For the best experience, open
https://m.punjabitribuneonline.com
on your mobile browser.
Advertisement

ਤੀਆਂ ਨੂੰ ਸਮਰਪਿਤ ਕਵੀ ਦਰਬਾਰ ਕਰਵਾਇਆ

09:23 AM Aug 11, 2024 IST
ਤੀਆਂ ਨੂੰ ਸਮਰਪਿਤ ਕਵੀ ਦਰਬਾਰ ਕਰਵਾਇਆ
ਕਵੀ ਦਰਬਾਰ ਵਿੱਚ ਪੁੱਜੀਆਂ ਕਵਿੱਤਰੀਆਂ ਨਾਲ ਡਾਇਰੈਕਟਰ ਜਸਵੰਤ ਸਿੰਘ ਜ਼ਫ਼ਰ। -ਫੋਟੋ: ਅਕੀਦਾ
Advertisement

ਪੱਤਰ ਪ੍ਰੇਰਕ
ਪਟਿਆਲਾ, 10 ਅਗਸਤ
ਇੱਥੇ ਭਾਸ਼ਾ ਵਿਭਾਗ ਪੰਜਾਬ ਦੇ ਮੁੱਖ ਦਫ਼ਤਰ ਵਿੱਚ ਤੀਆਂ ਦੇ ਤਿਉਹਾਰ ਨੂੰ ਸਮਰਪਿਤ ‘ਸਾਉਣ ਕਵੀ ਦਰਬਾਰ’ ਕਰਵਾਇਆ ਗਿਆ। ਜਿਸ ਵਿੱਚ ਨਾਮਵਰ ਤੇ ਉੱਭਰਦੀਆਂ ਕਵਿੱਤਰੀਆਂ ਨੇ ਆਪਣੀਆਂ ਨਜ਼ਮਾਂ ਰਾਹੀਂ ਰੰਗ ਬੰਨ੍ਹਿਆ। ਇਸ ਸਮਾਗਮ ’ਚ ਉੱਘੀ ਲੇਖਿਕਾ ਪ੍ਰੋ. ਮਨਜੀਤ ਇੰਦਰਾ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ ਅਤੇ ਡਾ. ਅਰਤਿੰਦਰ ਕੌਰ ਸੰਧੂ ਨੇ ਸਮਾਗਮ ਦੀ ਪ੍ਰਧਾਨਗੀ ਕੀਤੀ। ਭਾਸ਼ਾ ਵਿਭਾਗ ਪੰਜਾਬ ਦੀ ਡਿਪਟੀ ਡਾਇਰੈਕਟਰ ਹਰਪ੍ਰੀਤ ਕੌਰ ਨੇ ਮਹਿਮਾਨਾਂ ਦਾ ਸਵਾਗਤ ਕੀਤਾ।
ਮੁੱਖ ਮਹਿਮਾਨ ਪ੍ਰੋ. ਮਨਜੀਤ ਇੰਦਰਾ ਨੇ ਕਿਹਾ ਕਿ ਅਜੋਕੇ ਡਿਜੀਟਲ ਯੁੱਗ ਵਿੱਚ ਪੰਜਾਬੀ ਸਾਹਿਤ ਦੇ ਪ੍ਰਚਾਰ ਲਈ ਭਾਸ਼ਾ ਵਿਭਾਗ ਨੂੰ ਹੋਰ ਹੰਭਲੇ ਮਾਰਨੇ ਚਾਹੀਦੇ ਹਨ। ਇਸ ਮੌਕੇ ਉਨ੍ਹਾਂ ਆਪਣੀਆਂ ਨਜ਼ਮ ‘ਛਵ੍ਹੀਆਂ ਦੀ ਰੁੱਤ, ਗਿੱਧਿਆਂ ਦੀ ਟੁੱਟਗੀ ਤਾਲ ਤੇ ਰੁੱਸਣਾ ਜੇ ਚਾਹੇ ਚੰਨਾ..’ ਆਦਿ ਵੀ ਸੁਣਾਈਆਂ। ਡਾ. ਅਰਤਿੰਦਰ ਕੌਰ ਸੰਧੂ ਨੇ ਆਪਣੀ ਕਵਿਤਾ ‘ਮੈਂ ਗ਼ਜ਼ਲ ਨਹੀਂ ਹਾਂ ਦੋਸਤੋ, ਨਜ਼ਮ ਹਾਂ..’ ਸੁਣਾਈ। ਅਖੀਰ ਵਿੱਚ ਡਾਇਰੈਕਟਰ ਭਾਸ਼ਾ ਵਿਭਾਗ ਜਸਵੰਤ ਸਿੰਘ ਜ਼ਫ਼ਰ ਨੇ ਕਿਹਾ ਕਿ ਪੁਰਾਤਨ ਸਮੇਂ ’ਚ ਲੋਕ ਸਾਹਿਤ ਰਾਹੀਂ ਹੀ ਔਰਤਾਂ ਆਪਣੇ ਗਿਲੇ-ਸ਼ਿਕਵੇ ਤੇ ਚਾਵਾਂ ਦਾ ਪ੍ਰਗਟਾਵਾਂ ਕਰਦੀਆਂ ਸਨ।
ਤੀਆਂ ਮੌਕੇ ਗਿੱਧੇ ’ਚ ਪਾਈਆਂ ਜਾਂਦੀਆਂ ਬੋਲੀਆਂ ਇਸ ਦੀ ਵੱਡੀ ਮਿਸਾਲ ਹਨ। ਕਵੀ ਦਰਬਾਰ ਦੌਰਾਨ ਸੰਦੀਪ ਕੌਰ ਚੀਮਾ ਜਲੰਧਰ, ਮਨਿੰਦਰ ਕੌਰ ਬੱਸੀ, ਕਮਲ ਸੇਖੋਂ ਪਟਿਆਲਾ, ਜੋਗਿੰਦਰ ਨੂਰ ਮੀਤ ਲੁਧਿਆਣਾ, ਜਸਪ੍ਰੀਤ ਕੌਰ ਗਿੱਲ ਲੁਧਿਆਣਾ, ਰਾਜਿੰਦਰ ਮਾਵੀ ਰੂਪਨਗਰ, ਅਨੰਤ ਕੌਰ ਗਿੱਲ ਮੋਗਾ, ਕੁਲਵਿੰਦਰ ਕੌਰ ਚਾਵਲਾ ਪਟਿਆਲਾ, ਮਨਿੰਦਰ ਕੌਰ ਮਨ ਲੁਧਿਆਣਾ ਤੇ ਗੁਰਵੀਰ ਅਤਫ਼ ਸੰਗਰੂਰ ਨੇ ਆਪਣੀਆਂ ਨਜ਼ਮਾਂ ਨਾਲ ਰੰਗ ਬੰਨ੍ਹਿਆ।
ਸਾਰੀਆਂ ਕਵਿੱਤਰੀਆਂ ਦਾ ਭਾਸ਼ਾ ਵਿਭਾਗ ਵੱਲੋਂ ਪੁਸਤਕਾਂ ਦੇ ਸੈੱਟ ਤੇ ਸ਼ਾਲ ਨਾਲ ਸਨਮਾਨ ਕੀਤਾ ਗਿਆ। ਇਸ ਮੌਕੇ ਡਿਪਟੀ ਡਾਇਰੈਕਟਰ ਚੰਦਨਦੀਪ ਕੌਰ ਤੇ ਸਤਨਾਮ ਸਿੰਘ, ਸਹਾਇਕ ਨਿਰਦੇਸ਼ਕ ਅਸ਼ਰਫ਼ ਮਹਿਮੂਦ ਨੰਦਨ, ਅਮਰਿੰਦਰ ਸਿੰਘ, ਜਸਪ੍ਰੀਤ ਕੌਰ ਤੇ ਸੁਰਿੰਦਰ ਕੌਰ ਆਦਿ ਹਾਜ਼ਰ ਸਨ। ਮੰਚ ਸੰਚਾਲਨ ਖੋਜ ਅਫ਼ਸਰ ਡਾ. ਦਰਸ਼ਨ ਕੌਰ ਤੇ ਅਵਨੀਤ ਕੌਰ ਨੇ ਕੀਤਾ।

Advertisement

Advertisement
Advertisement
Author Image

Advertisement