ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਊਧਵ ਖ਼ਿਲਾਫ਼ ਪਟੀਸ਼ਨ ’ਤੇ ਵਿਅਕਤੀ ਨੂੰ ਦੋ ਲੱਖ ਰੁਪਏ ਦਾ ਜੁਰਮਾਨਾ

08:42 AM Sep 02, 2024 IST

ਮੁੰਬਈ, 1 ਸਤੰਬਰ
ਬੰਬੇ ਹਾਈ ਕੋਰਟ ਦੇ ਔਰੰਗਾਬਾਦ ਬੈਂਚ ਨੇ ਸ਼ਿਵ ਸੈਨਾ (ਯੂਬੀਟੀ) ਆਗੂ ਊਧਵ ਠਾਕਰੇ ਖਿਲਾਫ਼ ਦਾਇਰ ਅਰਥਹੀਣ ਪਟੀਸ਼ਨ ਲਈ ਨਾਂਦੇੜ ਨਾਲ ਸਬੰਧਤ ਪਟੀਸ਼ਨਰ ਨੂੰ 2 ਲੱਖ ਰੁਪਏ ਦਾ ਜੁਰਮਾਨਾ ਲਾਇਆ ਹੈ। ਬੈਂਚ ਨੇ ਇਸ ਵਿਅਕਤੀ ਨੂੰ ਹਦਾਇਤ ਕੀਤੀ ਕਿ ਉਹ ਸਾਬਕਾ ਮੁੱਖ ਮੰਤਰੀ ਨੂੰ ਨਿੱਜੀ ਤੌਰ ’ਤੇ ਮਿਲ ਕੇ ਉਪਰੋਕਤ ਰਾਸ਼ੀ ਦਾ ਡਿਮਾਂਡ ਡਰਾਫਟ ਉਨ੍ਹਾਂ ਦੇ ਹੱਥ ਫੜਾਏ। ਮੋਹਨ ਚਵਾਨ, ਜੋ ਫਿਲਾਸਫ਼ੀ ’ਚ ਡਾਕਟਰੇਟ ਕੀਤੀ ਹੋਣ ਦਾ ਦਾਅਵਾ ਕਰਦਾ ਹੈ ਤੇ ਬੰਜਾਰਾ ਭਾਈਚਾਰੇ ਨਾਲ ਸਬੰਧਤ ਹਨ, ਨੇ ਪਟੀਸ਼ਨ ’ਚ ਦਾਅਵਾ ਕੀਤਾ ਸੀ ਕਿ ਠਾਕਰੇ ਨੇ ਸਮਾਗਮ ਦੌਰਾਨ ਉਸ (ਚਵਾਨ) ਦੇ ਪੁਰੋਹਿਤ ਵੱਲੋਂ ਦਿੱਤੀ ਵਿਭੂਤੀ ਨੂੰ ਮੱਥੇ ’ਤੇ ਲਾਉਣ ਤੋਂ ਨਾਂਹ ਕਰ ਦਿੱਤੀ ਸੀ, ਜਿਸ ਕਰਕੇ ਉਸ ਦੀਆਂ ਭਾਵਨਾਵਾਂ ਨੂੰ ਠੇਸ ਪੁੱਜੀ। -ਪੀਟੀਆਈ

Advertisement

Advertisement