ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਗਵਰਨਿੰਗ ਕੌਂਸਲ ਦੀ ਨਵੀਂ ਕਮੇਟੀ ਚੁਣੀ

11:23 AM Dec 31, 2023 IST
ਜਲਾਲਾਬਾਦ ਦੀ ਇੰਦਰ ਨਗਰੀ ਦੀ ਟੁੱਟੀ ਸੜਕ ਦੀ ਝਲਕ।

ਟ੍ਰਬਿਿਉੂਨ ਨਿਉੂਜ਼ ਸਰਵਿਸ
ਅੰਮ੍ਰਿਤਸਰ, 30 ਦਸੰਬਰ
ਖਾਲਸਾ ਕਾਲਜ ਗਵਰਨਿੰਗ ਕੌਂਸਲ ਦੇ ਜਨਰਲ ਅਜਲਾਸ ’ਚ ਕੌਂਸਲ ਦੀ ਨਵੀਂ ਕਮੇਟੀ ਅਗਲੇ 5 ਸਾਲਾਂ ਲਈ ਸਰਬਸੰਮਤੀ ਨਾਲ ਚੁਣੀ ਗਈ। ਇਸ ਵਿਚ ਸੱਤਿਆਜੀਤ ਸਿੰਘ ਮਜੀਠੀਆ ਪ੍ਰਧਾਨ ਅਤੇ ਰਜਿੰਦਰ ਮੋਹਨ ਸਿੰਘ ਛੀਨਾ ਮੁੜ ਆਨਰੇਰੀ ਸਕੱਤਰ ਚੁਣੇ ਗਏ। ਇਸ ਦੌਰਾਨ ਰਾਜਮਹਿੰਦਰ ਸਿੰਘ ਮਜੀਠਾ ਚਾਂਸਲਰ ਤੇ ਲਖਬੀਰ ਸਿੰਘ ਲੋਧੀਨੰਗਲ ਰੈਕਟਰ ਵਜੋਂ ਚੁਣੇ ਗਏ। ਇਸ ਤੋਂ ਪਹਿਲਾ ਕੌਂਸਲ ਦੇ ਮੈਂਬਰਾਂ ਦੀ ਮੀਟਿੰਗ ਕੌਂਸਲ ਦੇ ਮੁੱਖ ਹਾਲ ਵਿਖੇ ਹੋਈ, ਜਿੱਥੇ ਅਹੁਦੇਦਾਰਾਂ ਦੀ ਚੋਣ ਸਰਵਸੰਮਤੀ ਨਾਲ ਹੋਈ। ਕੌਂਸਲ ਮੈਂਬਰਾਂ ਨੇ ਸ੍ਰੀ ਮਜੀਠੀਆ ਨੂੰ ਦੁਬਾਰਾ ਪ੍ਰਧਾਨ ਥਾਪਿਆ। ਸ੍ਰੀ ਮਜੀਠੀਆ ਨੇ ਆਪਣੇ ਨਵੀਂ ਐਗਜ਼ੈਕਟਿਵ ਦੀ ਤਜ਼ਵੀਜ ਰੱਖੀ ਅਤੇ ਉਪ ਪ੍ਰਧਾਨ ਲਈ ਸਾਬਕਾ ਵਿਧਾਇਕ ਸਵਿੰਦਰ ਸਿੰਘ ਕੱਥੂਨੰਗਲ ਨੂੰ ਬਰਕਰਾਰ ਰੱਖਿਆ। ਇਸ ਦੌਰਾਨ ਵਧੀਕ ਆਨਰੇਰੀ ਸਕੱਤਰ ਜਤਿੰਦਰ ਸਿੰਘ ਬਰਾੜ, ਗੁਨਬੀਰ ਸਿੰਘ ਜੁਆਇੰਟ ਸਕੱਤਰ (ਫ਼ਾਇਨਾਂਸ), ਅਜ਼ਮੇਰ ਸਿੰਘ ਹੇਰ ਜੁਆਇੰਟ ਸਕੱਤਰ (ਲੀਗਲ ਅਤੇ ਪ੍ਰਾਪਰਟੀਜ਼), ਰਾਜਬੀਰ ਸਿੰਘ ਜੁਆਇੰਟ ਸਕੱਤਰ (ਐਨੀਮਲ ਹਸਬੈਂਡਰੀ ਐਂਡ ਫ਼ਾਰਮਜ਼), ਪਰਮਜੀਤ ਸਿੰਘ ਬੱਲ ਜੁਆਇੰਟ ਸੈਕਟਰੀ (ਬਿਲਡਿੰਗਜ਼), ਸੰਤੋਖ ਸਿੰਘ ਸੇਠੀ ਜੁਆਇੰਟ ਸਕੱਤਰ (ਪਬਲਿਕ ਸਕੂਲਜ਼ ਸੀਬੀਐਸਈ), ਗੁਰਪ੍ਰੀਤ ਸਿੰਘ ਗਿੱਲ ਜੁਆਇੰਟ ਸੈਕਟਰੀ (ਏਡਿਡ ਸਕੂਲਜ਼), ਲਖਵਿੰਦਰ ਸਿੰਘ ਢਿੱਲੋਂ ਜੁਆਇੰਟ ਸੈਕਟਰੀ (ਰਿਲੀਜਸ ਅਫ਼ੇਅਰਜ਼) ਤੇ ਡਾ. ਕਰਤਾਰ ਸਿੰਘ ਗਿੱਲ ਜੁਆਇੰਟ ਸਕੱਤਰ ਚੁਣਿਆ ਗਿਆ।

Advertisement

Advertisement