For the best experience, open
https://m.punjabitribuneonline.com
on your mobile browser.
Advertisement

ਹਰਿਆਣਾ ਅਸੈਂਬਲੀ ਦੀਆਂ 20 ਸੀਟਾਂ ’ਤੇ ਮੁੜ ਚੋਣਾਂ ਦੀ ਮੰਗ ਵਾਲੀ ਪਟੀਸ਼ਨ ਸੁਪਰੀਮ ਕੋਰਟ ’ਚ ਦਾਖ਼ਲ

07:36 AM Oct 17, 2024 IST
ਹਰਿਆਣਾ ਅਸੈਂਬਲੀ ਦੀਆਂ 20 ਸੀਟਾਂ ’ਤੇ ਮੁੜ ਚੋਣਾਂ ਦੀ ਮੰਗ ਵਾਲੀ ਪਟੀਸ਼ਨ ਸੁਪਰੀਮ ਕੋਰਟ ’ਚ ਦਾਖ਼ਲ
Advertisement

ਨਵੀਂ ਦਿੱਲੀ, 16 ਅਕਤੂਬਰ
ਸੁਪਰੀਮ ਕੋਰਟ ਵਿੱਚ ਅੱਜ ਹਰਿਆਣਾ ਦੀਆਂ 20 ਵਿਧਾਨ ਸਭਾ ਸੀਟਾਂ ’ਤੇ ਮੁੜ ਤੋਂ ਚੋਣਾਂ ਕਰਵਾਉਣ ਸਬੰਧੀ ਚੋਣ ਕਮਿਸ਼ਨ ਨੂੰ ਹਦਾਇਤਾਂ ਜਾਰੀ ਕਰਨ ਦੀ ਮੰਗ ਵਾਲੀ ਪਟੀਸ਼ਨ ਦਾਖਲ ਕੀਤੀ ਗਈ ਹੈ। ਇਸ ਪਟੀਸ਼ਨ ਵਿੱਚ ਉਕਤ ਸੀਟਾਂ ’ਤੇ ਚੋਣ ਨਤੀਜੇ ਸ਼ੱਕੀ ਰਹਿਣ ਅਤੇ ਈਵੀਐੱਮਜ਼ ਵਿੱਚ ਗੜਬੜ ਹੋਣ ਦੇ ਦੋਸ਼ ਲਗਾਏ ਗਏ ਹਨ। ਪਟੀਸ਼ਨ ਵਿੱਚ ਇਸ ਤੋਂ ਇਲਾਵਾ ਇਹ ਮੰਗ ਵੀ ਕੀਤੀ ਗਈ ਹੈ ਕਿ ਭਾਰਤੀ ਚੋਣ ਕਮਿਸ਼ਨ ਨੂੰ ਚੋਣਾਂ ਦੇ ਤਿੰਨੋਂ ਗੇੜਾਂ ਦਾ ਡੇਟਾ ਫਾਰਮ 17ਸੀ ਦੇ ਨਾਲ ਪ੍ਰਕਾਸ਼ਿਤ ਕਰਨ ਅਤੇ ਚੋਣ ਪ੍ਰਮਾਣ ਪੱਤਰ ਜਾਰੀ ਕਰਨ ਲਈ ਵੀ ਕਿਹਾ ਜਾਵੇ। ਪਟੀਸ਼ਨ ਪ੍ਰਿਆ ਮਿਸ਼ਰਾ ਤੇ ਵਿਕਾਸ ਬਾਂਸਲ ਵੱਲੋਂ ਵਕੀਲ ਨਰੇਂਦਰ ਮਿਸ਼ਰਾ ਰਾਹੀਂ ਦਾਇਰ ਕੀਤੀ ਗਈ ਹੈ। ਪਟੀਸ਼ਨਰਾਂ ਦਾ ਕਹਿਣਾ ਹੈ ਕਿ ਭਾਰਤੀ ਚੋਣ ਕਮਿਸ਼ਨ ਨੇ ਐਲਾਨ ਕੀਤਾ ਸੀ ਕਿ ਈਵੀਐੱਮਜ਼ ਰਾਹੀਂ ਐਲਾਨੇ ਗਏ ਵਿਧਾਨ ਸਭਾ ਸੀਟਾਂ ਦੇ ਨਤੀਜੇ ਸਹੀ ਹਨ। ਇਹ ਦੱਸਿਆ ਗਿਆ ਸੀ ਕਿ ਕੁਝ ਈਵੀਐੱਮਜ਼ 99 ਫੀਸਦ ਬੈਟਰੀ ਸਮਰੱਥਾ ਨਾਲ ਕੰਮ ਕਰ ਰਹੀਆਂ ਸਨ ਜਦਕਿ ਕੁਝ ਈਵੀਐੱਮਜ਼ 80 ਫੀਸਦ ਤੋਂ ਘੱਟ ਬੈਟਰੀ ਸਮਰੱਥਾ ਨਾਲ ਕੰਮ ਕਰ ਰਹੀਆਂ ਸਨ। 8 ਅਕਤੂਬਰ ਨੂੰ ਵੋਟਾਂ ਦੀ ਗਿਣਤੀ ਵਾਲੇ ਦਿਨ ਵੀ ਕੁਝ ਈਵੀਐੱਮਜ਼ 99 ਫੀਸਦ ਬੈਟਰੀ ਸਮਰੱਥਾ ਨਾਲ ਕੰਮ ਕਰ ਰਹੀਆਂ ਸਨ ਜਦਕਿ ਹੋਰ ਈਵੀਐੱਮਜ਼ 60-70 ਫੀਸਦ ਬੈਟਰੀ ਸਮਰੱਥਾ ਨਾਲ ਕੰਮ ਕਰ ਰਹੀਆਂ ਸਨ। -ਏਐੱਨਆਈ

Advertisement

Advertisement
Advertisement
Author Image

joginder kumar

View all posts

Advertisement