ਨਵੀਂ ਦਿੱਲੀ, 5 ਸਤੰਬਰਸਰਕਾਰ ਨੇ ਨਾਗਾ ਬਾਗੀ ਧੜੇ ਐੱਨਐੱਸਸੀਐੱਨ ਨਾਲੋਂ ਵੱਖ ਹੋਏ ਗੁੱਟ ਨਾਲ ਗੋਲੀਬੰਦੀ ਸਮਝੌਤਾ ਇੱਕ ਹੋਰ ਸਾਲ ਲਈ ਵਧਾ ਦਿੱਤਾ ਹੈ। ਐੱਨਐੱਸਸੀਐੱਨ-ਕੇ ਨਿੱਕੀ ਗਰੁੱਪ ਦੀ ਅਗਵਾਈ ਨਿੱਕੀ ਸੂਮੀ ਕਰ ਰਿਹਾ ਹੈ ਜਿਸ ਖ਼ਿਲਾਫ਼ ਐੱਨਆਈਏ ਨੇ ਮਨੀਪੁਰ ਵਿੱਚ 2015 ’ਚ ਫੌਜ ਦੇ 18 ਜਵਾਨਾਂ ਦੀ ਹੱਤਿਆ ਮਗਰੋਂ 10 ਲੱਖ ਰੁਪਏ ਦਾ ਇਨਾਮ ਐਲਾਨਿਆ ਸੀ। ਇੱਕ ਅਧਿਕਾਰਤ ਬਿਆਨ ’ਚ ਕਿਹਾ ਗਿਆ ਕਿ ਸਰਕਾਰ ਤੇ ਨੈਸ਼ਨਲਿਸਟ ਸੋਸ਼ਲਿਸਟ ਕੌਂਸਲ ਆਫ ਨਾਗਾਲੈਂਡ (ਕੇ) ਨਿੱਕੀ ਗਰੁੱਪ ਵਿਚਾਲੇ ਗੋਲੀਬੰਦੀ ਸਮਝੌਤਾ ਚੱਲ ਰਿਹਾ ਸੀ ਅਤੇ ਇਹ ਸੰਧੀ ਇੱਕ ਸਾਲ ਹੋਰ ਵਧਾਉਣ ਦਾ ਫ਼ੈਸਲਾ ਕੀਤਾ ਗਿਆ ਹੈ ਜੋ ਕਿ ਆਗਾਮੀ 8 ਸਤੰਬਰ ਤੋਂ 7 ਸਤੰਬਰ 2025 ਤੱਕ ਲਾਗੂ ਹੋਵੇਗੀ। ਇਹ ਸਮਝੌਤੇ ’ਤੇ ਪਹਿਲੀ ਵਾਰ 6 ਸਤੰਬਰ 2021 ਨੂੰ ਦਸਤਖ਼ਤ ਕੀਤੇ ਗਏ ਸਨ। -ਪੀਟੀਆਈ