ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਓਲੰਪਿਕ ਦੇ ਸਮਾਪਤੀ ਸਮਾਰੋਹ ਤੋਂ ਕੁਝ ਘੰਟੇ ਪਹਿਲਾਂ ਆਈਫਲ ਟਾਵਰ ’ਤੇ ਚੜ੍ਹਿਆ ਵਿਅਕਤੀ

07:57 AM Aug 12, 2024 IST
ਪੈਰਿਸ ਓਲੰਪਿਕ ਦੌਰਾਨ ਆਈਫਲ ਟਾਵਰ ’ਤੇ ਚੜ੍ਹਿਆ ਵਿਅਕਤੀ। -ਫੋਟੋ: ਪੀਟੀਆਈ

ਪੈਰਿਸ, 11 ਅਗਸਤ
ਇਕ ਵਿਅਕਤੀ ਨੂੰ ਅੱਜ ਇੱਥੇ ਓਲੰਪਿਕ ਦੇ ਸਮਾਪਤੀ ਸਮਾਰੋਹ ਤੋਂ ਕੁਝ ਘੰਟੇ ਪਹਿਲਾਂ ਪੈਰਿਸ ਦੇ ਇਤਿਹਾਸਕ ਆਈਫਲ ਟਾਵਰ ’ਤੇ ਚੜ੍ਹਦੇ ਹੋਏ ਦੇਖਿਆ ਗਿਆ, ਜਿਸ ਮਗਰੋਂ ਅਧਿਕਾਰੀਆਂ ਨੇ ਆਈਫਲ ਟਾਵਰ ਨੂੰ ਖਾਲੀ ਕਰਵਾ ਦਿੱਤਾ।
ਇਕ ਵਿਅਕਤੀ ਨੂੰ ਦੁਪਹਿਰ ਸਮੇਂ ਬਿਨਾ ਕਮੀਜ਼ ਪਹਿਨੇ 330 ਮੀਟਰ (1083 ਫੁੱਟ) ਉੱਚੇ ਟਾਵਰ ’ਤੇ ਚੜ੍ਹਦੇ ਹੋਏ ਦੇਖਿਆ ਗਿਆ। ਇਹ ਸਪੱਸ਼ਟ ਨਹੀਂ ਹੈ ਕਿ ਉਸ ਨੇ ਆਪਣੀ ਚੜ੍ਹਾਈ ਕਿੱਥੋਂ ਸ਼ੁਰੂ ਕੀਤੀ ਪਰ ਉਸ ਨੂੰ ਟਾਵਰ ਦੇ ਦੂਜੇ ਹਿੱਸੇ ਵਿੱਚ ਲੱਗੇ ਓਲੰਪਿਕ ਰਿੰਗਜ਼ ਦੇ ਠੀਕ ਉੱਪਰ ਦੇਖਿਆ ਗਿਆ। ਓਲੰਪਿਕ ਖੇਡਾਂ ਦੇ ਉਦਘਾਟਨੀ ਸਮਾਰੋਹ ਵਿੱਚ ਆਈਫਲ ਟਾਵਰ ਖਿੱਚ ਦਾ ਕੇਂਦਰ ਬਣਿਆ ਹੋਇਆ ਸੀ। ਹਾਲਾਂਕਿ, ਇਹ ਟਾਵਰ ਸਮਾਪਤੀ ਸਮਾਰੋਹ ਦਾ ਹਿੱਸਾ ਨਹੀਂ ਸੀ ਬਣਨਾ। -ਏਪੀ

Advertisement

Advertisement