁਹੱਲਾ ਵਾਸੀ।
Advertisement

ਪਾਲ ਸਿੰਘ ਨੌਲੀ
ਜਲੰਧਰ, 10 ਜੂਨ
ਅਮਰੀਕਾ ਦੇ ਨਿਊਯਾਰਕ ਦੇ ਰਿਚਮੰਡ ਹਿੱਲ ਇਲਾਕੇ ’ਚ ਲੰਘੀ ਸ਼ਨਿਚਰਵਾਰ ਰਾਤ ਨੂੰ ਇਕ ਪੰਜਾਬੀ ਮੂਲ ਦੇ ਵਿਅਕਤੀ ਨੇ ਆਪਣੇ ਛੋਟੇ ਭਰਾ ਦੀ ਹੱਤਿਆ ਕਰਨ ਤੋਂ ਬਾਅਦ ਖੁਦ ਵੀ ਗੋਲੀ ਮਾਰ ਕੇ ਖੁਦਕੁਸ਼ੀ ਕਰ ਲਈ। ਇਸ ਤੋਂ ਪਹਿਲਾਂ ਉਸ ਨੇ ਰੋਕਣ ਆਈ ਆਪਣੀ ਮਾਂ ਨੂੰ ਵੀ ਗੋਲੀ ਮਾਰੀ ਜੋ ਗੰਭੀਰ ਜ਼ਖਮੀ ਹੋ ਗਈ।
ਕਪੂਰਥਲਾ ਜ਼ਿਲ੍ਹੇ ਦੇ ਪਿੰਡ ਨਾਰੰਗਪੁਰ ਦਾ ਰਹਿਣ ਵਾਲਾ ਇਹ ਪਰਿਵਾਰ ਕਰੀਬ 40 ਸਾਲ ਪਹਿਲਾਂ ਅਮਰੀਕਾ ਗਿਆ ਸੀ ਜਿਸ ਦਾ ਰਿਚਮੰਡ ਹਿੱਲ ਇਲਾਕੇ ਵਿੱਚ ਖਾਣ-ਪੀਣ ਦੀਆਂ ਦੁਕਾਨਾਂ ਦਾ ਕਾਰੋਬਾਰ ਹੈ। ਪਰਿਵਾਰ ਦਾ ਮੁਖੀ ਭੁਪਿੰਦਰ ਸਿੰਘ ਕਰੀਬ ਚਾਰ ਦਹਾਕੇ ਪਹਿਲਾਂ ਅਮਰੀਕਾ ਗਿਆ ਸੀ ਅਤੇ ਕੁਝ ਸਾਲਾਂ ਬਾਅਦ ਉਹ ਆਪਣੇ ਪਰਿਵਾਰ ਨੂੰ ਵੀ ਉੱਥੇ ਲੈ ਗਿਆ। ਪਿੰਡ ਨਾਰੰਗਪੁਰ ਦੇ ਸਾਬਕਾ ਸਰਪੰਚ ਸਰਬਜੀਤ ਸਿੰਘ ਨੇ ਦੱਸਿਆ ਕਿ ਭੁਪਿੰਦਰ ਸਿੰਘ ਉਸ ਦੇ ਚਾਚੇ ਦਾ ਪੁੱਤਰ ਹੈ। ਭੁਪਿੰਦਰ ਸਿੰਘ ਦੇ ਦੋ ਪੁੱਤਰ ਕਰਮਜੀਤ ਸਿੰਘ (33) ਤੇ ਵਿਪਨਪਾਲ ਸਿੰਘ ਵੀ ਉਨ੍ਹਾਂ ਕੋਲ ਉਥੇ ਹੀ ਰਹਿੰਦੇ ਸਨ। ਸਰਬਜੀਤ ਸਿੰਘ ਨੇ ਦੱਸਿਆ ਕਿ ਅਮਰੀਕਾ ਤੋਂ ਰਿਸ਼ਤੇਦਾਰਾਂ ਨੇ ਦੱਸਿਆ ਹੈ ਕਿ ਕਰਮਜੀਤ ਸਿੰਘ ਨੇ ਉਧਰ ਸ਼ਨਿਚਰਵਾਰ ਦੀ ਸਵੇਰੇ ਆਪਣੀ ਪਤਨੀ ਅਤੇ ਤਿੰਨ ਛੋਟੇ ਬੱਚਿਆਂ ਨੂੰ ਇੰਡੀਆਨਾ ਰਾਜ ਵਿੱਚ ਰਹਿੰਦੇ ਆਪਣੇ ਸਹੁਰੇ ਪਰਿਵਾਰ ਕੋਲ ਭੇਜ ਦਿੱਤਾ ਸੀ। ਸ਼ਨਿਚਰਵਾਰ ਦੀ ਰਾਤ ਨੂੰ ਭੁਪਿੰਦਰ ਸਿੰਘ, ਉਸ ਦੀ ਪਤਨੀ ਅਮਰਜੀਤ ਕੌਰ ਅਤੇ ਛੋਟਾ ਪੁੱਤਰ ਵਿਪਨਪਾਲ ਸਿੰਘ (27) ਰਾਤ ਨੂੰ ਸੌਣ ਚਲੇ ਗਏ ਸਨ।
ਇਸ ਦੌਰਾਨ ਕਰਮਜੀਤ ਸਿੰਘ ਨੇ ਬੈਡਰੂਮ ਵਿੱਚ ਆ ਕੇ ਵਿਪਨਪਾਲ ਸਿੰਘ ’ਤੇ ਗੋਲੀਆਂ ਚਲਾ ਦਿੱਤੀਆਂ। ਜਦੋਂ ਉਨ੍ਹਾਂ ਦੇ ਮਾਪਿਆਂ ਨੇ ਦਖਲ ਦੇਣ ਦੀ ਕੋਸ਼ਿਸ਼ ਕੀਤੀ ਤਾਂ ਉਸ ਨੇ ਇਕ ਗੋਲੀ ਆਪਣੀ ਮਾਂ ਦੇ ਵੀ ਮਾਰ ਦਿੱਤੀ ਤੇ ਉਹ ਗੰਭੀਰ ਜ਼ਖ਼ਮੀ ਹੋ ਗਈ।
ਸਰਬਜੀਤ ਸਿੰਘ ਨੇ ਦੱਸਿਆ ਕਿ ਜਿਵੇਂ ਹੀ ਕਰਮਜੀਤ ਦੇ ਪਿਤਾ ਨੇ ਪੁਲੀਸ ਨੂੰ ਸੂਚਿਤ ਕੀਤਾ ਤਾਂ ਉਹ ਘਰੋਂ ਭੱਜ ਗਿਆ। ਉਸ ਨੇ ਘਰ ਤੋਂ ਕੁਝ ਹੀ ਦੂਰੀ ’ਤੇ ਆਪਣੇ-ਆਪ ਨੂੰ ਵੀ ਗੋਲੀ ਮਾਰ ਲਈ ਜਿਸ ਦੀ ਮੌਤ ਹੋ ਗਈ। ਸਰਬਜੀਤ ਸਿੰਘ ਨੇ ਕਿਹਾ ਕਿ ਉਸ ਨੂੰ ਕਿਸੇ ਝਗੜੇ ਬਾਰੇ ਸਹੀ ਜਾਣਕਾਰੀ ਨਹੀਂ ਪਰ ਦੋਵਾਂ ਭਰਾਵਾਂ ਵਿੱਚ ਕਿਸੇ ਗੱਲ ਨੂੰ ਲੈ ਕੇ ਰੰਜਿਸ਼ ਤੇ ਤਣਾਅ ਜ਼ਰੂਰ ਸੀ। ਉਨ੍ਹਾਂ ਦੱਸਿਆ ਕਿ ਕਿ ਕਰਮਜੀਤ ਦਾ ਜਨਮ ਇੱਥੇ ਪਿੰਡ ਨਾਰੰਗਪੁਰ ਵਿੱਚ ਹੀ ਹੋਇਆ ਸੀ ਅਤੇ ਵਿਪਨਪਾਲ ਸਿੰਘ ਦਾ ਜਨਮ ਅਮਰੀਕਾ ਵਿੱਚ ਹੋਇਆ ਸੀ।

Advertisement

Advertisement
Author Image

joginder kumar

View all posts

Advertisement
Advertisement
×