For the best experience, open
https://m.punjabitribuneonline.com
on your mobile browser.
Advertisement

ਚਲਦੀ ਕਾਰ ਨੂੰ ਅਚਾਨਕ ਅੱਗ ਲੱਗੀ; ਜਾਨੀ ਨੁਕਸਾਨ ਤੋਂ ਬਚਾਅ

09:11 AM Apr 13, 2024 IST
ਚਲਦੀ ਕਾਰ ਨੂੰ ਅਚਾਨਕ ਅੱਗ ਲੱਗੀ  ਜਾਨੀ ਨੁਕਸਾਨ ਤੋਂ ਬਚਾਅ
ਜ਼ੀਰਕਪੁਰ ਵਿੱਚ ਅੱਗ ਲੱਗਣ ਕਾਰਨ ਨੁਕਸਾਨੀ ਕਾਰ। -ਫੋਟੋ: ਰੂਬਲ
Advertisement

ਹਰਜੀਤ ਸਿੰਘ
ਜ਼ੀਰਕਪੁਰ, 12 ਅਪਰੈਲ
ਚੰਡੀਗੜ੍ਹ ਅੰਬਾਲਾ ਕੌਮੀ ਸ਼ਾਹਰਾਹ ’ਤੇ ਸਥਿਤ ਕੌਸਮੋ ਮਾਲ ਦੇ ਸਾਹਮਣੇ ਇਕ ਚਲਦੀ ਗੱਡੀ ਨੂੰ ਅਚਾਨਕ ਅੱਗ ਲੱਗ ਗਈ। ਗੱਡੀ ਵਿੱਚ ਸਵਾਰ ਔਰਤ ਨੇ ਸਮੇਂ ਰਹਿੰਦੇ ਗੱਡੀ ਵਿੱਚੋਂ ਬਾਹਰ ਨਿਕਲ ਕੇ ਆਪਣੀ ਜਾਨ ਬਚਾ ਲਈ।
ਸੂਚਨਾ ਮਿਲਣ ਮਗਰੋਂ ਮੌਕੇ ’ਤੇ ਪਹੁੰਚੇ ਫ਼ਾਇਰ ਬ੍ਰਿਗੇਡ ਦੇ ਕਰਮੀਆਂ ਨੇ ਸਮਾਂ ਰਹਿੰਦਿਆਂ ਅੱਗ ’ਤੇ ਕਾਬੂ ਪਾ ਲਿਆ। ਜਾਣਕਾਰੀ ਮੁਤਾਬਕ ਅਨਿਸ਼ਾ ਕਾਂਸਲ ਵਾਸੀ ਵਾਸੀ ਜਰਨੈਲ ਐਨਕਲੇਵ ਆਪਣੇ ਘਰ ਤੋਂ ਕਾਰ ਵਿੱਚ ਸਵਾਰ ਹੋ ਕੇ ਕਿਸੇ ਕੰਮ ਲਈ ਸਿੰਘਪੁਰਾ ਚੌਕ ਵੱਲ ਜਾ ਰਹੀ ਸੀ। ਜਦੋਂ ਉਹ ਸਿਲਵਰ ਸਿਟੀ ਦੇ ਸਾਹਮਣੇ ਪਹੁੰਚੀ ਤਾਂ ਉਸ ਦੀ ਕਾਰ ਦੇ ਬੋਨਟ ਵਿੱਚੋਂ ਧੂੰਆਂ ਨਿਕਲਣਾ ਸ਼ੁਰੂ ਹੋ ਗਿਆ। ਉਸ ਨੇ ਤੁਰੰਤ ਕਾਰ ਰੋਕ ਕੇ ਚੈੱਕ ਕੀਤਾ ਤਾਂ ਕਾਰ ਨੂੰ ਇਕਦਮ ਅੱਗ ਲੱਗ ਗਈ। ਦੇਖਦਿਆਂ ਹੀ ਦੇਖਦਿਆਂ ਅੱਗ ਨੇ ਸਾਰੀ ਕਾਰ ਨੂੰ ਆਪਣੀ ਲਪੇਟ ਵਿੱਚ ਲੈ ਲਿਆ।
ਇਸ ਦੀ ਸੂਚਨਾ ਫ਼ਾਇਰ ਬਿ੍ਗੇਡ ਦੇ ਕਰਮਚਾਰੀਆਂ ਨੂੰ ਦਿੱਤੀ ਗਈ। ਸੂਚਨਾ ਮਿਲਣ ਤੋਂ ਬਾਅਦ ਮੌਕੇ ’ਤੇ ਪਹੁੰਚੇ ਫ਼ਾਇਰ ਅਫ਼ਸਰ ਰਾਜੀਵ ਕੁਮਾਰ ਨੇ ਦੱਸਿਆ ਕਿ ਉਨ੍ਹਾਂ ਦੀ ਟੀਮ ਨੇ ਕੁੱਝ ਦੇਰ ਵਿੱਚ ਹੀ ਅੱਗ ’ਤੇ ਕਾਬੂ ਪਾ ਲਿਆ ਅਤੇ ਵੱਡਾ ਹਾਦਸਾ ਹੋਣ ਤੋਂ ਟਲ ਗਿਆ। ਉਨ੍ਹਾਂ ਦੱਸਿਆ ਕਿ ਇਸ ਕਾਰ ਨੂੰ ਅੱਗ ਲੱਗਣ ਦਾ ਕਾਰਨ ਸ਼ਾਰਟ-ਸਰਕਟ ਹੋ ਸਕਦਾ ਹੈ, ਜਿਸ ਦੀ ਜਾਂਚ ਪੜਤਾਲ ਕੀਤੀ ਜਾਵੇਗੀ।

