ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਮੁਹੰਮਦ ਰਫੀ ਦੇ ਜਨਮ ਦਿਨ ਮੌਕੇ ਸੰਗੀਤਮਈ ਸ਼ਾਮ

11:13 AM Dec 25, 2023 IST
ਮੁਹੰਮਦ ਰਫੀ ਦੇ ਜਨਮ ਦਿਨ ਮੌਕੇ ਗੀਤ ਗਾਉਂਦੀ ਹੋਈ ਗਾਇਕਾ।

ਟ੍ਰਬਿਿਉੂਨ ਨਿਉੂਜ਼ ਸਰਵਿਸ
ਅੰਮ੍ਰਿਤਸਰ, 24 ਦਸੰਬਰ
ਵਿਰਸਾ ਵਿਹਾਰ ਕੇਂਦਰ ਵਿੱਚ ਅੱਜ ਯੂਐਨ ਇੰਟਰਟੇਨਮੈਂਟ ਸੁਸਾਇਟੀ ਵੱਲੋਂ ਮਰਹੂਮ ਗਾਇਕ ਮੁਹੰਮਦ ਰਫੀ ਦੇ ਜਨਮ ਦਿਨ ਨੂੰ ਸਮਰਪਿਤ ਸੰਗੀਤਮਈ ਸ਼ਾਮ ਦਾ ਪ੍ਰਬੰਧ ਕੀਤਾ ਗਿਆ। ਸਮਾਗਮ ਦੀ ਸ਼ੁਰੂਆਤ ਵਿਰਸਾ ਵਿਹਾਰ ਕੇਂਦਰ ਵਿੱਚ ਲੱਗੇ ਮੁਹੰਮਦ ਰਫੀ ਦੇ ਬੁੱਤ ਤੇ ਫੁੱਲਾਂ ਦੀ ਮਾਲਾ ਪਹਿਨਾ ਕੇ ਕੀਤੀ ਗਈ। ਇਹ ਸਮਾਗਮ ਵਿੱਚ ਮੁੱਖ ਮਹਿਮਾਨ ਵਜੋਂ ਪੁਲੀਸ ਅਧਿਕਾਰੀ ਡਾ. ਹਰਪ੍ਰੀਤ ਸਿੰਘ ਅਤੇ ਐੱਸਡੀਐੱਮ ਡਾ. ਹਰਨੂਰ ਕੌਰ ਢਿੱਲੋਂ ਸ਼ਾਮਲ ਹੋਏ। ਇਸ ਮੌਕੇ ਯੂਪੀ ਵਾਸੀ ਅਹਿਸਾਨ ਖਾਸਿਨ, ਦਿੱਲੀ ਵਾਸੀ ਅਰੁਣ ਗੌਤਮ ਅਤੇ ਅਨਿੱਲ ਸਣੇ ਵਿਰਸਾ ਵਿਹਾਰ ਸੁਸਾਇਟੀ ਦੇ ਪ੍ਰਧਾਨ ਕੇਵਲ ਧਾਲੀਵਾਲ, ਸਕੱਤਰ ਰਮੇਸ਼ ਯਾਦਵ, ਟੀਐਸ ਰਾਜਾ, ਗਾਇਕ ਹਰਿੰਦਰ ਸੋਹਲ ਆਦਿ ਨੇ ਸ਼ਮ੍ਹਾਂ ਰੋਸ਼ਨ ਕਰ ਕੇ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ।
ਸਮਾਗਮ ਵਿੱਚ ਮਨਜੀਤ ਇੰਦਰ, ਅਮਰਦੀਪ ਸਿੰਘ, ਮਨਪ੍ਰੀਤ ਸੋਹਲ, ਡਾ. ਗੁਰਪ੍ਰੀਤ ਸਿੰਘ, ਸੁਨੀਲ ਕੁਮਾਰ, ਹਰਸ਼ਿਤਾ, ਅਨਿਲ ਨਿਸ਼ਚਲ, ਮਨੀਸ਼ ਸਹਿਦੇਵ, ਉਪਾਸਨਾ ਭਾਰਦਵਾਜ, ਜਸਵਿੰਦਰ, ਡਾ. ਅਮਿਤ ਧਵਨ, ਭੁਪਿੰਦਰ ਸਿੰਘ, ਸਮਸ਼ੇਰ ਸਿੰਘ, ਡਾ. ਦਮਨਦੀਪ ਸਿੰਘ ਆਦਿ ਗਾਇਕਾਂ ਨੇ ਮੁਹੰਮਦ ਰਫੀ ਦੇ ਗਾਏ ਸਦਾ ਬਹਾਰ ਗੀਤਾਂ ਦਾ ਗਾਇਨ ਕੀਤਾ। ਇਸ ਮੌਕੇ ਮੈਲੋਡੀਅਸ ਅਕੈਡਮੀ ਦੇ ਬੱਚਿਆਂ ਨੇ ਆਪਣੇ ਸੰਗੀਤ ਸਾਜਾਂ ਨਾਲ ਦਰਸ਼ਕਾਂ ਦਾ ਮਨ ਮੋਹਿਆ। ਗਾਇਕ ਹਰਿੰਦਰ ਸੋਹਲ ਨੇ ਵੀ ਮੁਹੰਮਦ ਰਫੀ ਦੇ ਗੀਤਾਂ ਦਾ ਗਾਇਨ ਕੀਤਾ। ਇਸ ਮੌਕੇ ਰਾਣਾ ਪ੍ਰਤਾਪ ਸ਼ਰਮਾ, ਗੁਰਤੇਜ ਮਾਨ, ਸਾਵਨ ਵੇਰਕਾ, ਜਗਦੀਪ ਹੀਰ ਆਦਿ ਕਲਾਕਾਰ ਅਤੇ ਵੱਡੀ ਗਿਣਤੀ ਵਿੱਚ ਦਰਸ਼ਕ ਮੌਜੂਦ ਸਨ।

Advertisement

Advertisement