ਕੋਲਕਾਤਾ ਤੋਂ ਲੰਡਨ ਲਈ ਉਡਾਣ ਭਰਨ ਵਾਲੇ ਜਹਾਜ਼ ’ਚ ਯਾਤਰੀ ਨੇ ਬੰਬ ਹੋਣ ਦਾ ਰੌਲਾ ਪਾਇਆ
10:42 PM Jun 23, 2023 IST
ਕੋਲਕਾਤਾ, 6 ਜੂਨ
Advertisement
ਕੋਲਕਾਤਾ ਦੇ ਐੱਨਐੱਸਸੀ ਬੋਸ ਅੰਤਰਰਾਸ਼ਟਰੀ ਹਵਾਈ ਅੱਡੇ ‘ਤੇ ਉਸ ਸਮੇਂ ਦਹਿਸ਼ਤ ਫੈਲ ਗਈ, ਜਦੋਂ ਇਕ ਵਿਅਕਤੀ ਨੇ ਉਡਾਣ ਭਰਨ ਤੋਂ ਪਹਿਲਾਂ ਜਹਾਜ਼ ‘ਚ ਬੰਬ ਹੋਣ ਦਾ ਰੌਲਾ ਪਾਉਣਾ ਸ਼ੁਰੂ ਕਰ ਦਿੱਤਾ। ਸਾਰੇ ਯਾਤਰੀਆਂ ਨੂੰ ਜਹਾਜ਼ ਤੋਂ ਉਤਾਰ ਦਿੱਤਾ ਗਿਆ। ਕਤਰ ਏਅਰਵੇਜ਼ ਦੀ ਉਡਾਣ 541 ਯਾਤਰੀਆਂ ਨਾਲ ਇਥੋਂ ਦੋਹਾ ਹੁੰਦੀ ਹੋਈ ਲੰਡਨ ਜਾਣੀ ਸੀ। ਅੱਜ ਤੜਕੇ 3.29 ਵਜੇ ਜਹਾਜ਼ ਉਡਾਣ ਭਰਨ ਲਈ ਤਿਆਰ ਸੀ ਜਦੋਂ ਯਾਤਰੀ ਨੇ ਰੌਲਾ ਪਾਉਣਾ ਸ਼ੁਰੂ ਕਰ ਦਿੱਤਾ ਕਿ ਜਹਾਜ਼ ਵਿੱਚ ਬੰਬ ਹੈ। ਸਾਰੇ ਯਾਤਰੀ ਉਤਾਰ ਕੇ ਤਲਾਸ਼ੀ ਲਈ ਗਈ ਤਾਂ ਕੁੱਝ ਨਹੀਂ ਮਿਲਿਆ ਤੇ ਰੌਲਾ ਪਾਉਣ ਵਾਲੇ ਨੂੰ ਕਾਬੂ ਕਰ ਲਿਆ। ਪੁਲੀਸ ਨੇ ਉਸ ਵਿਅਕਤੀ ਦੇ ਪਿਤਾ ਨੂੰ ਸੱਦਿਆ ਜਿਸ ਨੇ ਦੱਸਿਆ ਕਿ ਉਸ ਦਾ ਪੁੱਤ ਮਨੋਰੋਗੀ ਹੈ ਤੇ ਉਸ ਦਾ ਇਲਾਜ ਚੱਲ ਰਿਹਾ ਹੈ।
Advertisement
Advertisement