ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਸ਼ਿਵ ਸੈਨਾ ਦੇ ਨਾਂ ’ਤੇ ਗੰਨਮੈਨ ਲੈ ਕੇ ਘੁੰਮਦਾ ਰਿਹਾ ਨੌਂ ਸਾਲ ਦਾ ਭਗੌੜਾ

08:11 AM Jul 27, 2023 IST
ਮੁਲਜ਼ਮ ਨੂੰ ਗ੍ਰਿਫ਼ਤਾਰ ਕਰਕੇ ਲਿਜਾਂਦੀ ਹੋਈ ਲੁਧਿਆਣਾ ਪੁਲੀਸ।

ਗਗਨਦੀਪ ਅਰੋੜਾ
ਲੁਧਿਆਣਾ, 26 ਜੁਲਾਈ
ਲੁਧਿਆਣਾ ਪੁਲੀਸ ਦੇ ਖੂਫੀਆ ਵਿਭਾਗ ਦਾ ਕੀ ਹਾਲ ਹੈ, ਉਸਦਾ ਅੰਦਾਜ਼ਾ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ 9 ਸਾਲ ਤੋਂ ਆਰਮਜ਼ ਐਕਟ ਤਹਿਤ ਭਗੌੜਾ ਮੁਲਜ਼ਮ ਸ਼ਿਵ ਸੈਨਾ ਦੇ ਨਾਮ ’ਤੇ ਗੰਨਮੈਨ ਲੈ ਕੇ ਘੁੰਮਦਾ ਰਿਹਾ। ਹੈਰਾਨੀ ਦੀ ਗੱਲ ਤਾਂ ਇਹ ਹੈ ਕਿ ਲੁਧਿਆਣਾ ਪੁਲੀਸ ਨੇ ਵੀ ਬਨਿਾਂ ਜਾਂਚ ਪੜਤਾਲ ਕੀਤੇ ਭਗੌੜੇ ਨੂੰ ਉਸ ਦੀ ਸੁਰੱਖਿਆ ਲਈ ਗੰਨਮੈਨ ਦੇ ਦਿੱਤੇ। ਇਸ ਦੇ ਨਾਲ ਹੀ ਜਦੋਂਂ ਵੀ ਪੰਜਾਬ ’ਚ ਕਿਸੇ ਵੱਡੇ ਹਿੰਦੂ ਨੇਤਾ ’ਤੇ ਹਮਲਾ ਜਾਂ ਫਿਰ ਉਸ ਦਾ ਕਤਲ ਹੋਇਆ, ਪੁਲੀਸ ਦੇ ਉੱਚ ਅਧਿਕਾਰੀ ਹਰ ਸ਼ਿਵ ਸੈਨਾ ਵਾਲੇ ਦੀ ਸੁਰੱਖਿਆ ਨੂੰ ਦੁਬਾਰਾ ਚੈੱਕ ਕਰਦੇ ਸਨ। ਇਹ ਮਾਮਲਾ ਉਦੋਂ ਖੁੱਲ੍ਹਿਆ, ਜਦੋਂ ਚਾਰ ਦਨਿ ਪਹਿਲਾਂ ਹੇਮੰਤ ਠਾਕੁਰ ਨੇ ਸ਼ਿਵ ਸੈਨਾ ਪੰਜਾਬ ਦੇ ਲੈਟਰਪੈਡ ’ਤੇ ਪੁਲੀਸ ਕਮਿਸ਼ਨਰ ਨੂੰ ਸ਼ਿਕਾਇਤ ਦਿੱਤੀ ਕਿ ਸ਼ਿਵ ਸੈਨਾ ਦੇ ਨਾਮ ’ਤੇ ਜੋ ਗਨਮੈਨ ਵੰਡੇ ਗਏ ਹਨ, ਉਨ੍ਹਾਂ ਨੂੰ ਚੈੱਕ ਕੀਤਾ ਜਾਵੇ। ਇਸ ਦੌਰਾਨ ਹੇਮੰਤ ਨੇ ਆਪਣਾ ਗੰਨਮੈਨ ਵੀ ਵਾਪਸ ਕਰ ਦਿੱਤਾ ਸੀ। ਉਸ ਸਮੇਂ ਹੇਮੰਤ ਨੇ ਕਿਹਾ ਸੀ ਕਿ ਪੁਲੀਸ ਜੇਕਰ ਜਾਂਚ ਕਰਦੀ ਹੈ ਤਾਂ ਸਭ ਤੋਂ ਪਹਿਲਾਂ ਉਸ ਤੋਂ ਸ਼ੁਰੂਆਤ ਕੀਤੀ ਜਾਵੇ ਜਿਸ ਤੋਂ ਬਾਅਦ ਜਦੋਂ ਪੁਲੀਸ ਨੇ ਜਾਂਚ ਕੀਤੀ ਤਾਂ ਪਤਾ ਲੱਗਿਆ ਕਿ 2014 ’ਚ ਉਸ ਦੇ ਖਿਲਾਫ਼ ਸ਼ਿਮਲਾਪੁਰੀ ਥਾਣੇ ’ਚ ਆਰਮਜ਼ ਐਕਟ ਤਹਿਤ ਕੇਸ ਦਰਜ ਹੋਇਆ ਸੀ। ਉਹ ਅਦਾਲਤ ਵੱਲੋਂ ਭਗੌੜਾ ਐਲਾਨਿਆ ਗਿਆ ਸੀ। ਅਦਾਲਤ ਵੱਲੋਂ ਭਗੌੜੇ ਮੁਲਜ਼ਮ ਨੂੰ ਬਨਿ੍ਹਾਂ ਜਾਂਚ ਕੀਤੇ ਸੁਰੱਖਿਆ ਲਈ ਪੁਲੀਸ ਜਵਾਨ ਦੇ ਦਿੱਤਾ ਗਿਆ।
ਇਸੇ ਦੌਰਾਨ ਲੁਧਿਆਣਾ ਪੁਲੀਸ ਨੇ ਜਾਣਕਾਰੀ ਦਿੱਤੀ ਹੈ ਕਿ ਵੱਖ ਵੱਖ ਥਾਣਿਆਂ ਦੀ ਪੁਲੀਸ ਨੇ ਸੱਤ ਜਣਿਆਂ ਨੂੰ ਗ੍ਰਿਫ਼ਤਾਰ ਕਰਕੇ ਹੈਰੋਇਨ ਅਤੇ ਭੁੱਕੀ ਚੂਰਾ ਪੋਸਤ ਬਰਾਮਦ ਕੀਤਾ ਹੈ।

