ਮੈਟਰੋ ’ਚ ਨਾਬਾਲਗ ਨਾਲ ਅਸ਼ਲੀਲ ਹਰਕਤ ਕਰਨ ਵਾਲਾ ਕਾਬੂ
08:03 AM Sep 01, 2023 IST
ਨਵੀਂ ਦਿੱਲੀ, 31 ਅਗਸਤ
ਦਿੱਲੀ ਮੈਟਰੋ ਵਿੱਚ ਸਫ਼ਰ ਦੌਰਾਨ ਨਾਬਾਲਗ ਨਾਲ ਗਲਤ ਹਰਕਤ ਕਰਨ ਦੇ ਦੋਸ਼ ਹੇਠ ਇਕ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਇਹ ਘਟਨਾ ਬੁੱਧਵਾਰ ਰਾਤ ਕਰੀਬ 8.30 ਵਜੇ ਦਿੱਲੀ ਮੈਟਰੋ ਦੀ ‘ਰੈੱਡ ਲਾਈਨ’ ‘ਤੇ ਵਾਪਰੀ। ਉਸ ਸਮੇਂ ਰੱਖੜੀ ਦੇ ਤਿਉਹਾਰ ਕਾਰਨ ਡੱਬੇ ‘ਚ ਕਾਫੀ ਭੀੜ ਸੀ। ਇਸ ਸਬੰਧੀ ਅਧਿਕਾਰੀਆਂ ਨੇ ਦੱਸਿਆ ਕਿ ਨਾਬਾਲਗ ਦੀ ਮਾਂ ਨੂੰ ਪਤਾ ਲੱਗਾ ਕਿ ਮੁਲਜ਼ਮ ਨੇ ਭੀੜ ’ਚ ਗਲਤ ਹਰਕਤ ਕੀਤੀ ਤੇ ਉਸ ਦੀ ਧੀ ਦੇ ਕੱਪੜੇ ਖਰਾਬ ਕਰ ਦਿੱਤੇ। ਉਹ ਸੀਲਮਪੁਰ ਸਟੇਸ਼ਨ ‘ਤੇ ਉਤਰ ਗਈ। ਮੁਲਜ਼ਮ ਪੱਛਮੀ ਬੰਗਾਲ ਦਾ ਰਹਿਣ ਵਾਲਾ ਹੈ। ਲੋਕਾਂ ਨੇ ਮੌਕੇ ’ਤੇ ਉਸ ਨੂੰ ਕਾਬੂ ਕਰ ਲਿਆ ਤੇ ਸ਼ਾਹਦਰਾ ਸਟੇਸ਼ਨ ‘ਤੇ ਦਿੱਲੀ ਮੈਟਰੋ ਅਧਿਕਾਰੀਆਂ ਦੇ ਹਵਾਲੇ ਕਰ ਦਿੱਤਾ। ਸਟੇਸ਼ਨ ਅਧਿਕਾਰੀਆਂ ਨੇ ਘਟਨਾ ਬਾਰੇ ਪੁਲੀਸ ਨੂੰ ਸੂਚਨਾ ਦੇ ਦਿੱਤੀ ਹੈ। -ਪੀਟੀਆਈ
Advertisement
Advertisement