ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਗੋਲੀ ਲੱਗਣ ਕਾਰਨ ਜ਼ਖ਼ਮੀ ਹੋਏ ਵਿਅਕਤੀ ਦੀ ਇਲਾਜ ਦੌਰਾਨ ਮੌਤ

06:51 AM Aug 01, 2023 IST
ਦਲਜੀਤ ਸਿੰਘ ਦੀ ਫਾਈਲ ਫ਼ੋਟੋ।

ਨਿੱਜੀ ਪੱਤਰ ਪ੍ਰੇਰਕ
ਰਾਏਕੋਟ, 31 ਜੁਲਾਈ
ਦੋ ਦਿਨ ਪਹਿਲਾਂ ਅਚਾਨਕ ਪਿਸਤੌਲ ਵਿੱਚੋਂ ਚੱਲੀ ਗੋਲੀ ਨਾਲ ਗੰਭੀਰ ਜ਼ਖ਼ਮੀ ਹੋਏ ਪਿੰਡ ਬੋਪਾਰਾਏ ਖ਼ੁਰਦ ਵਾਸੀ ਦਲਜੀਤ ਸਿੰਘ ਉਰਫ਼ ਜੀਤਾ ਨੇ ਇਲਾਜ ਦੌਰਾਨ ਲੁਧਿਆਣਾ ਦੇ ਇਕ ਨਿੱਜੀ ਹਸਪਤਾਲ ਵਿੱਚ ਦਮ ਤੋੜ ਦਿੱਤਾ।
ਜਾਂਚ ਅਫ਼ਸਰ ਸੁਖਵਿੰਦਰ ਸਿੰਘ ਦਿਉਲ ਅਨੁਸਾਰ ਮ੍ਰਿਤਕ ਦਲਜੀਤ ਸਿੰਘ ਉਰਫ਼ ਜੀਤਾ ਦੀ ਪਤਨੀ ਜਸਮੀਨ ਕੌਰ ਨੇ ਦੱਸਿਆ ਕਿ ਆਪਣੇ ਪਤੀ ਅਤੇ ਪੁੱਤਰ ਸਮੇਤ ਦੋ ਦਿਨ ਪਹਿਲਾਂ ਆਪਣੀਆਂ ਨਣਦਾਂ ਨੂੰ ਸੰਧਾਰਾ ਦੇਣ ਲਈ ਘਰੋਂ ਨਿਕਲੇ ਸੀ ਕਿ ਥੋੜ੍ਹੀ ਦੂਰੀ ‘ਤੇ ਹੀ ਉਸ ਦੇ ਪਤੀ ਨੇ ਸੀਟ ਦੀ ਪਿਛਲੀ ਜੇਬ ਵਿੱਚੋਂ ਜਦੋਂ ਆਪਣਾ ਪਿਸਤੌਲ ਕੱਢਣ ਦੀ ਕੋਸ਼ਿਸ਼ ਕੀਤੀ ਤਾਂ ਉਨ੍ਹਾਂ ਦਾ 8 ਸਾਲਾ ਪੁੱਤਰ ਪਿਸਤੌਲ ਕੱਢ ਕੇ ਆਪਣੇ ਪਿਤਾ ਨੂੰ ਦੇਣ ਲੱਗਾ ਤਾਂ ਬੈਲਟ ਵਿੱਚ ਫਸਣ ਕਰ ਕੇ ਅਚਾਨਕ ਗੋਲੀ ਚੱਲ ਗਈ।
ਗੋਲੀ ਦਲਜੀਤ ਸਿੰਘ ਦੀ ਪਿੱਠ ਨੂੰ ਚੀਰਦੀ ਪੇਟ ਵਿੱਚ ਪਹੁੰਚ ਗਈ। ਬੇਹੋਸ਼ੀ ਦ‌ੀ ਹਾਲਤ ਵਿੱਚ ਉਸ ਨੂੰ ਇਲਾਜ ਲਈ ਲੁਧਿਆਣਾ ਦੇ ਹਸਪਤਾਲ ਲਿਜਾਇਆ ਗਿਆ।
ਜਿੱਥੇ ਅੱਜ ਸਵੇਰੇ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ, ਮੌਤ ਦੀ ਖ਼ਬਰ ਨਾਲ ਸਾਰੇ ਪਿੰਡ ਵਿੱਚ ਸੋਗ ਦੀ ਲਹਿਰ ਹੈ। ਪੁਲੀਸ ਚੌਕੀ ਲੋਹਟਬੱਦੀ ਦੇ ਇੰਚਾਰਜ ਅਤੇ ਜਾਂਚ ਅਫ਼ਸਰ ਸੁਖਵਿੰਦਰ ਸਿੰਘ ਦਿਉਲ ਅਨੁਸਾਰ ਮ੍ਰਿਤਕ ਦੀ ਪਤਨੀ ਜਸਮੀਨ ਕੌਰ ਦੇ ਬਿਆਨਾਂ ‘ਤੇ ਜ਼ਾਬਤਾ ਫ਼ੌਜਦਾਰੀ ਅਧੀਨ ਕਾਰਵਾਈ ਕਰਦਿਆਂ ਜਗਰਾਉਂ ਦੇ ਸਿਵਲ ਹਸਪਤਾਲ ਤੋਂ ਲਾਸ਼ ਦਾ ਪੋਸਟਮਾਰਟਮ ਕਰਵਾ ਕੇ ਵਾਰਸਾਂ ਹਵਾਲੇ ਕਰ ਦਿੱਤੀ ਜਾਵੇਗੀ।
ਮ੍ਰਿਤਕ ਆਪਣੇ ਪਿੱਛੇ 8 ਅਤੇ ਚਾਰ ਸਾਲ ਦੇ ਪੁੱਤਰਾਂ ਤੋਂ ਇਲਾਵਾ ਪਤਨੀ ਨੂੰ ਛੱਡ ਗਿਆ ਹੈ, ਉਸ ਦੇ ਪਿਤਾ ਦੀ ਮੌਤ ਪਹਿਲਾਂ ਹੀ ਹੋ ਚੁੱਕੀ ਹੈ।

Advertisement

Advertisement