Advertisement

ਭਗੌੜਾ ਹੋਣ ਸਬੰਧੀ ਕਾਗਜ਼ ਲੈ ਕੇ ਪੁਲੀਸ ਕਮਿਸ਼ਨਰ ਦਫ਼ਤਰ ਪੁੱਜਿਆ ਗੁਰਸਿਮਰਨ ਮੰਡ
ਹੇਮੰਤ ਠਾਕੁਰ ਚਾਰ ਦਨਿ ਪਹਿਲਾਂ ਗੁਰਸਿਮਰਨ ਮੰਡ ਦੇ ਖ਼ਿਲਾਫ਼ ਪੁਲੀਸ ਕਮਿਸ਼ਨਰ ਨੂੰ ਸ਼ਿਕਾਇਤ ਦੇ ਕੇ ਆਇਆ ਸੀ। ਅੱਜ ਗੁਰਸਿਮਰਨ ਮੰਡ ਠਾਕੁਰ ਦੇ ਪੀਓ ਹੋਣ ਦੇ ਕਾਗਜ਼ ਲੈ ਕੇ ਪੁਲੀਸ ਕੋਲ ਪੁੱਜਿਆ, ਜਿਸ ਤੋਂ ਬਾਅਦ ਪੁਲੀਸ ਨੇ ਉਸ ਨੂੰ ਗ੍ਰਿਫ਼ਤਾਰ ਕਰਕੇ ਜੇਲ੍ਹ ਭੇਜ ਦਿੱਤਾ।

