ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਗੋਕੁਲਪੁਰੀ ਮੈਟਰੋ ਸਟੇਸ਼ਨ ਦਾ ਇੱਕ ਹਿੱਸਾ ਡਿੱਗਿਆ; ਇੱਕ ਹਲਾਕ, ਚਾਰ ਜ਼ਖ਼ਮੀ

10:28 AM Feb 09, 2024 IST
ਨਵੀਂ ਦਿੱਲੀ ਦੇ ਗੋਕੁਲਪੁਰੀ ਮੈਟਰੋ ਸਟੇਸ਼ਨ ਨੇੜਿਓਂ ਸੜਕ ’ਤੇ ਡਿੱਗੇ ਮਲਬੇ ਨੂੰ ਜੇਸੀਬੀ ਨਾਲ ਹਟਾਉਂਦੇ ਹੋਏ ਮੁਲਾਜ਼ਮ। -ਫੋਟੋ: ਪੀਟੀਆਈ

ਪੱਤਰ ਪ੍ਰੇਰਕ
ਨਵੀਂ ਦਿੱਲੀ, 8 ਫਰਵਰੀ
ਦਿੱਲੀ ਦੇ ਗੋਕੁਲਪੁਰੀ ਮੈਟਰੋ ਸਟੇਸ਼ਨ ਦਾ ਇੱਕ ਹਿੱਸਾ ਢਹਿ ਕੇ ਅੱਜ ਸਵੇਰੇ ਸੜਕ ’ਤੇ ਡਿੱਗ ਗਿਆ, ਜਿਸਦੇ ਮਲਬੇ ਹੇਠ ਪੰਜ ਜਣੇ ਦੱਬੇ ਗਏ। ਇਨ੍ਹਾਂ ਵਿੱਚੋਂ ਇੱਕ ਦੀ ਮੌਤ ਹੋ ਗਈ ਤੇ ਬਾਕੀ ਚਾਰ ਜ਼ਖ਼ਮੀ ਹਸਪਤਾਲ ਜ਼ੇਰੇ ਇਲਾਜ ਹਨ। ਡੀਐੱਮਆਰਸੀ ਨੇ ਪੀੜਤਾਂ ਲਈ ਮੁਆਵਜ਼ੇ ਦਾ ਐਲਾਨ ਕੀਤਾ ਹੈ ਤੇ ਚਾਰ ਅਧਿਕਾਰੀਆਂ ਨੂੰ ਤੁਰੰਤ ਮੁਅੱਤਲ ਕਰ ਦਿੱਤਾ ਗਿਆ ਹੈ। ਡੀਐੱਮਆਰਸੀ ਦੇ ਅਧਿਕਾਰੀ ਨੇ ਕਿਹਾ ਕਿ ਮਾਮੂਲੀ ਜ਼ਖ਼ਮੀਆਂ ਨੂੰ 1 ਲੱਖ ਰੁਪਏ, ਗੰਭੀਰ ਜ਼ਖ਼ਮੀਆਂ ਨੂੰ 5 ਲੱਖ ਤੇ ਮ੍ਰਿਤਕ ਦੇ ਪਰਿਵਾਰ ਨੂੰ 25 ਲੱਖ ਰੁਪਏ ਦਿੱਤੇ ਜਾਣਗੇ। ਘਟਨਾ ਤੋਂ ਬਾਅਦ ਸੜਕੀ ਆਵਾਜਾਈ ਵੀ ਪ੍ਰਭਾਵਿਤ ਹੋਈ। ਘਟਨਾ ਦੇ ਇਕ ਘੰਟੇ ਅੰਦਰ ਮਲਬੇ ਨੂੰ ਤੁਰੰਤ ਸੜਕ ਤੋਂ ਹਟਾ ਦਿੱਤਾ ਗਿਆ। ਡੀਐੱਮਆਰਸੀ ਨੇ ਦੱਸਿਆ ਕਿ ਗੋਕੁਲਪੁਰੀ ਵਿੱਚ ਵਾਪਰੀ ਮੰਦਭਾਗੀ ਘਟਨਾ ਦਾ ਤੁਰੰਤ ਨੋਟਿਸ ਲੈਂਦਿਆਂ ਡੀਐੱਮਆਰਸੀ ਦੇ ਪ੍ਰਬੰਧ ਨਿਰਦੇਸ਼ਕ ਡਾ. ਵਿਕਾਸ ਕੁਮਾਰ ਨੇ ਸਾਰੇ ਸਬੰਧਤ ਵਿਭਾਗਾਂ ਨੂੰ ਦਿੱਲੀ ਮੈਟਰੋ ਨੈੱਟਵਰਕ ਦੀ ਸੁਰੱਖਿਆ ਪ੍ਰਬੰਧਾਂ ਦਾ ਨਿਰੀਖਣ ਕਰਨ ਦੇ ਨਿਰਦੇਸ਼ ਦਿੱਤੇ ਹਨ। ਘਟਨਾ ਦੇ ਸਬੰਧ ਵਿੱਚ ਡੀਐੱਮਆਰਸੀ ਦੇ ਦੋ ਅਧਿਕਾਰੀਆਂ, ਇੱਕ ਮੈਨੇਜਰ ਅਤੇ ਸਿਵਲ ਵਿਭਾਗ ਦੇ ਇੱਕ ਜੂਨੀਅਰ ਇੰਜਨੀਅਰ ਨੂੰ ਜਾਂਚ ਲਈ ਤੁਰੰਤ ਮੁਅੱਤਲ ਕਰ ਦਿੱਤਾ ਗਿਆ ਹੈ। ਸਾਰੇ ਸਬੰਧਤ ਵਿਭਾਗਾਂ ਦੇ ਅਧਿਕਾਰੀਆਂ ਦੇ ਨਾਲ ਕਾਰਜਕਾਰੀ ਡਾਇਰੈਕਟਰ ਸਿਵਲ ਓ ਐਂਡ ਐੱਮ ਨੂੰ ਸਥਿਤੀ ਦਾ ਜਾਇਜ਼ਾ ਲੈਣ ਲਈ ਘਟਨਾ ਸਥਾਨ ’ਤੇ ਮੌਜੂਦ ਰਹਿਣ ਲਈ ਕਿਹਾ ਗਿਆ ਹੈ। ਘਟਨਾ ਸਬੰਧੀ ਸਾਰੀ ਜਾਣਕਾਰੀ ਕਮਿਸ਼ਨਰ ਆਫ ਮੈਟਰੋ ਰੇਲ ਸੇਫਟੀ ਨੇ ਸਾਂਝੀ ਕੀਤੀ ਹੈ।

Advertisement

Advertisement