ਗਦਰੀ ਬਾਬਿਆਂ ਦੇ ਮੇਲੇ ’ਚ ਲੱਗੇਗਾ ਮੜੌਲੀ ਦੇ ਨਾਂਅ ’ਤੇ ਪੰਡਾਲ
11:20 AM Oct 28, 2024 IST
ਜਲੰਧਰ (ਨਿੱਜੀ ਪੱਤਰ ਪ੍ਰੇਰਕ): ਦੇਸ਼ ਭਗਤ ਯਾਦਗਾਰ ਕਮੇਟੀ ਦੇ ਪ੍ਰਧਾਨ ਅਜਮੇਰ ਸਿੰਘ, ਜਨਰਲ ਸਕੱਤਰ ਪ੍ਰਿਥੀਪਾਲ ਸਿੰਘ ਮਾੜੀਮੇਘਾ ਅਤੇ ਸਭਿਆਚਾਰਕ ਵਿੰਗ ਦੇ ਕਨਵੀਨਰ ਅਮੋਲਕ ਸਿੰਘ ਨੇ ਦੱਸਿਆ ਕਿ 7, 8 ਤੇ 9 ਨਵੰਬਰ ਨੂੰ 33ਵਾਂ ਗਦਰੀ ਮੇਲਾ ਕਰਵਾਇਆ ਜਾਵੇਗਾ। ਉਨ੍ਹਾਂ ਦੱਸਿਆ ਕਿ ਮੇਲੇ ਦੇ ਤਿੰਨੇ ਦਿਨ ਦੇਸ਼ ਭਗਤ ਯਾਦਗਾਰ ਹਾਲ ਦਾ ਸਮੁੱਚਾ ਕੰਪਲੈਕਸ ਨੂੰ ਗ਼ਦਰ ਪਾਰਟੀ ਦੇ ਮੁੱਢਲੇ ਖ਼ਜ਼ਾਨਚੀ ਦੇ ਨਾਂਅ ’ਤੇ ਕਾਂਸ਼ੀ ਰਾਮ ਮੜੌਲੀ ਨਗਰ, ਫਾਸ਼ੀਵਾਦ ਵਿਰੁੱਧ ਕੁਰਬਾਨੀ ਲਈ ਜਾਣੇ ਜਾਂਦੇ ਜੂਲੀਅਸ ਫਿਊਚਿਕ ਦੀ ਯਾਦ ’ਚ ‘ਜੂਲੀਅਸ ਫਿਊਚਿਕ ਪੁਸਤਕ ਪ੍ਰਦਰਸ਼ਨੀ ਪੰਡਾਲ’ ਅਤੇ ਵਿਸ਼ਾਲ ਗਰਾਊਂਡ ਨੂੰ ਪਗੜੀ ਸੰਭਾਲ ਲਹਿਰ ਦੇ ਪ੍ਰਤੀਕ ‘ਅਜੀਤ ਸਿੰਘ ਪੰਡਾਲ’ ਦਾ ਨਾਂਅ ਦਿੱਤਾ ਜਾਵੇਗਾ। ਪ੍ਰਬੰਧਕਾਂ ਨੇ ਕਿਹਾ ਕਿ 33ਵਾਂ ਮੇਲਾ ਗਦਰੀ ਬਾਬਿਆਂ ਦਾ ਕਾਰਪੋਰੇਟ ਅਤੇ ਫਾਸ਼ੀਵਾਦ ਵਿਰੁੱਧ ਜੂਝਦੀਆਂ ਲਹਿਰਾਂ ਨੂੰ ਸਮਰਪਿਤ ਹੋਵੇਗਾ।
Advertisement
Advertisement