ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਪ੍ਰਕਿਰਤੀ ਦੀ ਉਸਤਤ ਦਾ ਕਾਵਿ

07:44 AM Oct 27, 2023 IST

ਡਾ. ਅਮਰ ਕੋਮਲ

Advertisement

ਇੱਕੀਵੀਂ ਸਦੀ ਦੀ ਪੰਜਾਬੀ ਕਵਿਤਾ ਕਰਵਟ ਲੈਂਦੀ ਅਤੇ ਰੰਗ ਬਦਲਦੀ ਹੈ। ਇਸ ਦੇ ਵਿਸ਼ੇ ਬਦਲ ਗਏ ਹਨ, ਇਸ ਦੀਆਂ ਸੰਰਚਨਾਤਮਿਕ ਵਿਧੀਆਂ ਅਤੇ ਪੇਸ਼ਕਾਰੀਆਂ ਬਦਲ ਗਈਆਂ ਹਨ। ਛੰਦ ਪ੍ਰਬੰਧ ਅਲੋਪ ਹਨ, ਇਸ ਵਿਚਲੀ ਗਾਇਕੀ ਖ਼ਤਮ ਹੋ ਗਈ ਹੈ। ਨਾ ਸੰਗੀਤ ਹੈ, ਨਾ ਹੀ ਤਰੰਨੁਮ ਹੈ; ਆਪਣਾ ਹੀ ਰੰਗ ਹੈ, ਆਪਣਾ ਹੀ ਰੂਪ ਹੈ। ਕਵੀ ਆਪਣੀ ਕਾਵਿ ਰਚਨਾ ਨੂੰ ਨਜ਼ਮ ਕਹਿਣਾ ਪਸੰਦ ਕਰਦੇ ਹਨ। ਖੁੱਲ੍ਹੀ ਕਵਿਤਾ ਕੋਈ ਗਾਇਕੀ ਨਹੀਂ; ਕੋਈ ਛੰਦ ਪ੍ਰਬੰਧ ਨਹੀਂ; ਆਪਣੀ ਹੀ ਲੈਅ ਹੈ, ਆਪਣੀ ਹੀ ਤਾਲ ਹੈ। ਇੰਦਰਜੀਤ ਨੰਦਨ ਦਾ ਕਾਵਿ ਸੰਗ੍ਰਹਿ ‘ਮੂਕ ਸੰਵਾਦ’ (ਕੀਮਤ: 250 ਰੁਪਏ; ਸੱਚਲ ਪ੍ਰਕਾਸ਼ਨ, ਅੰਮ੍ਰਿਤਸਰ) ਆਧੁਨਿਕ ਕਾਵਿ ਦਾ ਨਮੂਨਾ ਹੈ। ਉਸ ਦੀ ‘ਸਹਿਜਤਾ’ ਨਾਂ ਦੀ ਕਵਿਤਾ ਹੈ:
ਧੁੱਪ ਦੀ ਇਕ ਕਾਤਰ, ਲੱਖਾਂ ਕਣ ਲੈ ਆਉਂਦੀ
ਤੇਰੇ ਮੇਰੇ ਵਿਚਕਾਰ, ਹੋਰ ਕੋਈ ਨਹੀਂ ਆਉਂਦਾ
ਸਾਡੀ ਸਹਿਜਤਾ ਵਿਚਕਾਰ।
ਇਹ ਸਹਿਜ ਅਭੀਵਿਅਕਤੀ ਹੈ, ਨਾ ਰੁਮਾਂਟਿਕ ਹੈ, ਨਾ ਉਪਭਾਵੁਕ ਬਿਰਤੀ ਹੈ। ਸਹਿਜ ਬੁੱਧੀ ਵਿੱਚ ਹਰ ਜੀਵ ਅੰਦਰ ਸੂਝ, ਬੋਧ, ਜੁਗਤ, ਹਿੰਮਤ ਤੇ ਮਰਯਾਦਾ ਹੈ। ਕਵਿੱਤਰੀ ਕੁਦਰਤ ਦਾ ਹੁਨਰ ਅਨੁਭਵ ਕਰਦੀ ਹੈ:
ਅਸੀਂ ਕੱਚੇ ਘਰਾਂ ’ਚ ਰਹਿੰਦੇ ਸਾਂ, ਤਦ ਵੀ ਬਣਾਉਂਦੀ ਸੀ
ਘਰੀਣੀ ਆਪਣਾ ਘਰ,
ਅੱਜ ਪੱਕੇ ਘਰਾਂ ’ਚ ਵੀ, ਉਹ ਬਣਾਉਂਦੀ
ਮਿੱਟੀ ਨਾਲ ਪਾਣੀ ਨਾਲ, ਆਪਣਾ ਕੱਚਾ ਘਰ।
