For the best experience, open
https://m.punjabitribuneonline.com
on your mobile browser.
Advertisement

ਰੂਸ ’ਚ ਪੂਤਿਨ ਦੀ ਵਿਲੱਖਣ ਤਾਕਤ ਦੇ ਨਵੇਂ ਯੁੱਗ ਦਾ ਹੋਵੇਗਾ ਆਗਾਜ਼

08:09 AM May 06, 2024 IST
ਰੂਸ ’ਚ ਪੂਤਿਨ ਦੀ ਵਿਲੱਖਣ ਤਾਕਤ ਦੇ ਨਵੇਂ ਯੁੱਗ ਦਾ ਹੋਵੇਗਾ ਆਗਾਜ਼
ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੂਤਿਨ ਤੇ ਮਾਸਕੋ ਦੇ ਮੇਅਰ ਸਰਗੇਈ ਸੋਬਿਆਨਿਨ ਆਰਥੋਡੌਕਸ ਈਸਟਰ ਸਮਾਗਮ ’ਚ ਹਿੱਸਾ ਲੈਦੇ ਹੋਏ। -ਫੋਟੋ: ਰਾਇਟਰਜ਼
Advertisement
ਮਾਸਕੋ, 5 ਮਈ
ਰੂਸੀ ਆਗੂ ਵਲਾਦੀਮੀਰ ਪੂਤਿਨ ਜਦੋਂ ਮੰਗਲਵਾਰ ਨੂੰ ਛੇ ਹੋਰ ਸਾਲਾਂ ਲਈ ਰਾਸ਼ਟਰਪਤੀ ਅਹੁਦੇ ਦਾ ਹਲਫ਼ ਲੈਣਗੇ ਤਾਂ ਮੁਲਕ ’ਚ ਉਨ੍ਹਾਂ ਦੀ ਵਿਲੱਖਣ ਤਾਕਤ ਦੇ ਨਵੇਂ ਯੁੱਗ ਦਾ ਆਗਾਜ਼ ਹੋਵੇਗਾ। ਸਾਲ 1999 ਦੇ ਆਖਰੀ ਦਿਨ ਕਾਰਜਕਾਰੀ ਰਾਸ਼ਟਰਪਤੀ ਵਜੋਂ ਕਾਰਜਭਾਰ ਸੰਭਾਲਣ ਮਗਰੋਂ ਪੂਤਿਨ ਨੇ ਰੂਸ ’ਚ ਸਿਆਸੀ ਵਿਰੋਧੀਆਂ ਨੂੰ ਕੁਚਲ ਦਿੱਤਾ, ਆਜ਼ਾਦ ਖ਼ਿਆਲ ਪੱਤਰਕਾਰਾਂ ਨੂੰ ਮੁਲਕ ਤੋਂ ਬਾਹਰ ਜਾਣ ਲਈ ਮਜਬੂਰ ਕੀਤਾ ਅਤੇ ਰਵਾਇਤੀ ਕਦਰਾਂ-ਕੀਮਤਾਂ ਨੂੰ ਹੱਲਾਸ਼ੇਰੀ ਦਿੱਤੀ ਜਿਸ ਕਾਰਨ ਸਮਾਜ ਹਾਸ਼ੀਏ ’ਤੇ ਧੱਕਿਆ ਗਿਆ। ਪੂਤਿਨ ਦਾ ਪ੍ਰਭਾਵ ਇੰਨਾ ਹੈ ਕਿ ਯੂਕਰੇਨ ਖ਼ਿਲਾਫ਼ ਜੰਗ ਸ਼ੁਰੂ ਕਰਨ ਤੋਂ ਪਹਿਲਾਂ ਬਾਕੀ ਅਧਿਕਾਰੀ ਕੁਝ ਵੀ ਸਟੈਂਡ ਨਹੀਂ ਲੈ ਸਕੇ ਸਨ। ਪੂਤਿਨ ਦੇ ਨਵੇਂ ਕਾਰਜਕਾਲ ਮੌਕੇ ਦੇਸ਼-ਵਿਦੇਸ਼ ’ਚ ਚਰਚਾ ਹੋ ਰਹੀ ਹੈ ਕਿ ਉਹ ਹੁਣ ਰੂਸ ਲਈ ਕਿਹੜੇ ਕਦਮ ਚੁਕਣਗੇ। ਯੂਕਰੇਨ ਨਾਲ ਜੰਗ ’ਚ ਰੂਸ ਲਗਾਤਾਰ ਅੱਗੇ ਵਧਦਾ ਜਾ ਰਿਹਾ ਹੈ ਅਤੇ ਅਜਿਹਾ ਕੋਈ ਸੰਕੇਤ ਨਹੀਂ ਹੈ ਕਿ ਉਹ ਆਪਣੇ ਫ਼ੈਸਲੇ ਨੂੰ ਬਦਲਣਗੇ। ਕਾਰਨੇਗੀ ਰਸ਼ੀਆ ਯੂਰੇਸ਼ੀਆ ਸੈਂਟਰ ਦੇ ਮੈਕਸਿਮ ਸਮੋਰੂਕੋਵ ਨੇ ਕਿਹਾ ਕਿ ਨਵੇਂ ਕਾਰਜਕਾਲ ਦੌਰਾਨ ਪੂਤਿਨ ਦਾ ਸੱਤਾ ’ਤੇ ਕੰਟਰੋਲ ਕੁਝ ਘਟ ਸਕਦਾ ਹੈ। ਉਨ੍ਹਾਂ ਕਿਹਾ ਕਿ ਪੂਤਿਨ ਦਾ ਪੱਛਮ ਪ੍ਰਤੀ ਰਵੱਈਆ ਦੁਸ਼ਮਣੀ ਵਾਲਾ ਹੀ ਰਹਿਣ ਵਾਲਾ ਹੈ ਅਤੇ ਇਹ ਉਨ੍ਹਾਂ ਦੇ ਕੌਮ ਦੇ ਨਾਮ ਸੰਬੋਧਨ ਦੌਰਾਨ ਹੀ ਸਪੱਸ਼ਟ ਹੋ ਗਿਆ ਸੀ। -ਏਪੀ
Advertisement
Advertisement
Author Image

sukhwinder singh

View all posts

Advertisement
Advertisement
×