ਮੁੰਬਈ ’ਚ ਬਹੁਮੰਜ਼ਿਲਾ ਰਿਹਾਇਸ਼ੀ ਇਮਾਰਤ ਨੂੰ ਅੱਗ ਲੱਗੀ, ਜਾਨੀ ਨੁਕਸਾਨ ਤੋਂ ਬਚਾਅ
01:38 PM Nov 17, 2023 IST
ਮੁੰਬਈ, 17 ਨਵੰਬਰ
ਦੱਖਣੀ ਮੁੰਬਈ ਦੇ ਗ੍ਰਾਂਟ ਰੋਡ ਇਲਾਕੇ 'ਚ ਅੱਜ ਸਵੇਰੇ ਰਿਹਾਇਸ਼ੀ ਇਮਾਰਤ ਦੀ ਅੱਠਵੀਂ ਅਤੇ 12ਵੀਂ ਮੰਜ਼ਿਲ 'ਤੇ ਅੱਗ ਲੱਗ ਗਈ। ਫਿਲਹਾਲ ਕਿਸੇ ਜਾਨੀ ਨੁਕਸਾਨ ਦੀ ਕੋਈ ਸੂਚਨਾ ਨਹੀਂ ਹੈ। ਫਾਇਰ ਵਿਭਾਗ ਨੇ ਇਮਾਰਤ ਦੀ 15ਵੀਂ, 21ਵੀਂ ਅਤੇ 22ਵੀਂ ਮੰਜ਼ਿਲ 'ਤੇ ਰਹਿ ਰਹੇ ਕਈ ਲੋਕਾਂ ਨੂੰ ਬਚਾਇਆ। ਅਗਸਤ ਕ੍ਰਾਂਤੀ ਰੋਡ 'ਤੇ ਧਵਲਗਿਰੀ ਇਮਾਰਤ ਦੀ ਅੱਠਵੀਂ ਅਤੇ 12ਵੀਂ ਮੰਜ਼ਿਲ 'ਤੇ ਸਵੇਰੇ ਕਰੀਬ 9.30 ਵਜੇ ਅੱਗ ਲੱਗ ਗਈ। ਅੱਗ ਲੱਗਣ ਦੇ ਕਾਰਨਾਂ ਦਾ ਅਜੇ ਤੱਕ ਪਤਾ ਨਹੀਂ ਲੱਗ ਸਕਿਆ ਹੈ।
Advertisement
Advertisement