For the best experience, open
https://m.punjabitribuneonline.com
on your mobile browser.
Advertisement

ਬੂਟੀ ਨਾਲ ਭਰਿਆ ਛੱਪੜ ਜਾਨ ਦਾ ਖੌਅ ਬਣਿਆ

06:44 AM Jul 14, 2023 IST
ਬੂਟੀ ਨਾਲ ਭਰਿਆ ਛੱਪੜ ਜਾਨ ਦਾ ਖੌਅ ਬਣਿਆ
Advertisement

ਪੱਤਰ ਪ੍ਰੇਰਕ
ਧਾਰੀਵਾਲ, 13 ਜੁਲਾਈ
ਇੱਥੇ ਧਾਰੀਵਾਲ-ਬਟਾਲਾ ਰੋਡ ਕਨਿਾਰੇ ਸਥਿਤ ਚਰਚ ਦੇ ਮੁੱਖ ਗੇਟ ਦੇ ਸਾਹਮਣੇ ਸੜਕ ਦੇ ਦੂਜੇ ਕਨਿਾਰੇ ਗੰਦਗੀ ਤੇ ਘਾਹ-ਬੂਟੀ ਨਾਲ ਭਰਿਆ ਛੱਪੜ ਕੀਮਤੀ ਜਾਨਾਂ ਦਾ ਖੌਅ ਬਣਿਆ ਹੋਇਆ ਹੈ। ਇਸ ਛੱਪੜ ਕਾਰਨ ਇਥੇ ਆਏ ਦਨਿ ਨਿੱਕੇ ਮੋਟੇ ਹਾਦਸੇ ਵਾਪਰਦੇ ਰਹਿੰਦੇ ਹਨ।
ਇਸ ਸਬੰਧੀ ਅੱਜ ਪਿੰਡ ਬਿੱਧੀਪੁਰ ਵਾਸੀ ਅਨੂਪ ਸਿੰਘ ਨੇ ਦੱਸਿਆ ਕਿ ਅੱਜ ਉਸਦੀ ਕੀਮਤੀ ਦੁੱਧਾਰੂ ਮੱਝ ਖੁੱਲ੍ਹ ਕੇ ਸੜਕ ਕਨਿਾਰੇ ਜਾਂਦੀ ਹੋਈ ਅਚਾਨਕ ਇਸ ਛੱਪੜ ਵਿੱਚ ਜਾ ਡਿੱਗੀ। ਪਿੰਡ ਵਾਸੀਆਂ ਦੇ ਸਹਿਯੋਗ ਨਾਲ ਬੜੀ ਮੁਸ਼ੱਕਤ ਬਾਅਦ ਮੱਝ ਨੂੰ ਛੱਪੜ ਵਿੱਚੋਂ ਬਾਹਰ ਕੱਢਿਆ ਗਿਆ। ਇਸ ਮੌਕੇ ਹਾਜ਼ਰ ਪਿੰਡ ਬਿਧੀਪੁਰ ਦੇ ਵਾਸੀਆਂ ਅਨੂਪ ਸਿੰਘ, ਗੁਰਨਾਮ ਸਿੰਘ, ਸਿੰਦਰਪਾਲ, ਮਨਪ੍ਰੀਤ ਸਿੰਘ, ਓਮ ਪ੍ਰਕਾਸ਼, ਰਾਮ ਪਾਲ, ਰਾਜ ਮਸੀਹ ਆਦਿ ਦੱਸਿਆ ਕਿ ਬਟਾਲਾ-ਧਾਰੀਵਾਲ ਮੁੱਖ ਮਾਰਗ ਹੋਣ ਕਾਰਨ ਇਸ ਰੋਡ ਉਪਰੋਂ ਟਰੱਕਾਂ, ਬੱਸਾਂ, ਕਾਰਾਂ ਅਤੇ ਹੋਰ ਵਾਹਨਾਂ ਦੀ ਦਨਿ-ਰਾਤ ਆਵਾਜਾਈ ਅਤੇ ਆਮ ਰਾਹਗੀਰਾਂ ਦਾ ਆਉਣਾ ਜਾਣਾ ਬਰਕਰਾਰ ਰਹਿੰਦਾ ਹੈ।
ਦੂਜੇ ਪਾਸੇ ਇਸ ਸਬੰਧੀ ਬੀਡੀਪੀਓ ਧਾਰੀਵਾਲ ਗੁਰਜੀਤ ਸਿੰਘ ਨੇ ਕਿਹਾ ਪਿੰਡ ਬਿਧੀਪੁਰ ਜਾ ਕੇ ਖੁਦ ਮੌਕਾ ਵੇਖਣ ਤੋਂ ਬਾਅਦ ਇਸ ਸਮੱਸਿਆ ਦਾ ਜ਼ਰੂਰ ਹੱਲ ਕੱਢਿਆ ਜਾਵੇਗਾ।

Advertisement

Advertisement
Tags :
Author Image

joginder kumar

View all posts

Advertisement
Advertisement
×