ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਇਰਾਨ ਵੱਲੋਂ ਕੈਸਪੀਅਨ ਸਾਗਰ ਦੇ ਬੇੜੇ ’ਚ ਨਵਾਂ ਜੰਗੀ ਜਹਾਜ਼ ਸ਼ਾਮਲ

06:59 AM Nov 28, 2023 IST

ਤਹਿਰਾਨ: ਇਰਾਨ ਦੀ ਜਲ ਸੈਨਾ ਨੇ ਆਪਣੇ ਕੈਸਪੀਅਨ ਸਾਗਰ ਦੇ ਬੇੜੇ ਵਿਚ ਕਰੂਜ਼ ਮਿਜ਼ਾਈਲਾਂ ਦਾਗਣ ਦੇ ਸਮਰੱਥ ਨਵਾਂ ਜੰਗੀ ਜਹਾਜ਼ ਸ਼ਾਮਲ ਕੀਤਾ ਹੈ। 1400 ਟਨ ਵਜ਼ਨੀ ਇਹ ਜਹਾਜ਼ 95 ਮੀਟਰ ਲੰਮਾ ਤੇ 11 ਮੀਟਰ ਚੌੜਾ ਹੈ। ਇਹ 30 ਨੌਟ ਦੀ ਰਫ਼ਤਾਰ ਉਤੇ ਤਾਰਪੀਡੋ ਲਾਂਚ ਕਰ ਸਕਦਾ ਹੈ। ਇਹ 100 ਨਿਸ਼ਾਨਿਆਂ ਦੀ ਸ਼ਨਾਖ਼ਤ ਕਰ ਸਕਦਾ ਹੈ ਜਿਨ੍ਹਾਂ ਵਿਚ ਸਮੁੰਦਰੀ ਬੇੜੇ, ਡਰੋਨ, ਹੈਲੀਕਾਪਟਰ, ਪਣਡੁੱਬੀਆਂ ਤੇ ਹਵਾਈ ਜਹਾਜ਼ ਸ਼ਾਮਲ ਹਨ। ਇਰਾਨ ਨੇ ਕੈਸਪੀਅਨ ਸਾਗਰ ਵਿਚ ਇਹ ਛੇਵਾਂ ਜੰਗੀ ਜਹਾਜ਼ ਉਤਾਰਿਆ ਹੈ। ਜ਼ਿਕਰਯੋਗ ਹੈ ਕਿ ਇਹ ਸਾਗਰੀ ਖੇਤਰ ਰੂਸ, ਅਜ਼ਰਬਾਇਜਾਨ, ਕਜ਼ਾਖਸਤਾਨ, ਤੁਰਕਮੇਨਿਸਤਾਨ ਤੇ ਇਰਾਨ ਵੱਲੋਂ ਸਾਂਝਾ ਕੀਤਾ ਜਾਂਦਾ ਹੈ। -ਏਪੀ

Advertisement

Advertisement
Advertisement