ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਆਰਟੀਆਈ ਦੇ ਜਵਾਬ ’ਚ ਵਿਦਿਆਰਥੀ ਦੀ ਕਾਪੀ ਦੀ ਫੋਟੋਸਟੇਟ ਮਿਲੀ

08:33 AM Aug 05, 2024 IST
ਆਰਟੀਆਈ ਦਾ ਜਵਾਬ ਦਿਖਾਉਂਦੀ ਹੋਈ ਹਰਦੀਪ ਕੌਰ।

ਨਿੱਜੀ ਪੱਤਰ ਪ੍ਰੇਰਕ
ਨਾਭਾ, 4 ਅਗਸਤ
ਨਾਭਾ ਦੇ ਪਿੰਡ ਪਾਲੀਆ ਦੀ ਵਸਨੀਕ ਵੱਲੋਂ ਪਟਿਆਲਾ ਏਡੀਸੀ ਦਫਤਰ ਤੋਂ ਸੂਚਨਾ ਅਧਿਕਾਰ ਕਾਨੂੰਨ ਤਹਿਤ ਮੰਗੀ ਇੱਕ ਪੜਤਾਲੀਆ ਰਿਪੋਰਟ ਦੀ ਕਾਪੀ ਦੇ ਜਵਾਬ ਵਿੱਚ ਕਿਸੇ ਬੱਚੇ ਦੀ ਸਕੂਲ ਦੀ ਕਾਪੀ ਦੀ ਫੋਟੋਸਟੇਟ ਭੇਜ ਦਿੱਤੀ ਗਈ ਹੈ। ਮਾਮਲਾ ਇਹ ਹੈ ਕਿ ਬੀਟੈੱਕ ਕਰਨ ਪਿੱਛੋਂ ਬੇਰੁਜ਼ਗਾਰ ਹਰਦੀਪ ਕੌਰ ਪਿਛਲੇ ਕੁਝ ਸਮੇਂ ਤੋਂ ਮਨਰੇਗਾ ’ਚ 322 ਰੁਪਏ ਦਿਹਾੜੀ ’ਤੇ ਮੇਟ ਵਜੋਂ ਸੇਵਾਵਾਂ ਨਿਭਾਅ ਰਹੀ ਸੀ। ਜਦੋਂ 17 ਜਨਵਰੀ ਨੂੰ ਮਨਰੇਗਾ ਦਾ ਸੋਸ਼ਲ ਆਡਿਟ ਕਰਨ ਲਈ ਟੀਮ ਆਈ ਤਾਂ ਹਰਦੀਪ ਕੌਰ ਅਨੁਸਾਰ ਉਸ ਨੇ ਟੀਮ ਅੱਗੇ ਆਡਿਟ ਵਿੱਚ ਹੋ ਰਹੀ ਕਥਿਤ ਕਾਨੂੰਨ ਦੀ ਉਲੰਘਣਾ ਸਬੰਧੀ ਸਵਾਲ ਕੀਤੇ ਸਨ।
ਇਸ ਤੋਂ ਇਲਾਵਾ ਉਸ ਨੇ ਏਡੀਸੀ ਦਫ਼ਤਰ ਦੇ ਹੁਕਮ ਦੇ ਬਾਵਜੂਦ ਮੇਟ ਲਈ ਅਰਧ ਕੁਸ਼ਲ ਕਾਮੇ ਦੀ ਦਿਹਾੜੀ ਲਾਗੂ ਨਾ ਹੋਣ ਬਾਰੇ ਵੀ ਇਤਰਾਜ਼ ਉਠਾਇਆ ਸੀ। ਇਸ ਤੋਂ ਬਾਅਦ ਹਰਦੀਪ ਨੂੰ ਆਡਿਟ ਟੀਮ ਨਾਲ ਬਦਸਲੂਕੀ ਅਤੇ ਮਨਰੇਗਾ ਮਜ਼ਦੂਰਾਂ ਤੋਂ ਪੈਸੇ ਲੈਣ ਦੇ ਦੋਸ਼ ਹੇਠ ਮੇਟ ਤੋਂ ਹਟਾਉਣ ਦਾ ਪੱਤਰ ਆ ਗਿਆ। ਇਸ ਸਬੰਧੀ ਸੈਂਕੜੇ ਪਿੰਡ ਵਾਸੀ ਆਪਣਾ ਇਤਰਾਜ਼ ਏਡੀਸੀ ਦਫ਼ਤਰ ਲੈ ਕੇ ਪਹੁੰਚੇ ਤਾਂ ਏਡੀਸੀ ਨੇ ਵੀ ਮਾਮਲੇ ਦੀ ਪੜਤਾਲ ਕਰ ਕੇ ਹਰਦੀਪ ਕੌਰ ਨੂੰ ਦੋਸ਼ੀ ਕਰਾਰ ਦਿੱਤਾ। ਹਰਦੀਪ ਕੌਰ ਨੇ ਜਦੋਂ ਇਸ ਪੜਤਾਲ ਦੀ ਕਾਪੀ ਮੰਗੀ ਤਾਂ ਉਸ ਕੋਲੋਂ 65 ਪੰਨੇ ਦੀ ਜਾਣਕਾਰੀ ਦੱਸ ਕੇ ਬਣਦੀ ਫੀਸ ਜਮ੍ਹਾਂ ਕਰਵਾ ਲਈ ਗਈ ਪਰ ਜਦੋਂ ਜਵਾਬ ਆਇਆ ਤਾਂ 28 ਪੰਨਿਆਂ ਤੋਂ ਬਾਅਦ ਕੋਈ ਵੀ ਪੰਨਾ ਪੜਤਾਲ ਨਾਲ ਸਬੰਧਤ ਨਹੀਂ ਸੀ ਤੇ ਅਗਲੇ ਸਾਰੇ ਪੰਨੇ ਜਾਂ ਤਾਂ ਕਿਸੇ ਬੱਚੇ ਦੀ ਕਾਪੀ ਦੀ ਫੋਟੋਸਟੇਟ ਸਨ ਜਾਂ ਕੁਝ ਪੰਨੇ ਦੁਬਾਰਾ ਲਗਾ ਕੇ ਗਿਣਤੀ ਪੂਰੀ ਕੀਤੀ ਹੋਈ ਸੀ।
ਹਰਦੀਪ ਨੇ ਦੱਸਿਆ ਕਿ ਮਿਲੀ ਪੜਤਾਲੀਆ ਰਿਪੋਰਟ ਵਿੱਚ ਪੜਤਾਲ ਦੌਰਾਨ ਕੁਝ ਪਿੰਡ ਵਾਸੀਆਂ ਵੱਲੋਂ ਜਮ੍ਹਾਂ ਕਰਵਾਏ ਹਲਫ਼ੀਆ ਬਿਆਨ ਗਾਇਬ ਹਨ ਤੇ ਹੁਣ ਇਸ ਰਿਪੋਰਟ ਬਾਰੇ ਉਹ ਕਾਨੂੰਨੀ ਸਲਾਹ ਲੈ ਕੇ ਅਗਲੇ ਕਦਮ ਚੁੱਕੇਗੀ। ਇਸ ਬਾਬਤ ਏਡੀਸੀ ਐੱਚਐੱਸ ਬੇਦੀ ਨੇ ਕਿਹਾ ਕਿ ਆਰਟੀਆਈ ਦਾ ਜਵਾਬ ਡੀਸੀਓ, ਜ਼ਿਲ੍ਹਾ ਪਰਿਸ਼ਦ ਨੇ ਭੇਜਿਆ ਹੈ ਤੇ ਉਨ੍ਹਾਂ ਨੂੰ ਪੁੱਛਿਆ ਜਾਵੇ। ਡੀਸੀਓ ਸ਼ਿਵੰਦਰ ਸਿੰਘ ਨੇ ਕਿਹਾ ਕਿ ਦਫਤਰ ਵੱਲੋਂ ਜਿਸ ਰੂਪ ਵਿੱਚ ਜਾਣਕਾਰੀ ਮਿਲੀ ਉਸ ਰੂਪ ਵਿੱਚ ਬਿਨੈਕਾਰ ਨੂੰ ਭੇਜੀ ਗਈ ਹੈ।

Advertisement

Advertisement
Advertisement