ਲੁਧਿਆਣਾ ’ਚ ਕਤਲ ਦੇ ਦੋਸ਼ ’ਚ ਉਮਰ ਕੈਦ ਕੱਟ ਕੇ ਘਰ ਪੁੱਜੇ ਵਿਅਕਤੀ ਨੇ ਫਾਹਾ ਲੈ ਕੇ ਖ਼ੁਦਕੁਸ਼ੀ ਕੀਤੀ
12:48 PM May 27, 2024 IST
Advertisement
ਨੋਇਡਾ, 27 ਮਈ
ਜ਼ਿਲ੍ਹੇ ਦੇ ਸੈਕਟਰ 24 ਥਾਣਾ ਖੇਤਰ ਦੇ ਸੈਕਟਰ 52 ਵਿਚ ਰਹਿਣ ਵਾਲੇ 40 ਸਾਲਾ ਵਿਅਕਤੀ ਨੇ ਅੱਜ ਸਵੇਰੇ ਆਪਣੇ ਘਰ ਵਿਚ ਫਾਹਾ ਲੈ ਕੇ ਕਥਿਤ ਤੌਰ 'ਤੇ ਖੁਦਕੁਸ਼ੀ ਕਰ ਲਈ। ਮੁਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਮ੍ਰਿਤਕ ਹਫ਼ਤਾ ਪਹਿਲਾਂ ਕਤਲ ਦੇ ਕੇਸ ਵਿੱਚ 20 ਸਾਲ ਦੀ ਸਜ਼ਾ ਕੱਟ ਕੇ ਘਰ ਪਰਤਿਆ ਸੀ। ਪੁਲਸ ਮੁਤਾਬਕ ਸ਼ਾਲੂ ਉਰਫ਼ ਸੱਲੂ (40 ਪੁੱਤਰ ਮਟਰੂ ਵਾਸੀ ਪਿੰਡ ਹੁਸ਼ਿਆਰਪੁਰ, ਸੈਕਟਰ 52 ਵਿੱਚ ਰਹਿੰਦਾ ਸੀ। ਅੱਜ ਸਵੇਰੇ ਸ਼ਾਲੂ ਨੇ ਆਪਣੇ ਘਰ ਪੱਖੇ ਨਾਲ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ। ਪਰਿਵਾਰਕ ਮੈਂਬਰਾਂ ਤੋਂ ਸੂਚਨਾ ਮਿਲਣ ਦੇ ਬਾਅਦ ਮੌਕੇ 'ਤੇ ਪਹੁੰਚੀ ਪੁਲੀਸ ਨੇ ਲਾਸ਼ ਨੂੰ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ। ਥਾਣਾ ਇੰਚਾਰਜ ਨੇ ਦੱਸਿਆ ਕਿ ਮੁਢਲੀ ਜਾਂਚ ਦੌਰਾਨ ਇਹ ਗੱਲ ਸਾਹਮਣੇ ਆਈ ਕਿ ਸ਼ਾਲੂ ਨੂੰ ਪੰਜਾਬ ਸੂਬੇ ਦੇ ਲੁਧਿਆਣਾ ਜ਼ਿਲ੍ਹੇ 'ਚ ਹੋਏ ਕਤਲ ਕੇਸ 'ਚ ਦੋਸ਼ੀ ਕਰਾਰ ਦਿੰਦੇ ਹੋਏ 20 ਸਾਲ ਦੀ ਕੈਦ ਦੀ ਸਜ਼ਾ ਸੁਣਾਈ ਗਈ ਸੀ।
Advertisement
Advertisement
Advertisement