ਕੈਨੇਡਾ ’ਚ ਭਾਰਤੀ ਮੂਲ ਦੇ ਪਰਿਵਾਰ ਦੇ ਘਰ ਨੂੰ ਭੇਤਭਰੇ ਢੰਗ ਨਾਲ ਅੱਗ ਲੱਗੀ, ਮਾਪੇ ਤੇ ਨਾਬਾਲਗ ਧੀ ਦੀ ਮੌਤ
11:26 AM Mar 16, 2024 IST
Advertisement
ਓਟਵਾ, 16 ਮਾਰਚ
ਕੈਨੇਡਾ ਦੇ ਓਨਟਾਰੀਓ ਸੂਬੇ ਵਿੱਚ ਪਿਛਲੇ ਹਫਤੇ ਭਾਰਤੀ ਮੂਲ ਦੇ ਜੋੜੇ ਅਤੇ ਉਨ੍ਹਾਂ ਦੀ ਨਾਬਾਲਗ ਧੀ ਦੀ ਭੇਤਭਰੇ ਢੰਗ ਨਾਲ ਲੱਗ ਅੱਗ ਕਾਰਨ ਮੌਤ ਹੋ ਗਈ। ਅੱਗ ਕਾਰਨ ਪੂਰ ਘਰ ਤਬਾਹ ਹੋ ਗਿਆ। ਸ਼ੱਕੀ ਅੱਗ ਵਿੱਚ ਮੌਤ ਹੋ ਗਈ, ਜਿਸ ਨੇ ਉਹਨਾਂ ਦੇ ਘਰ ਨੂੰ ਤਬਾਹ ਕਰ ਦਿੱਤਾ। 7 ਮਾਰਚ ਨੂੰ ਬਰੈਂਪਟਨ ਦੇ ਬਿਗ ਸਕਾਈ ਵੇਅ ਅਤੇ ਵੈਨ ਕਿਰਕ ਡਰਾਈਵ ਖੇਤਰ ਵਿੱਚ ਘਰ ਨੂੰ ਅੱਗ ਲੱਗ ਗਈ ਸੀ। ਪੀਲ ਪੁਲੀਸ ਨੇ ਅੱਜ ਜਾਰੀ ਬਿਆਨ ਵਿੱਚ ਕਿਹਾ ਕਿ ਅੱਗ ਬੁਝਾਉਣ ਤੋਂ ਬਾਅਦ ਜਾਂਚ ਟੀਮ ਨੂੰ 51 ਸਾਲਾ ਰਾਜੀਵ ਵਾਰੀਕੂ, ਉਸ ਦੀ 47 ਸਾਲਾ ਪਤਨੀ ਸ਼ਿਲਪਾ ਕੋਠਾ ਅਤੇ ਉਨ੍ਹਾਂ ਦੀ 16 ਸਾਲ ਦੀ ਧੀ ਮਹਿਕ ਵਾਰੀਕੂ ਦੀਆਂ ਸੜੀਆਂ ਲਾਸ਼ਾਂ ਮਿਲੀਆਂ। ਪੁਲੀਸ ਇਸ ਨੂੰ ਘਟਨਾ ਨਹੀਂ ਮੰਨ ਰਹੀ ਕਿਉਂਕਿ ਓਨਟਾਰੀਓ ਫਾਇਰ ਮਾਰਸ਼ਲ ਨੇ ਮੰਨਿਆ ਹੈ ਕਿ ਇਹ ਅੱਗ ਅਚਾਨਕ ਨਹੀਂ ਲੱਗੀ। ਮ੍ਰਿਤਕ ਪਰਿਵਾਰ ਦੇ ਗੁਆਂਢੀ ਨੇ ਦੱਸਿਆ ਕਿ ਪੀੜਤ ਕਰੀਬ 15 ਸਾਲਾਂ ਤੋਂ ਇਥੇ ਰਹਿ ਰਹੇ ਸਨ।
Advertisement
Advertisement
Advertisement