ਜੂਠੇ ਭਾਂਡੇ ਚੁੱਕਣ ਨੂੰ ਲੈ ਕੇ ਹੋਏ ਝਗੜੇ ਵਿੱਚ ਵਿਅਕਤੀ ਜ਼ਖ਼ਮੀ
09:14 AM Nov 18, 2023 IST
Advertisement
ਰਤੀਆ: ਸ਼ਹਿਰ ਦੇ ਮੁੱਖ ਬਾਜ਼ਾਰ ਵਿਚ ਸਥਿਤ ਸੀਨੀਅਰ ਸੈਕੰਡਰੀ ਸਕੂਲ ਚੌਕ ’ਤੇ ਜੂਠੇ ਭਾਂਡੇ ਚੁੱਕਣ ਨੂੰ ਲੈ ਕੇ ਗੁਆਂਢੀ ਦੁਕਾਨਦਾਰ ਨਾਲ ਹੋਏ ਝਗੜੇ ’ਚ ਇੱਕ ਦੁਕਾਨਦਾਰ ਗੰਭੀਰ ਰੂਪ ’ਚ ਜ਼ਖ਼ਮੀ ਹੋ ਗਿਆ। ਜ਼ਖ਼ਮੀ ਦੁਕਾਨਦਾਰ ਰਮਨ ਕੁਮਾਰ ਨੂੰ ਇਲਾਜ ਲਈ ਇੱਥੇ ਸਰਕਾਰੀ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਹੈ। ਰਮਨ ਕੁਮਾਰ ਨੇ ਗੁਆਂਢੀ ਦੁਕਾਨਦਾਰ ਦੇ ਨੌਕਰ ਅਤੇ ਇਕ ਹੋਰ ਸਹਿਯੋਗੀ ’ਤੇ ਉਸ ਦੇ ਸਿਰ ’ਤੇ ਵਾਰ ਕਰ ਕੇ ਜ਼ਖ਼ਮੀ ਕਰਨ ਦਾ ਦੋਸ਼ ਲਾਇਆ ਹੈ। ਉਸ ਨੇ ਦੱਸਿਆ ਕਿ ਅੱਜ ਸਵੇਰੇ ਜਦੋਂ ਉਹ ਆਪਣੀ ਦੁਕਾਨ ’ਤੇ ਆਇਆ ਤਾਂ ਉਸ ਦੀ ਦੁਕਾਨ ਦੇ ਅੱਗੇ ਹੀ ਗੁਆਂਢੀ ਦੇ ਜੂਠੇ ਭਾਂਡੇ ਪਏ ਸਨ। ਉਨ੍ਹਾਂ ਦੱਸਿਆ ਕਿ ਗੁਆਂਢੀ ਦੁਕਾਨਦਾਰ ਦੇ ਨੌਕਰ ਨੂੰ ਸਬੰਧਤ ਭਾਂਡੇ ਹਟਾਉਣ ਲਈ ਕਿਹਾ ਤਾਂ ਪਹਿਲਾਂ ਉਹ ਗਾਲ੍ਹਾਂ ਕੱਢਣ ਲੱਗਿਆ ਅਤੇ ਬਾਅਦ ਵਿਚ ਉਸ ਨੇ ਇਕ ਹੋਰ ਨੌਜਵਾਨ ਨੂੰ ਬੁਲਾ ਕੇ ਉਸ ਦੇ ਸਿਰ ’ਤੇ ਕਿਸੇ ਭਾਰੀ ਚੀਜ਼ ਨਾਲ ਵਾਰ ਕਰ ਦਿੱਤਾ।ਪਰਿਵਾਰਕ ਮੈਂਬਰਾਂ ਨੇ ਇਸ ਘਟਨਾ ਦੀ ਜਾਣਕਾਰੀ ਪੁਲੀਸ ਨੂੰ ਦੇ ਦਿੱਤੀ ਹੈ। -ਪੱਤਰ ਪ੍ਰੇਰਕ
Advertisement
Advertisement
Advertisement