ਅੱਗ ਲੱਗਣ ਕਾਰਨ ਚੱਲਦੀ ਕਾਰ ਸੜ ਕੇ ਸੁਆਹ
07:34 AM Jul 17, 2024 IST
ਪੱਤਰ ਪ੍ਰੇਰਕ
ਟੱਲੇਵਾਲ, 16 ਜੁਲਾਈ
ਟੱਲੇਵਾਲ ਨੇੜੇ ਇੱਕ ਚੱਲਦੀ ਕਾਰ ਨੂੰ ਭਿਆਨਕ ਅੱਗ ਲੱਗ ਗਈ ਜਿਸ ਨਾਲ ਕਾਰ ਸੜ ਕੇ ਪੂਰੀ ਤਰ੍ਹਾਂ ਸੁਆਹ ਹੋ ਗਈ ਜਦਕਿ ਕਾਰ ਸਵਾਰਾਂ ਦਾ ਜਾਨੀ ਨੁਕਸਾਨ ਤੋਂ ਬਚਾਅ ਰਹਿ ਗਿਆ।
ਕਾਰ ਦੇ ਮਾਲਕ ਹਰਜੀਤ ਸਿੰਘ ਨੇ ਦੱਸਿਆ ਕਿ ਬੀਤੀ ਰਾਤ ਉਹ ਆਪਣੇ ਤਿੰਨ ਦੋਸਤਾਂ ਨਾਲ ਆਪਣੀ ਟੋਇਟਾ ਇਟੀਓਸ ਕਾਰ ’ਚ ਅੰਮ੍ਰਿਤਸਰ ਜਾ ਰਹੇ ਸਨ। ਜਦੋਂ ਟੱਲੇਵਾਲ ਨਹਿਰ ਦੇ ਪੁਲ ਨੇੜੇ ਪਹੁੰਚੇ ਤਾਂ ਕਾਰ ਵਿੱਚੋਂ ਕੁਝ ਮੱਚਣ ਦਾ ਸੂਹ ਹੋਈ। ਜਦੋਂ ਕਾਰ ’ਚੋਂ ਬਾਹਰ ਨਿਕਲ ਕੇ ਦੇਖਿਆ ਤਾਂ ਗੱਡੀ ਦੇ ਇੰਜਣ ਵਿੱਚ ਅੱਗ ਲੱਗੀ ਹੋਈ ਸੀ ਤੇ ਦੇਖਦੇ ਹੀ ਦੇਖਦੇ ਅੱਗ ਨੇ ਸਾਰੀ ਗੱਡੀ ਨੂੰ ਆਪਣੀ ਲਪੇਟ ਵਿੱਚ ਲੈ ਲਿਆ ਅਤੇ ਕੁਝ ਹੀ ਮਿੰਟਾਂ ‘ਚ ਕਾਰ ਪੂਰੀ ਤਰ੍ਹਾਂ ਸੜ ਕੇ ਸੁਆਹ ਹੋ ਗਈ। ਉਨ੍ਹਾਂ ਦੱਸਿਆ ਕਿ ਕਾਰ ਦੀਆਂ ਲਾਈਟਾਂ ਵਿੱਚੋਂ ਸਪਾਰਕਿੰਗ ਹੋਣ ਨਾਲ ਇਹ ਅੱਗ ਲੱਗੀ ਹੈ। ਇਸ ਮੌਕੇ ਮੇਵਾ ਸਿੰਘ, ਸੁਖਦੀਪ ਸਿੰਘ ਗੋਲਡੀ, ਗੁਰਜੰਟ ਸਿੰਘ ਜੰਟੀ, ਅਵਤਾਰ ਸਿੰਘ, ਜਸਵਿੰਦਰ ਸਿੰਘ ਗਿਆਨੀ, ਜਸਵਿੰਦਰ ਸਿੰਘ ਹਾਜ਼ਰ ਸਨ।
Advertisement
Advertisement
Related News
Advertisement