ਨਾਬਾਲਗ ਨੂੰ ਵਰਗਲਾਉਣ ਦੇ ਦੋਸ਼ ਹੇਠ ਇੱਕ ਨਾਮਜ਼ਦ
07:51 AM Aug 05, 2023 IST
ਨਿੱਜੀ ਪੱਤਰ ਪ੍ਰੇਰਕ
ਖੰਨਾ, 4 ਅਗਸਤ
ਨਾਬਾਲਗ ਨੂੰ ਵਿਆਹ ਦਾ ਝਾਂਸਾ ਦੇ ਕੇ ਘਰੋਂ ਲਿਜਾਣ ਦੇ ਦੋਸ਼ ਹੇਠ ਪੁਲੀਸ ਨੇ ਇਕ ਵਿਅਕਤੀ ਖਿਲਾਫ਼ ਮਾਮਲਾ ਦਰਜ ਕੀਤਾ ਗਿਆ। ਪੁਲੀਸ ਵੱਲੋਂ ਲੜਕੀ ਦੇ ਪਿਤਾ ਦੇ ਬਿਆਨਾਂ ’ਤੇ ਵਿਨੈ ਪੁੱਤਰ ਵਿਨੋਦ ਵਾਸੀ ਖੰਨਾ ਖਿਲਾਫ਼ ਕਾਰਵਾਈ ਆਰੰਭੀ ਗਈ ਹੈ। ਪੁਲੀਸ ਕੋਲ ਲੜਕੀ ਦੇ ਪਿਤਾ ਨੇ ਦੱਸਿਆ ਕਿ ਉਸ ਦੀ ਸਭ ਤੋਂ ਵੱਡੀ ਧੀ ਦੀ ਉਮਰ ਕਰੀਬ 15 ਸਾਲ ਹੈ, ਜੋ ਛੇਵੀਂ ਜਮਾਤ ਤੱਕ ਪੜ੍ਹੀ ਹੈ। ਉਹ ਹੁਣ ਨਰੋਤਮ ਨਗਰ ਖੰਨਾ ’ਚ ਕਿਸੇ ਦੇ ਘਰ ਬੱਚਾ ਸੰਭਾਲਣ ਦਾ ਕੰਮ ਕਰਦੀ ਸੀ। ਬੀਤੇ ਦਿਨ ਉਸ ਦੀ ਲੜਕੀ ਸਵੇਰੇ ਕਰੀਬ 11 ਵਜੇ ਘਰ ਨੂੰ ਤਾਲਾ ਲਾ ਕੇ ਰੋਜ਼ਾਨਾ ਦੀ ਤਰ੍ਹਾਂ ਕੰਮ ’ਤੇ ਗਈ ਪਰ ਦੇਰ ਰਾਤ ਤੱਕ ਜਦੋਂ ਉਹ ਘਰ ਨਾ ਆਈ ਤੇ ਨਾ ਹੀ ਉਹ ਕੰਮ ’ਤੇ ਗਈ। ਉਸ ਨੇ ਪੜਤਾਲ ਕੀਤੀ ਤਾਂ ਪਤਾ ਲੱਗਾ ਕਿ ਉਸ ਨੂੰ ਵਿਨੈ ਨਾਂਅ ਦਾ ਨੌਜਵਾਨ ਵਿਆਹ ਦਾ ਝਾਂਸਾ ਦੇ ਕੇ ਵਰਗਲਾ ਕੇ ਲੈ ਗਿਆ।
Advertisement
Advertisement