ਮੁਲਜ਼ਮ ਨਾਲ ਕੋਈ ਲੈਣਾ-ਦੇਣਾ ਨਹੀਂ਼: ਪਾਰਟੀ ਚੇਅਰਮੈਨ
ਸ਼ਿਵ ਸੈਨਾ ਪੰਜਾਬ ਦੇ ਚੇਅਰਮੈਨ ਰਾਜੀਵ ਟੰਡਨ ਨੇ ਕਿਹਾ ਕਿ ਹੇਮੰਤ ਠਾਕੁਰ ਜਿਸ ਦਨਿ ਪੁਲੀਸ ਕਮਿਸ਼ਨਰ ਨੂੰ ਮਿਲ ਕੇ ਆਇਆ ਸੀ, ਆਉਂਦੇ ਹੀ ਉਸ ਨੇ ਸ਼ਿਵ ਸੈਨਾ ਪੰਜਾਬ ਤੋਂ ਅਸਤੀਫ਼ਾ ਦੇ ਦਿੱਤਾ ਸੀ। ਉਨ੍ਹਾਂ ਕਿਹਾ ਕਿ ਹੁਣ ਹੇਮੰਤ ਠਾਕੁਰ ਦਾ ਸ਼ਿਵ ਸੈਨਾ ਪੰਜਾਬ ਨਾਲ ਕੋਈ ਲੈਣਾ ਦੇਣਾ ਨਹੀਂ ਹੈ। ਕਾਨੂੰਨ ਆਪਣਾ ਕੰਮ ਕਰ ਰਿਹਾ ਹੈ ਤੇ ਪੁਲੀਸ ਕਾਨੂੰਨ ਦੇ ਹਿਸਾਬ ਨਾਲ ਆਪਣੀ ਬਣਦੀ ਕਾਰਵਾਈ ਕਰੇ।

Advertisement

ਚਾਕੂ ਸਣੇ ਥਾਣਾ ਸ਼ਿਮਲਾਪੁਰੀ ਪੁਲੀਸ ਨੇ ਕੀਤਾ ਸੀ ਗ੍ਰਿਫ਼ਤਾਰ
ਥਾਣਾ ਸ਼ਿਮਲਾਪੁਰੀ ਪੁਲੀਸ ਨੇ 13 ਮਾਰਚ 2010 ਨੂੰ ਗੁਰੂ ਗੋਬਿੰਦ ਸਿੰਘ ਨਗਰ ਇਲਾਕੇ ’ਚ ਨਾਕਾਬੰਦੀ ਕੀਤੀ ਹੋਈ ਸੀ। ਇਸ ਦੌਰਾਨ ਹੇਮੰਤ ਠਾਕੁਰ ਉਥੋਂ ਪੈਦਲ ਜਾ ਰਿਹਾ ਸੀ। ਤਲਾਸ਼ੀ ਦੌਰਾਨ ਪੁਲੀਸ ਨੇ ਉਸ ਦੇ ਕਬਜ਼ੇ ’ਚੋਂ ਚਾਕੂ ਬਰਾਮਦ ਕੀਤਾ ਸੀ ਜਿਸ ਤੋਂ ਬਾਅਦ ਉਹ ਜ਼ਮਾਨਤ ’ਤੇ ਬਾਹਰ ਆ ਗਿਆ। ਪੇਸ਼ ਨਾ ਹੋਣ ’ਤੇ ਅਦਾਲਤ ਨੇ ਉਸ ਨੂੰ ਭਗੌੜਾ ਐਲਾਨ ਦਿੱਤਾ ਤੇ ਉਸ ਦੀ ਜ਼ਮਾਨਤ ਵੀ ਦੱਸਿਆ ਜਾ ਰਿਹਾ ਹੈ ਕਿ ਰੱਦ ਹੋ ਚੁੱਕੀ ਸੀ, ਪਰ ਹੈਰਾਨੀ ਦੀ ਗੱਲ ਇਹ ਹੈ ਕਿ ਪੁਲੀਸ ਕੋਲ ਹੇਮੰਤ ਠਾਕੁਰ ਦਾ ਪੂਰਾ ਰਿਕਾਰਡ ਸੀ, ਪਰ ਉਸ ਦੇ ਬਾਵਜੂਦ ਉਸ ਨੂੰ ਗ੍ਰਿਫ਼ਤਾਰ ਨਹੀਂ ਕੀਤਾ ਗਿਆ।

Advertisement