ਮੋਬਾਈਲ ਚੋਰੀ ਦੇ ਦੋਸ਼ ਹੇਠ ਫੜੇ ਵਿਅਕਤੀ ਨੇ ਥਾਣੇ ਵਿੱਚ ਫਾਹਾ ਲਿਆ
09:10 PM Aug 20, 2023 IST
ਦਵਿੰਦਰ ਸਿੰਘ ਭੰਗੂ
ਰਈਆ, 20 ਅਗਸਤ
ਬਿਆਸ ਪੁਲੀਸ ਵੱਲੋਂ ਬੀਤੇ ਦਿਨੀਂ ਮੋਬਾਈਲ ਚੋਰੀ ਦੇ ਕੇਸ ਵਿੱਚ ਫੜੇ ਵਿਅਕਤੀ ਗਗਨਦੀਪ ਸਿੰਘ (27) ਨੇ ਅੱਜ ਥਾਣੇ ਵਿੱਚ ਖ਼ੁਦਕੁਸ਼ੀ ਕਰ ਲਈ। ਇਹ ਸਾਰੀ ਘਟਨਾ ਥਾਣੇ ਵਿੱਚ ਲੱਗੇ ਸੀਸੀਟੀਵੀ ਕੈਮਰਿਆਂ ਵਿੱਚ ਕੈਦ ਹੋ ਗਈ ਹੈ। ਪੁਲੀਸ ਨੇ ਦੋ ਵਿਅਕਤੀਆਂ ਨੂੰ ਕਾਬੂ ਕਰ ਕੇ ਉਨ੍ਹਾਂ ਦੇ ਕਬਜ਼ੇ ’ਚੋਂ ਕਰੀਬ 53 ਮੋਬਾਈਲ ਫੋਨ ਬਰਾਮਦ ਕੀਤੇ ਸਨ। ਇਸ ਸਬੰਧੀ ਜੁਡੀਸ਼ਲ ਮੈਜਿਸਟਰੇਟ ਬਾਬਾ ਬਕਾਲਾ ਵਿਕਰਮਜੀਤ ਸਿੰਘ ਵੱਲੋਂ ਮੈਜਿਸਟਰੇਟੀ ਜਾਂਚ ਕੀਤੀ ਜਾ ਰਹੀ ਹੈ ਜਦਕਿ ਮੈਡੀਕਲ ਬੋਰਡ ਵੱਲੋਂ ਲਾਸ਼ ਦਾ ਪੋਸਟਮਾਰਟਮ ਕਰਵਾਇਆ ਗਿਆ। ਮਿਲੀ ਜਾਣਕਾਰੀ ਅਨੁਸਾਰ ਵਿਕਰਮਜੀਤ ਸਿੰਘ ਨੇ ਥਾਣੇ ਵਿੱਚ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਦੀ ਘੋਖ ਕੀਤੀ ਅਤੇ ਉਸ ਸਮੇਂ ਥਾਣੇ ਵਿੱਚ ਮੌਜੂਦ ਸੀਨੀਅਰ ਪੁਲੀਸ ਅਧਿਕਾਰੀਆਂ ਅਤੇ ਪੁਲੀਸ ਮੁਲਾਜ਼ਮਾਂ ਨਾਲ ਗੱਲਬਾਤ ਕੀਤੀ।
Advertisement
Advertisement