ਕਰਜ਼ੇ ਤੋਂ ਪ੍ਰੇਸ਼ਾਨ ਵਿਅਕਤੀ ਨੇ ਫਾਹਾ ਲਿਆ
08:02 AM Oct 07, 2024 IST
Advertisement
ਨਿੱਜੀ ਪੱਤਰ ਪ੍ਰੇਰਕ
ਲੁਧਿਆਣਾ, 6 ਅਕਤੂਬਰ
ਨਿਊ ਆਜ਼ਾਦ ਨਗਰ ਗਿਆਸਪੁਰਾ ਵਿੱਚ ਇੱਕ ਵਿਅਕਤੀ ਵੱਲੋਂ ਕਰਜ਼ੇ ਤੋਂ ਪ੍ਰੇਸ਼ਾਨ ਹੋ ਕੇ ਖ਼ੁਦਕੁਸ਼ੀ ਕਰ ਲਈ ਗਈ। ਇਸ ਸਬੰਧੀ ਸੁਰਿੰਦਰ ਕੁਮਾਰ ਨੇ ਦੱਸਿਆ ਕਿ ਉਸ ਦੇ ਭਰਾ ਰਵਿੰਦਰ ਕੁਮਾਰ ਨੇ ਆਪਣੇ ਕਮਰੇ ਦੀ ਛੱਤ ਵਾਲੇ ਪੱਖੇ ਨਾਲ ਫਾਹਾ ਲੈ ਕੇ ਖੁਦਕੁਸ਼ੀ ਕੀਤੀ ਹੈ। ਖੁਦਕੁਸ਼ੀ ਨੋਟ ਵਾਚਣ ਤੋਂ ਪਤਾ ਲੱਗਾ ਕਿ ਉਸ ਨੇ ਬੈਂਕ ਤੋਂ ਕਰਜ਼ਾ ਲੈ ਕੇ ਘਰ ਖਰੀਦਿਆ ਸੀ ਪਰ ਉਹ ਘਰ ਦੀਆਂ ਕਿਸ਼ਤਾਂ ਨਾ ਭਰ ਸਕਿਆ ਜਿਸ ਕਰਕੇ ਬੈਂਕ ਮੁਲਾਜ਼ਮ ਅਰੁਣ ਕੁਮਾਰ ਨੇ ਕਰਜ਼ੇ ਦੀ ਰਿਕਵਰੀ ਲਈ ਸਿਵਲ ਕੋਰਟ ਵਿੱਚ ਕੇਸ ਕੀਤਾ ਹੋਇਆ ਸੀ। ਥਾਣੇਦਾਰ ਧਰਮਿੰਦਰ ਸਿੰਘ ਨੇ ਦੱਸਿਆ ਕਿ ਪੁਲੀਸ ਵੱਲੋਂ ਅਰੁਣ ਕੁਮਾਰ ਸਿੰਘ ਵਾਸੀ 33 ਫੁੱਟ ਰੋਡ ਨਿਊ ਆਜ਼ਾਦ ਨਗਰ ਗਿਆਸਪੁਰਾ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ।
Advertisement
Advertisement
Advertisement