ਚੱਲਦੀ ਕਾਰ ਨੂੰ ਅੱਗ ਲੱਗੀ
07:01 AM May 19, 2024 IST
Advertisement
ਨਿੱਜੀ ਪੱਤਰ ਪ੍ਰੇਰਕ
ਅੰਬਾਲਾ, 18 ਮਈ
ਅੱਜ ਸ਼ਾਮ ਨੂੰ ਅੰਬਾਲਾ ਕੈਂਟ ਦੇ ਸੈਨਿਕ ਖੇਤਰ ਵਿਚ ਚਿੜੀਆ ਲਾਈਨ ਦੇ ਸਾਹਮਣੇ ਇਕ ਚਲਦੀ ਹੋਈ ਐਕਸਯੂਵੀ ਕਾਰ ਨੂੰ ਅਚਾਨਕ ਅੱਗ ਲੱਗ ਗਈ। ਸ਼ਾਮ 4 ਵਜੇ ਦੇ ਕਰੀਬ ਪਹਿਲਾਂ ਕਾਰ ਵਿਚੋਂ ਧੂੰਆਂ ਨਿਕਲਿਆ ਅਤੇ ਫਿਰ ਇਸ ਵਿਚੋਂ ਅੱਗ ਦੀ ਲਪਟਾਂ ਨਿਕਲਣੀਆਂ ਸ਼ੁਰੂ ਹੋ ਗਈਆਂ। ਧੂੰਆਂ ਨਿਕਲਦਾ ਦੇਖ ਕਾਰ ਸਵਾਰ ਦੋ ਨੌਜਵਾਨ ਅਤੇ ਇਕ ਬਜ਼ੁਰਗ ਮਹਿਲਾ ਇਸ ਵਿਚੋਂ ਉੱਤਰ ਗਏ। ਸੂਚਨਾ ਮਿਲਦਿਆਂ ਹੀ ਫਾਇਰ ਬ੍ਰਿਗੇਡ ਦੀ ਗੱਡੀ, ਸੈਨਾ ਦੇ ਜਵਾਨ ਅਤੇ ਪੁਲੀਸ ਮੌਕੇ ’ਤੇ ਪਹੁੰਚੇ। ਉਦੋਂ ਤੱਕ ਕਾਰ ਸੜ ਚੁੱਕੀ ਸੀ। ਅੱਧੇ ਘੰਟੇ ਦੀ ਮੁਸ਼ੱਕਤ ਮਗਰੋਂ ਅੱਗ ’ਤੇ ਕਾਬੂ ਪਾਇਆ ਗਿਆ। ਪੁਲੀਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ।
Advertisement
Advertisement