ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਮਰਸਿਡੀਜ਼ ਦੀ ਫੇਟ ਵੱਜਣ ਨਾਲ ਮੋਟਰਸਾਈਕਲ ਸਵਾਰ ਦੀ ਮੌਤ

07:38 PM Jun 23, 2023 IST

ਪੱਤਰ ਪ੍ਰੇਰਕ

Advertisement

ਫਗਵਾੜਾ, 9 ਜੂਨ

ਇਥੋਂ ਦੇ ਜੀ.ਟੀ.ਰੋਡ ‘ਤੇ ਬਰਗਰ ਕਿੰਗ ਲਾਗੇ ਬੇਕਾਬੂ ਹੋਈ ਕਾਰ ਦਰੱਖਤ ਨਾਲ ਟਕਰਾ ਕੇ ਮੋਟਰਸਾਈਕਲ ਸਵਾਰ ‘ਤੇ ਜਾ ਚੜ੍ਹੀ ਜਿਸ ਕਾਰਨ ਨੌਜਵਾਨ ਦੀ ਮੌਤ ਹੋ ਗਈ। ਮ੍ਰਿਤਕ ਨੌਜਵਾਨ ਦੀ ਪਛਾਣ ਪਾਲ ਸਿੰਘ ਪੁੱਤਰ ਕੇਵਲ ਸਿੰਘ ਵਾਸੀ ਜਗਤਪੁਰ ਵਜੋਂ ਹੋਈ ਹੈ। ਐਸ.ਐਚ.ਓ ਸਦਰ ਸੁਰਜੀਤ ਸਿੰਘ ਨੇ ਦੱਸਿਆ ਕਿ ਪਾਲ ਸਿੰਘ ਜੋ ਦਰੱਖਤ ਕੋਲ ਆਪਣਾ ਮੋਟਰਸਾਈਕਲ ਲਗਾ ਕੇ ਖੜ੍ਹਾ ਸੀ ਤਾਂ ਇੱਕ ਮਰਸਿਡੀਜ਼ ਗੱਡੀ ਬੇਕਾਬੂ ਹੋ ਕੇ ਦਰਖਤ ਨਾਲ ਟੱਕਰਾ ਗਈ ਜਿਸ ਤੋਂ ਬਾਅਦ ਉਹ ਨੌਜਵਾਨ ‘ਤੇ ਆ ਚੜ੍ਹੀ ਜਿਸ ਕਾਰਨ ਉਹ ਗੰਭੀਰ ਜ਼ਖਮੀ ਹੋ ਗਿਆ ਜਿਸ ਨੂੰ ਰਾਹਗੀਰਾਂ ਨੇ ਸਿਵਲ ਹਸਪਤਾਲ ਪਹੁੰਚਾਇਆ ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਕਰਾਰ ਦਿੱਤਾ।

Advertisement

ਮੌਕੇ ‘ਤੇ ਮੌਜੂਦ ਕਾਰ ਚਾਲਕ ਰਜਿੰਦਰਪਾਲ ਸਿੰਘ ਨੇ ਦੱਸਿਆ ਕਿ ਉਸਦੀ ਗੱਡੀ ਦਾ ਟਾਇਰ ਪੰਚਰ ਹੋ ਗਿਆ ਸੀ ਜਿਸ ਕਾਰਨ ਉਸ ਨੇ ਜਦੋਂ ਬਰੇਕ ਮਾਰੀ ਤਾਂ ਗੱਡੀ ਡਿਵਾਈਡਰ ‘ਚ ਜਾ ਟਕਰਾਈ ਤੇ ਪਲਟੀ ਖਾ ਗਈ। ਕਾਰ ਚਾਲਕ ਹੁਸ਼ਿਆਰਪੁਰ ਤੋਂ ਮਰਸੀਡੀਜ਼ ਦੇ ਸ਼ੋਅਰੂਮ ਜਾ ਰਿਹਾ ਸੀ। ਪੁਲੀਸ ਨੇ ਇਸ ਸਬੰਧ ‘ਚ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

Advertisement