ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਹਾਥੀਆਂ ਨੂੰ ਗਰਮੀ ਤੋਂ ਬਚਾਉਣ ਲਈ ਰੋਜ਼ਾਨਾ ਕਰਵਾਇਆ ਜਾ ਰਿਹਾ ਚਿੱਕੜ ਇਸ਼ਨਾਨ

08:39 AM Jun 11, 2024 IST
ਗਰਮੀ ਅਤੇ ਲੂ ਤੋਂ ਰਾਹਤ ਪਾਉਣ ਲਈ ਯਮੁਨਾਨਗਰ ਦੇ ਕਲੇਸਰ ਪਾਰਕ ਵਿੱਚ ਚਿੱਕੜ ਇਸ਼ਨਾਨ ਦਾ ਆਨੰਦ ਲੈਂਦੇ ਹੋਏ ਹਾਥੀ।

ਦਵਿੰਦਰ ਸਿੰਘ
ਯਮੁਨਾਨਗਰ, 10 ਜੂਨ
ਲਗਾਤਾਰ ਵੱਧ ਰਹੀ ਗਰਮੀ ਅਤੇ ਲੂ ਤੋਂ ਹਰ ਕੋਈ ਪ੍ਰੇਸ਼ਾਨ ਹੈ। ਅਜਿਹੇ ਵਿੱਚ ਯਮੁਨਾਨਗਰ ਸਥਿਤ ਹਾਥੀ ਪੁਨਰਵਾਸ ਕੇਂਦਰ ਦੇ ਪਾਲਤੂ ਹਾਥੀਆਂ ਨੂੰ ਅਤਿ ਦੀ ਗਰਮੀ ਤੋਂ ਬਚਾਉਣ ਲਈ ਰੋਜ਼ਾਨਾ ਤਿੰਨ ਘੰਟੇ ਚਿੱਕੜ ਦਾ ਇਸ਼ਨਾਨ ਕਰਵਾਇਆ ਜਾ ਰਿਹਾ ਹੈ । ਇਸ ਤੋਂ ਇਲਾਵਾ ਠੰਢੇ ਪਾਣੀ ਨਾਲ ਨਹਾ ਰਹੇ ਹਾਥੀਆਂ ਨੂੰ ਹਰੇ ਚਾਰੇ ਦੇ ਨਾਲ ਤਰਬੂਜ਼, ਖੀਰਾ, ਕੇਲਾ, ਚੌਲ ਅਤੇ ਦਲੀਆ ਅਤੇ ਹੋਰ ਮੌਸਮੀ ਫਲ ਦਿੱਤੇ ਜਾ ਰਹੇ ਹਨ । ਕਲੇਸਰ ਨੈਸ਼ਨਲ ਪਾਰਕ ਦੇ ਨਾਲ ਲੱਗਦੇ ਜੰਗਲਾਤ ਸੰਤੂਰ ਦੇ 50 ਏਕੜ ਰਕਬੇ ਵਿੱਚ ਬਣਾਏ ਗਏ ਚੌਧਰੀ ਸੁਰਿੰਦਰ ਸਿੰਘ ਹਾਥੀ ਪੁਨਰਵਾਸ ਕੇਂਦਰ ਵੱਲੋਂ ਹਾਥੀਆਂ ਨੂੰ ਗਰਮੀ ਤੋਂ ਬਚਾਉਣ ਲਈ ਕਈ ਤਰ੍ਹਾਂ ਦੇ ਉਪਰਾਲੇ ਕੀਤੇ ਜਾ ਰਹੇ ਹਨ । ਜੰਗਲੀ ਜੀਵ ਵਿਭਾਗ ਦੇ ਕਲੇਸਰ ਦਫ਼ਤਰ ਦੇ ਜ਼ਿਲ੍ਹਾ ਇੰਸਪੈਕਟਰ ਜਵਿੰਦਰ ਨਹਿਰਾ ਨੇ ਦੱਸਿਆ ਕਿ ਹਾਥੀਆਂ ਨੂੰ ਪਿਛਲੇ ਕਈ ਦਿਨਾਂ ਤੋਂ ਪੈ ਰਹੀ ਅਤਿ ਦੀ ਗਰਮੀ ਤੋਂ ਬਚਾਉਣ ਲਈ ਉਨ੍ਹਾਂ ਦਾ ਵਿਸ਼ੇਸ਼ ਧਿਆਨ ਰੱਖਿਆ ਜਾ ਰਿਹਾ ਹੈ। ਹਾਥੀ ਕੇਂਦਰ ਦੇ ਮੈਨੇਜਰ ਆਸ਼ੀਸ਼ ਭਾਰਦਵਾਜ ਨੇ ਦੱਸਿਆ ਕਿ ਹਾਥੀਆਂ ਨੂੰ ਗਰਮੀ ਤੋਂ ਬਚਾਉਣ ਲਈ ਉਨ੍ਹਾਂ ਨੂੰ ਸਵੇਰੇ 11 ਤੋਂ ਦੁਪਹਿਰ 2 ਵਜੇ ਤੱਕ ਠੰਢੇ ਪਾਣੀ ਦੇ ਛੱਪੜ ਵਿੱਚ ਨਹਾਇਆ ਜਾਂਦਾ ਹੈ ਤਾਂ ਜੋ ਪਸ਼ੂਆਂ ਦੇ ਸਰੀਰ ਦਾ ਤਾਪਮਾਨ ਬਰਕਰਾਰ ਰੱਖਿਆ ਜਾ ਸਕੇ। ਉਨ੍ਹਾਂ ਦੱਸਿਆ ਕਿ ਹਾਥੀਆਂ ਨੂੰ ਮੌਜ-ਮਸਤੀ ਲਈ ਛੱਪੜ ਵਿੱਚ ਚਿੱਕੜ ਇਸ਼ਨਾਨ (ਮੱਡਬਾਥ) ਲਈ ਘੰਟਿਆਂਬੱਧੀ ਖੁੱਲ੍ਹੇ ਵਿੱਚ ਛੱਡ ਦਿੱਤਾ ਜਾਂਦਾ ਹੈ ਜਿਸ ਨਾਲ ਉਨ੍ਹਾਂ ਨੂੰ ਰਾਹਤ ਮਿਲਦੀ ਹੈ। ਉਨ੍ਹਾਂ ਦੱਸਿਆ ਕਿ ਚਿੱਕੜ ਦੇ ਇਸ਼ਨਾਨ ਤੋਂ ਬਾਅਦ ਹਾਥੀਆਂ ਨੂੰ ਬੁਰਸ਼ ਨਾਲ ਠੰਢੇ ਪਾਣੀ ਨਾਲ ਨਹਾਇਆ ਜਾਂਦਾ ਹੈ ਅਤੇ ਫਿਰ ਸ਼ਾਮ ਨੂੰ ਸ਼ੈੱਡ ਵਿੱਚ ਰੱਖਿਆ ਜਾਂਦਾ ਹੈ। ਉਨ੍ਹਾਂ ਦੱਸਿਆ ਕਿ ਕੇਂਦਰ ਵਿੱਚ ਚਾਰ ਮਾਦਾ ਹਾਥੀ ਹਨ ਜਿਨ੍ਹਾਂ ਵਿੱਚੋਂ ਇੱਕ ਮਾਦਾ ਹਾਥੀ ਬੁੱਢੀ ਹੋ ਗਈ ਹੈ। ਉਸ ਨੂੰ ਵਿਸ਼ੇਸ਼ ਤੌਰ ‘ਤੇ 100 ਗ੍ਰਾਮ ਚਵਨਪ੍ਰਾਸ਼ ਅਤੇ 500 ਗ੍ਰਾਮ ਉਬਲੇ ਹੋਏ ਕਾਲੇ ਛੋਲੇ ਦਿੱਤੇ ਜਾਂਦੇ ਹਨ । ਇੱਥੇ ਆਏ ਜੰਗਲਾਤ ਰਾਜ ਮੰਤਰੀ ਸੰਜੇ ਸੂਰਜਪਾਲ ਸਿੰਘ ਨੇ ਕਿਹਾ ਕਿ ਜੰਗਲਾਂ ਵਿੱਚ ਪਾਣੀ ਦੀ ਕੋਈ ਕਮੀ ਨਹੀਂ ਹੈ, ਜਿੱਥੇ ਵੀ ਜਾਨਵਰਾਂ ਲਈ ਪਾਣੀ ਦੀ ਕਮੀ ਦਾ ਪਤਾ ਲੱਗਦਾ ਹੈ, ਟੈਂਕਰ ਭੇਜੇ ਜਾਂਦੇ ਹਨ, ਤਾਂ ਜੋ ਗਰਮੀ ਨਾਲ ਜੰਗਲੀ ਜਾਨਵਰਾਂ ਨੂੰ ਕੋਈ ਨੁਕਸਾਨ ਨਾ ਹੋਵੇ।

Advertisement

Advertisement