ਕਵਿੱਤਰੀ ਸਿਮਰਤੀਆਂ, ਅਹਿਸਾਸ, ਸੂਹੇ ਫੁੱਲ, ਪ੍ਰਕਿਰਤੀ, ਸੂਰਜ ਆਦਿ ਪ੍ਰਕਿਰਤਕ ਵਸਤੂਆਂ ਨੂੰ ਲੈ ਕੇ ਆਪਣੀਆਂ ਕਵਿਤਾਵਾਂ ਰਚਦੀ ਹੈ। ਕਿਧਰੇ ਉਹ ਕੁਦਰਤ ਦੀ ਗੋਦ ’ਚ ਬੈਠੀ ਪੁਨਰ ਝਾਤ ਵਿਧੀ ਨਾਲ ਇਨ੍ਹਾਂ ਕਵਿਤਾਵਾਂ ਦੀ ਸਿਰਜਣਾ ਕਰਦੀ ਹੈ। ਕਾਵਿ-ਚਿੱਤ ਦੀ ਸਹਿਜ-ਸੁਰਤੀ ਅੰਦਰ ਪ੍ਰਕਿਰਤਕ ਦ੍ਰਿਸ਼ਾਂ ਦਾ ਵਾਰ-ਵਾਰ ਕੀਤਾ ਵਰਣਨ ਉਸ ਦੇ ਆਪਣੇ ਪ੍ਰਕਿਰਤੀ ਪਿਆਰ ਕਰਕੇ ਹੀ ਸੰਭਵ ਹੈ। ਇਹ ਸੱਚ ਹੈ ਕਿ ਕੁਦਰਤ ਨੂੰ ਪਿਆਰ ਦੀ ਭਾਸ਼ਾ ਹੀ ਸਮਝ ਆਉਂਦੀ ਹੈ। ਕਵਿੱਤਰੀ ਪ੍ਰਕਿਰਤੀ ਦੇ ਪ੍ਰੇਮ ਨੂੰ ਸਿਜਦਾ ਕਰਦੀ ਹੈ। ਕੁਦਰਤ, ਕੁਦਰਤ ਹੈ, ਬਹਾਰ ’ਚ ਵੀ ਅਤੇ ਪੱਤਝੜ ਦੀ ਰੁੱਤ ਵਿੱਚ ਵੀ। ਮਾਣਨ, ਜਾਣਨ, ਪਰਖਣ, ਪਛਾਣਨ ਵਾਲੀ ਆਪਣੀ ਅੱਖ ਹੋਣੀ ਚਾਹੀਦੀ ਹੈ। ਕਵਿਤਾ ਦੇ ਉਸਤਤ ਭਰੇ ਸ਼ਰਧਾਮਈ ਸਾਧਨਾਂ ਰਾਹੀਂ ਅਸੀਂ ਕੁਦਰਤ ਦੀ ਉਸਤਤ ਕਰ ਸਕਦੇ ਹਾਂ। ਇਸ ਪੁਸਤਕ ਦੀ ਕਵਿਤਾ ‘ਰਿਸ਼ੀ ਦੇ ਬੋਲ’: ਚਾਰ ਕਵਿਤਾਵਾਂ, ਪ੍ਰਕਿਰਤਕ ਦ੍ਰਿਸ਼ਾਂ ਨੂੰ ਕਾਵਿਕ ਸ਼ਬਦਾਂ ਨਾਲ ਰੂਪਾਂਤਰਨ ਦੀ ਵਿਧੀ ਬਹੁਤ ਰੌਚਿਕ ਹੈ।
ਨਿੱਕੇ ਨਿੱਕੇ ਸ਼ਬਦਾਂ ਦਾ ਨਾਚ ਨਚਾਉਂਦੀਆਂ ਇਹ ਕਵਿਤਾਵਾਂ ਕਦੇ ਕਾਵਿ-ਰੰਗਾਂ ਦੀ ਹੋਲੀ ਖੇਡਦੀਆਂ ਨਜ਼ਰ ਆਉਂਦੀਆਂ ਹਨ, ਕਦੇ ਪ੍ਰਕਿਰਤੀ ਦੀ ਗੋਦ ਵਿੱਚ ਮੌਜਾਂ ਮਾਣਦੀਆਂ ਹਨ। ‘ਮੂਕ ਸੰੰਵਾਦ’ ਦਾ ਕੀਤਾ ਪ੍ਰਕਿਰਤੀ ਚਿੱਤਰਣ ਅੰਗਰੇਜ਼ੀ ਕਵੀ ਵਰਡਜ਼ਵਰਥ ਦਾ ਚੇਤਾ ਕਰਵਾਉਂਦਾ ਹੈ। ਪੁਸਤਕ ਦਾ ਸਮੁੱਚਾ ਕਾਵਿ ਪ੍ਰਕਿਰਤੀ ਦੇ ਭਿੰਨ ਭਿੰਨ ਦ੍ਰਿਸ਼ਾਂ ਨੂੰ ਦ੍ਰਿਸ਼ ਕੇ ਉਸ ਦੀ ਸ਼ਾਬਦਿਕ-ਸ਼ੋਭਾ ਰਾਹੀਂ ਉਸਤਤ ਕਰਦਾ ਹੈ।

ਸੰਪਰਕ: 84378-73565, 88376-84173

Advertisement

Advertisement