For the best experience, open
https://m.punjabitribuneonline.com
on your mobile browser.
Advertisement

ਪਰਵਿੰਦਰ ਸਿੰਘ ਝੋਟਾ ’ਤੇ ਨਵਾਂ ਕੇਸ ਦਰਜ ਕਰਨ ’ਤੇ ਰੋਸ ਵਧਿਆ

06:51 AM Jul 18, 2023 IST
ਪਰਵਿੰਦਰ ਸਿੰਘ ਝੋਟਾ ’ਤੇ ਨਵਾਂ ਕੇਸ ਦਰਜ ਕਰਨ ’ਤੇ ਰੋਸ ਵਧਿਆ
ਮਾਨਸਾ ’ਚ ਰੋਸ ਜ਼ਾਹਰ ਕਰਦੇ ਹੋਏ ਬੀਕੇਯੂ (ਏਕਤਾ) ਸਿੱਧੂਪੁਰ ਦੇ ਕਾਰਕੁਨ। -ਫੋਟੋ: ਸੁਰੇਸ਼
Advertisement

ਜੋਗਿੰਦਰ ਸਿੰਘ ਮਾਨ
ਮਾਨਸਾ, 17 ਜੁਲਾਈ
ਨਸ਼ਾ ਵਿਰੋਧੀ ਮੁਹਿੰਮ ਦੇ ਆਗੂ ਪਰਵਿੰਦਰ ਸਿੰਘ ਝੋਟਾ ਦੀ ਰਿਹਾਈ ਲਈ ਇੱਥੇ ਲਾਏ ਪੱਕੇ ਮੋਰਚੇ ਦੇ ਤੀਸਰੇ ਦਨਿ ਉਸ ਵੇਲੇ ਨੌਜਵਾਨ ਅਤੇ ਧਰਨਾਕਾਰੀ ਭੜਕ ਉਠੇ ਜਦੋਂ ਗੁਆਂਢੀ ਜ਼ਿਲ੍ਹਾ ਬਠਿੰਡਾ ਦੇ ਮੌੜ ਥਾਣੇ ਦੀ ਪੁਲੀਸ ਵੱਲੋਂ ਉਸ ’ਤੇ ਇੱਕ ਔਰਤ ਦੀ ਘਰ ਜਾ ਕੇ ਕੁੱਟਮਾਰ ਕਰਨ ਦਾ ਕੇਸ ਦਰਜ ਕਰ ਲਿਆ।
ਥਾਣਾ ਸਿਟੀ-2 ਸਾਹਮਣੇ ਬਾਲ ਭਵਨ ’ਚ ਲੱਗੇ ਅਣਮਿੱਥੇ ਸਮੇਂ ਦੇ ਧਰਨੇ ਵਿੱਚ ਭਾਰਤੀ ਕਿਸਾਨ ਯੂਨੀਅਨ (ਏਕਤਾ) ਸਿੱਧੂਪੁਰ ਦੇ ਸੂਬਾ ਪ੍ਰਧਾਨ ਜਗਜੀਤ ਸਿੰਘ ਡੱਲੇਵਾਲ ਦੀ ਅਗਵਾਈ ਹੇਠ ਵੱਡੀ ਗਿਣਤੀ ’ਚ ਸ਼ਾਮਲ ਹੋਏ ਕਿਸਾਨਾਂ ਨੇ ਮੋਰਚੇ ਦੀ ਹਮਾਇਤ ਕਰਨ ਦਾ ਐਲਾਨ ਕੀਤਾ। ਇਸ ਦੌਰਾਨ ਮਾਨਸਾ ਦੇ ਐੱਸਐੱਸਪੀ ਡਾ. ਨਾਨਕ ਸਿੰਘ ਨੇ ਧਰਨਾਕਾਰੀਆਂ ਪਾਸੋਂ ਮੰਗ ਪੱਤਰ ਹਾਸਲ ਕੀਤਾ ਗਿਆ। ਭਾਕਿਯੂ (ਏਕਤਾ) ਸਿੱਧੂਪੁਰ ਦੇ ਵਰਕਰਾਂ ਨੇ ਸ਼ਹਿਰ ਵਿੱਚ ਵਿਖਾਵਾ ਕਰ ਕੇ ਐਲਾਨ ਕੀਤਾ ਕਿ 21 ਜੁਲਾਈ ਦੀ ਰੈਲੀ ਲਈ ਜਥੇਬੰਦੀ ਵਲੋਂ ਪੰਜਾਬ ਭਰ ’ਚੋਂ ਲਾਮਬੰਦੀ ਕੀਤੀ ਜਾਵੇਗੀ।
ਬੁਲਾਰਿਆਂ ਨੇ ਦੋਸ਼ ਲਾਇਆ ਕਿ ਪਰਵਿੰਦਰ ਦੇ ਬੱਚਿਆਂ ਉਤੇ ਤੇਜ਼ਾਬ ਸੁੱਟਣ ਦੀ ਧਮਕੀ ਦੇਣ ਵਾਲੇ ਖ਼ਿਲਾਫ਼ ਸ਼ਿਕਾਇਤ ਦੇਣ ਦੇ ਬਾਵਜੂਦ ਹਾਲੇ ਤਕ ਕੇਸ ਦਰਜ ਨਹੀਂ ਕੀਤਾ ਗਿਆ ਪਰ ਅੱਜ ਮੌੜ ਥਾਣੇ ਵਿੱਚ ਪਰਵਿੰਦਰ ਸਿੰਘ ਝੋਟੇ ਖ਼ਿਲਾਫ਼ ਇੱਕ ਹੋਰ ਪਰਚਾ ਦਰਜ ਕਰ ਲਿਆ ਗਿਆ ਹੈ। ਇਸ ਤੋਂ ਜ਼ਾਹਿਰ ਹੈ ਕਿ ਸਰਕਾਰ ਇਸ ਨੌਜਵਾਨ ਨੂੰ ਇਨਸਾਫ ਦੇਣ ਦੀ ਥਾਂ ਜੇਲ੍ਹ ਵਿਚ ਹੀ ਬੰਦ ਰੱਖਣ ਦੇ ਰੌਂਅ ’ਚ ਹੈ। ਲਬਿਰੇਸ਼ਨ ਦੇ ਆਗੂ ਰਾਜਵਿੰਦਰ ਸਿੰਘ ਰਾਣਾ ਦਾ ਕਹਿਣਾ ਹੈ ਕਿ ਨਸ਼ੇ ਦੇ ਖਾਤਮੇ ਦੇ ਨਾਮ ’ਤੇ ਸੂਬੇ ਅੰਦਰ ਹਰ ਵਾਰ ਨਵੀਂ ਸਰਕਾਰ ਬਣਦੀ ਹੈ ਪਰ ਨਸ਼ਾ ਹਰ ਗਲੀ, ਮੁਹੱਲੇ ਵਿੱਚ ਧੜੱਲੇ ਨਾਲ ਵਿਕ ਰਿਹਾ ਹੈ। ਇਸੇ ਦੌਰਾਨ ਸੀਪੀਆਈ (ਐੱਮ) ਦੇ ਜ਼ਿਲ੍ਹਾ ਸਕੱਤਰ ਸਵਰਨਜੀਤ ਸਿੰਘ ਦਲਿਓਂ ਨੇ ਇਸ ਅੰਦੋਲਨ ਵਿੱਚ ਸਮਰਥਨ ਦੇਣ ਦਾ ਐਲਾਨ ਕੀਤਾ ਹੈ।

Advertisement

Advertisement
Tags :
Author Image

Advertisement
Advertisement
×