Advertisement

ਅੰਬਾਲਾ ਕੈਂਟ ਵਿੱਚ ਹਾਈਵੇਅ ’ਤੇ ਕਾਰ ਨੂੰ ਲੱਗੀ ਅੱਗ

ਅੰਬਾਲਾ (ਰਤਨ ਸਿੰਘ ਢਿੱਲੋਂ): ਅੰਬਾਲਾ-ਦਿੱਲੀ ਨੈਸ਼ਨਲ ਹਾਈਵੇਅ ’ਤੇ ਚਲਦੀ ਕਾਰ ਨੂੰ ਅਚਾਨਕ ਅੱਗ ਲੱਗ ਗਈ। ਇਹ ਹਾਦਸਾ ਅੰਬਾਲਾ ਕੈਂਟ ਵਿਚ ਨਿਰਮਾਣ ਅਧੀਨ ਸ਼ਹੀਦੀ ਸਮਾਰਕ ਨੇੜੇ ਵਾਪਰਿਆ। ਕਾਰ ਨੂੰ ਅੱਗ ਲੱਗਦਿਆਂ ਹੀ ਗੱਡੀ ਵਿੱਚ ਸਵਾਰ ਸਾਲਾ-ਭਣੋਈਆ ਤੁਰੰਤ ਬਾਹਰ ਨਿਕਲ ਕੇ ਬਚ ਗਏ। ਸੂਚਨਾ ਮਿਲਣ ਮਗਰੋਂ ਮੌਕੇ ’ਤੇ ਪਹੁੰਚੀ ਫਾਇਰ ਬ੍ਰਿਗੇਡ ਦੀ ਗੱਡੀ ਨੇ ਅੱਗ ’ਤੇ ਕਾਬੂ ਪਾਇਆ। ਪੰਜਾਬ ਦੇ ਬਠਿੰਡਾ ਨਿਵਾਸੀ ਅਸ਼ੀਸ਼ ਨੇ ਦੱਸਿਆ ਕਿ ਉਹ ਸੁੰਦਰ ਨਗਰ ਰਹਿ ਰਹੇ ਆਪਣੇ ਸਾਲੇ ਨੀਰਜ ਦੇ ਵਿਆਹ ਸਬੰਧੀ 11 ਅਪਰੈਲ ਨੂੰ ਆਪਣੀ ਪਤਨੀ ਨਾਲ ਅੰਬਾਲਾ ਕੈਂਟ ਆਇਆ ਸੀ। ਨੀਰਜ ਦਾ 18 ਅਪਰੈਲ ਨੂੰ ਵਿਆਹ ਹੈ। ਅੱਜ ਸਵੇਰੇ ਉਹ ਅਤੇ ਨੀਰਜ ਕਾਰ ਵਿੱਚ ਸਵਾਰ ਹੋ ਕੇ ਬਾਜ਼ਾਰ ਜਾ ਰਹੇ ਸਨ। ਜਿਉਂ ਹੀ ਉਹ ਲਿੰਕ ਰੋਡ ਤੋਂ ਦਿੱਲੀ-ਅੰਬਾਲਾ ਹਾਈਵੇਅ ’ਤੇ ਪਹੁੰਚੇ ਤਾਂ ਗੱਡੀ ਦਾ ਰੇਡੀਏਟਰ ਫਟ ਗਿਆ। ਕਾਰ ਦੇ ਬੋਨਟ ਵਿੱਚੋਂ ਧੂੰਆਂ ਨਿਕਲਣ ਲੱਗਿਆ। ਉਹ ਦੋਵੇਂ ਤੁਰੰਤ ਕਾਰ ਵਿੱਚੋਂ ਬਾਹਰ ਨਿਕਲੇ ਅਤੇ ਦੂਰ ਚਲੇ ਗਏ। ਉਨ੍ਹਾਂ 112 ’ਤੇ ਕਾਰ ਨੂੰ ਅੱਗ ਲੱਗਣ ਦੀ ਸੂਚਨਾ ਦਿੱਤੀ। ਪੜਾਓ ਥਾਣਾ ਪੁਲੀਸ ਅਤੇ ਫਾਇਰ ਬ੍ਰਿਗੇਡ ਦੀ ਗੱਡੀ ਨੇ ਮੌਕੇ ’ਤੇ ਪਹੁੰਚ ਕੇ ਅੱਗ ਉੱਤੇ ਕਾਬੂ ਪਾਇਆ।

Advertisement
Author Image

joginder kumar

View all posts

Advertisement
Advertisement
×