ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਕੁਲਰੀਆਂ ’ਚ ਲੱਗੇਗਾ ਪਾਣੀ ਦਾ ਨਵਾਂ ਪ੍ਰਾਜੈਕਟ

07:40 AM Sep 14, 2024 IST

ਪੱਤਰ ਪ੍ਰੇਰਕ
ਮਾਨਸਾ, 13 ਸਤੰਬਰ
ਕਾਰਜਕਾਰੀ ਇੰਜਨੀਅਰ ਵਾਟਰ ਸਪਲਾਈ ਅਤੇ ਸੈਨੀਟੇਸ਼ਨ ਮੰਡਲ-2 ਮਾਨਸਾ ਕੇਵਲ ਕੁਮਾਰ ਨੇ ਦੱਸਿਆ ਕਿ ਜਲ ਸਪਲਾਈ ਸਕੀਮ ਕੁਲਰੀਆਂ ਸਾਲ 1988 ਵਿੱਚ ਅੰਡਰ ਐਮਐਨਪੀ ਪ੍ਰਾਜੈਕਟ ਅਧੀਨ ਕਮਿਸ਼ਨ ਕੀਤੀ ਗਈ। ਇਸ ਜਲ ਸਪਲਾਈ ਸਕੀਮ ਤੋਂ ਪਿੰਡ ਕੁਲਰੀਆਂ, ਜੁਗਲਾਨ, ਮੰਡੇਰ ਅਤੇ ਭਾਵਾ ਨੂੰ ਪੀਣ ਵਾਲੇ ਪਾਣੀ ਦੀ ਸਪਲਾਈ ਦਿੱਤੀ ਜਾਂਦੀ ਸੀ ਪਰ ਮੌਜੂਦਾ ਸਮੇਂ ਪਿੰਡ ਜੁਗਲਾਨ, ਮੰਡੇਰ ਅਤੇ ਭਾਵਾ ਵਿਖੇ ਵੱਖਰੇ ਵਾਟਰ ਵਰਕਸ ਉਸਾਰੇ ਜਾਣ ਕਾਰਨ ਇਹ ਸਿੰਗਲ ਪਿੰਡ ਦੀ ਸਕੀਮ ਰਹਿ ਗਈ ਹੈ। ਉਨ੍ਹਾਂ ਦੱਸਿਆ ਕਿ ਫਿਲਹਾਲ ਇਸ ਸਕੀਮ ਦਾ ਇੰਨਲੈਟ ਚੈਨਲ ਸੜਕ, ਦੁਕਾਨਾਂ ਅਤੇ ਘਰਾਂ ਦੀ ਆਬਾਦੀ ਹੇਠ ਆ ਜਾਣ ਕਾਰਨ ਜ਼ਿਆਦਾਤਰ ਬੰਦ ਰਹਿੰਦਾ ਹੈ। ਇਸ ਸਬੰਧੀ ਨਵਾਂ ਇੰਨਲੈਟ ਚੈਨਲ ਨਵੇਂ ਰੂਟ ’ਤੇ ਪਾਉਣ ਲਈ ਇਸ ਕੰਮ ਦੀ ਡਿਜ਼ਾਈਨ ਕੈਲਕੂਲੇਸ਼ਨ ਤਿਆਰ ਕਰਕੇ ਉੱਚ ਅਧਿਕਾਰੀਆਂ ਰਾਹੀਂ ਸਰਕਾਰ ਨੂੰ ਭੇਜੀ ਗਈ ਹੈ। ਡਿਜ਼ਾਈਨ ਤਕਨੀਕੀ ਵੈਟ ਹੋਣ ਉਪਰੰਤ ਇਸ ਕੰਮ ਦਾ ਤਖ਼ਮੀਨਾ ਢੁੱਕਵੇਂ ਹੈਡ ਅਧੀਨ ਤਿਆਰ ਕਰਕੇ ਪ੍ਰਸ਼ਾਸਕੀ ਪ੍ਰਵਾਨਗੀ ਪ੍ਰਾਪਤ ਕਰਨ ਹਿੱਤ ਸਰਕਾਰ ਨੂੰ ਭੇਜਿਆ ਜਾਵੇਗਾ ਅਤੇ ਪ੍ਰਵਾਨਗੀ ਉਪਰੰਤ ਇਹ ਕੰਮ ਜਲਦ ਕਰਵਾ ਦਿੱਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਪਿੰਡ ਵਾਸੀਆਂ ਦੇ ਪੀਣ ਵਾਲੇ ਪਾਣੀ ਦੀ ਲੋੜ ਨੂੰ ਪੂਰਾ ਕਰਨ ਲਈ ਵਿਭਾਗ ਵੱਲੋਂ ਪਿੰਡ ਕੁਲਰੀਆਂ ਵਿਖੇ 2000 ਐਲ.ਪੀ.ਐਚ. ਕਪੈਸਟੀ ਦਾ ਆਰ.ਓ. ਪਲਾਂਟ ਸਥਾਪਿਤ ਕੀਤਾ ਹੋਇਆ ਹੈ।

Advertisement

Advertisement