ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਸ਼ੇਰਪੁਰ ਅਤੇ ਧੂਰੀ ਦੇ ਪਿੰਡਾਂ ਵਿੱਚ ਨਸ਼ਿਆਂ ਵਿਰੁੱਧ ਲਹਿਰ ਬਣਨ ਲੱਗੀ

07:29 AM Sep 22, 2024 IST

ਬੀਰਬਲ ਰਿਸ਼ੀ
ਸ਼ੇਰਪੁਰ, ਧੂਰੀ 21 ਸਤੰਬਰ
ਨਸ਼ਾ ਰੋਕੂ ਕਮੇਟੀ ਵੱਲੋਂ ਸ਼ੇਰਪੁਰ ਦੇ ਨਾਲ-ਨਾਲ ਧੂਰੀ ਇਲਾਕੇ ’ਚ ਨਸ਼ਿਆਂ ਵਿਰੁੱਧ ਸ਼ੁਰੂ ਕੀਤੀ ਮੁਹਿੰਮ ਸਦਕਾ ਹੁਣ ਪਿੰਡਾਂ ਵਿੱਚ ਇੱਕ ਲਹਿਰ ਬਣਨੀ ਸ਼ੁਰੂ ਹੋ ਗਈ ਹੈ। ਵਰਨਣਯੋਗ ਹੈ ਕਿ ਸ਼ੇਰਪੁਰ ਵਿੱਚ ਅਗਸਤ 2023 ਤੋਂ ਹੁਣ ਤੱਕ ਦਿਨ ਰਾਤ ਦੇ ਤਿੰਨ ਪੱਕੇ ਨਾਕੇ ਲਗਾ ਕੇ ਚਿੱਟੇ ਦੇ ਕਾਰੋਬਾਰੀਆਂ ਨੂੰ ਭਾਜੜਾ ਪਾਉਣ ਮਗਰੋਂ ਹੁਣ ‘ਨਸ਼ਾ ਰੋਕੂ ਕਮੇਟੀ’ ਨੇ ਧੂਰੀ ਦੇ ਪਿੰਡਾਂ ਵਿੱਚ ਮੀਟਿੰਗਾਂ ਕਰਨ ਤੋਂ ਇਲਾਵਾ ਮੋਟਰਸਾਈਕਲ ਮਾਰਚ ਕਰ ਕੇ ਨਸ਼ਾ ਤਸਕਰਾਂ ਨੂੰ ਖੁੱਲ੍ਹੇਆਮ ਨਸ਼ੇ ਦਾ ਧੰਦਾ ਬੰਦ ਕਰਨ ਦੀ ਚੁਣੌਤੀ ਦਿੱਤੀ ਸੀ।
ਨਸ਼ਾ ਰੋਕੂ ਕਮੇਟੀ ਦੇ ਕਨਵੀਨਰ ਬਲਵਿੰਦਰ ਸਿੰਘ ਬਿੰਦਾ ਖੇੜੀ ਨੇ ਦੱਸਿਆ ਕਿ ਪਿਛਲੇ ਇੱਕ ਸਾਲ ਤੋਂ ਉਹ ਨਸ਼ੇ ਦੀ ਦਲਦਲ ਵਿੱਚ ਫਸੇ ਨੌਜਵਾਨਾਂ ਨੂੰ ਜਦੋਂ ਫੜਦੇ ਸਨ ਤਾਂ ਬਹੁਤੇ ਚਿੱਟਾ ਧੂਰੀ ਤੋਂ ਮਿਲਣ ਦਾ ਖੁਲਾਸਾ ਕਰਦੇ ਸਨ। ਇਸ ਕਰ ਕੇ ਹੁਣ ਧੂਰੀ ਇਲਾਕੇ ਵਿੱਚ ਨਸ਼ਾ ਰੋਕੂ ਕਮੇਟੀ ਆਪਣੇ ਯੂਨਿਟ ਸਥਾਪਤ ਕਰ ਰਹੀ ਹੈ। ਸ੍ਰੀ ਬਿੰਦਾ ਨੇ ਦੱਸਿਆ ਕਿ ਕਹੇਰੂ, ਜਹਾਂਗੀਰ ਤੇ ਰਾਜੋਮਾਜਰਾ ’ਚ ਨੌਜਵਾਨਾਂ ਨੇ ਆਪਣੇ ਪੱਧਰ ’ਤੇ ਨਸ਼ਿਆ ਵਿਰੁੱਧ ਸੰਘਰਸ਼ ਸ਼ੁਰੂ ਕੀਤਾ ਹੈ। ਉਹ ਰਾਤ ਸਮੇਂ ਅਜਿਹੀਆਂ ਜਨਤਕ ਥਾਵਾਂ ’ਤੇ ਜਾਂਦੇ ਹਨ ਜਿੱਥੇ ਨੌਜਵਾਨਾਂ ਨੂੰ ਨਸ਼ਿਆਂ ਦਾ ਸੇਵਨ ਕਰਵਾਉਣ ਵਾਲਿਆਂ ਦੇ ਆਉਣ ਦੀ ਸੰਭਾਵਨਾ ਹੁੰਦੀ ਹੈ।

Advertisement

ਘਨੌਰੀ ਕਲਾਂ ਕਮੇਟੀ ਦੀ ਚੋਣ ਅੱਜ

ਪਿੰਡ ਘਨੌਰੀ ਕਲਾਂ ਵਿੱਚ ਹੋਈ ਇੱਕ ਚੋਰੀ ਮਗਰੋਂ ਪਿੰਡ ਵਾਸੀਆਂ ਨੇ ਅੱਜ ਗੁਰਦੁਆਰਾ ਬਾਬਾ ਅਜੀਤ ਸਿੰਘ ਬਾਬਾ ਜੁਝਾਰ ਸਿੰਘ ਵਿੱਚ ਮੀਟਿੰਗ ਕੀਤੀ। ਪਿੰਡ ਵਾਸੀਆਂ ਨੇ ਪੰਜ ਪੱਤੀਆਂ ਵਿੱਚੋਂ ਪੰਜ-ਪੰਜ ਬੰਦੇ ਨਸ਼ਾ ਰੋਕੂ ਕਮੇਟੀ ਵਿੱਚ ਸ਼ਾਮਲ ਕੀਤੇ ਹਨ। ਆਗੂਆਂ ਨੇ ਦੱਸਿਆ ਕਿ ਇਸ ਸਬੰਧੀ 22 ਸਤੰਬਰ ਨੂੰ ਘਨੌਰੀ ਕਮੇਟੀ ਦੀ ਚੋਣ ਕੀਤੀ ਜਾਵੇਗੀ।

Advertisement
Advertisement