For the best experience, open
https://m.punjabitribuneonline.com
on your mobile browser.
Advertisement

ਗੁਰੂ ਨਾਨਕ ਸਟੇਡੀਅਮ ਵਿੱਚ ਨਵਾਂ ਅਥਲੈਟਿਕ ਟਰੈਕ ਬਣਾਇਆ

06:46 AM Apr 08, 2024 IST
ਗੁਰੂ ਨਾਨਕ ਸਟੇਡੀਅਮ ਵਿੱਚ ਨਵਾਂ ਅਥਲੈਟਿਕ ਟਰੈਕ ਬਣਾਇਆ
ਗੁਰੂ ਨਾਨਕ ਸਟੇਡੀਅਮ ਵਿੱਚ ਨਵਾਂ ਵਿਛਾਇਆ ਗਿਆ ਅਥਲੈਟਿਕ ਟਰੈਕ। -ਫੋਟੋ: ਬਸਰਾ
Advertisement

ਖੇਤਰੀ ਪ੍ਰਤੀਨਿਧ
ਲੁਧਿਆਣਾ, 7 ਅਪਰੈਲ
ਲੁਧਿਆਣਾ ਦੇ ਗੁਰੂ ਨਾਨਕ ਸਟੇਡੀਅਮ ਵਿੱਚ ਆਪਣੀ ਉਮਰ ਭੋਗ ਚੁੱਕੇ ਅਥਲੈਟਿਕ ਟਰੈਕ ਦੀ ਥਾਂ ਨਵਾਂ ਟਰੈਕ ਵਿਛਾ ਦਿੱਤਾ ਗਿਆ ਹੈ। ਇਸ ਟਰੈਕ ਦੇ ਬਣਨ ਨਾਲ ਖਿਡਾਰੀਆਂ ਨੂੰ ਆਪਣੀ ਕਾਰਗੁਜ਼ਾਰੀ ਵਿੱਚ ਹੋਰ ਸੁਧਾਰ ਲਿਆਉਣ ਦੇ ਮੌਕੇ ਉਪਲਬਧ ਹੋ ਜਾਣਗੇ। ਇਸ ਟਰੈਕ ’ਤੇ ਕਰੀਬ 8 ਕਰੋੜ ਰੁਪਏ ਤੋਂ ਵੱਧ ਖਰਚ ਆਉਣ ਦਾ ਅਨੁਮਾਨ ਹੈ। ਲੁਧਿਆਣਾ ਦੇ ਉਕਤ ਸਟੇਡੀਅਮ ਵਿੱਚ ਸਾਲ 2001 ਦੌਰਾਨ ਕੌਮੀ ਖੇਡਾਂ ਕਰਵਾਈਆਂ ਗਈਆਂ ਸਨ। ਉਸ ਸਮੇਂ ਨਵਾਂ ਟਰੈਕ ਬਣਾਇਆ ਗਿਆ ਸੀ। ਆਪਣੀ ਉਮਰ ਭੋਗਣ ਤੋਂ ਬਾਅਦ ਇਹ ਟਰੈਕ ਥਾਂ-ਥਾਂ ਤੋਂ ਖਰਾਬ ਹੋ ਗਿਆ ਸੀ। ਇਹ ਟਰੈਕ ਕਈ ਥਾਵਾਂ ਤੋਂ ਫੁੱਲ ਗਿਆ ਸੀ, ਜਿਸ ਕਰ ਕੇ ਖਿਡਾਰੀਆਂ ਨੂੰ ਦੌੜ ਲਗਾਉਣ ਮੌਕੇ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਸੀ। ਹੁਣ ਇਸ ਮੈਦਾਨ ਵਿੱਚ ਨਵਾਂ ਅਥਲੈਟਿਕ ਟਰੈਕ ਲਗਾਉਣ ਦਾ ਕੰਮ ਆਪਣੇ ਆਖਰੀ ਪੜ੍ਹਾਅ ’ਤੇ ਪਹੁੰਚ ਗਿਆ ਹੈ। ਸਮਾਰਟ ਸਿਟੀ ਪ੍ਰਾਜੈਕਟ ਤਹਿਤ ਬਣਾਏ ਜਾ ਰਹੇ ਇਸ ਟਰੈਕ ’ਤੇ ਕਰੀਬ 8 ਕਰੋੜ ਰੁਪਏ ਖਰਚ ਆਉਣ ਦਾ ਅਨੁਮਾਨ ਹੈ। ਸੂਤਰਾਂ ਅਨੁਸਾਰ ਇਹ ਟਰੈਕ ਨਗਰ ਨਿਗਮ ਵੱਲੋਂ ਤਿਆਰ ਕਰਵਾਇਆ ਜਾ ਰਿਹਾ ਹੈ। ਇੱਕ ਵਾਰ ਤਿਆਰ ਹੋਣ ਤੋਂ ਬਾਅਦ ਅਥਲੈਟਿਕ ਫੈਡਰੇਸ਼ਨ ਅਤੇ ਹੋਰ ਵਿਭਾਗਾਂ ਵੱਲੋਂ ਤਕਨੀਕੀ ਨਿਰੀਖਣ ਕੀਤਾ ਜਾਵੇਗਾ। ਉਨ੍ਹਾਂ ਵੱਲੋਂ ਹਰੀ ਝੰਡੀ ਮਿਲਣ ਤੋਂ ਬਾਅਦ ਇਹ ਮੈਦਾਨ ਖੇਡ ਵਿਭਾਗ ਦੇ ਹਵਾਲੇ ਕੀਤਾ ਜਾਵੇਗਾ। ਜਾਣਕਾਰੀ ਹੈ ਕਿ ਮੈਦਾਨ ਵਿੱਚ ਖੇਡਣ ਆਉਣ ਵਾਲੇ ਖਿਡਾਰੀਆਂ ਦੇ ਬਕਾਇਦਾ ਪਾਸ ਬਣਾਏ ਜਾਣਗੇ। ਉਹ ਖਿਡਾਰੀ ਤਾਂ ਹੀ ਖੇਡ ਸਕਣਗੇ ਜੇਕਰ ਉਨ੍ਹਾਂ ਦਾ ਕੋਚ ਨਾਲ ਹੋਵੇਗਾ।

Advertisement

ਨਗਰ ਨਿਗਮ ਵੱਲੋਂ ਬਣਵਾਇਆ ਜਾ ਰਿਹੈ ਟਰੈਕ: ਖੇਡ ਅਫਸਰ

ਜ਼ਿਲ੍ਹਾ ਖੇਡ ਅਫਸਰ ਰੁਪਿੰਦਰ ਸਿੰਘ ਬਰਾੜ ਨੇ ਦੱਸਿਆ ਕਿ ਇਹ ਟਰੈਕ ਨਗਰ ਨਿਗਮ ਵੱਲੋਂ ਤਿਆਰ ਕਰਵਾਇਆ ਜਾ ਰਿਹਾ ਹੈ। ਇਸ ’ਤੇ ਕਰੀਬ 8 ਕਰੋੜ ਰੁਪਏ ਖਰਚ ਆਵੇਗਾ। ਕੰਮ ਪੂਰਾ ਹੋਣ ਤੋਂ ਬਾਅਦ ਹੀ ਇਹ ਖੇਡ ਵਿਭਾਗ ਨੂੰ ਹੈਂਡ ਓਵਰ ਕੀਤਾ ਜਾਵੇਗਾ।

Advertisement
Author Image

Advertisement
Advertisement
×