ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਹਨੇਰੀ ਦੌਰਾਨ ਡਿੱਗੇ ਦਰੱਖ਼ਤ ਨਾਲ ਮੋਟਰਸਾਈਕਲ ਟਕਰਾਇਆ; ਨੌਜਵਾਨ ਦੀ ਮੌਤ

08:49 AM Jun 07, 2024 IST

ਹਰਮੇਸ਼ ਨੀਲੇਵਾਲ
ਜ਼ੀਰਾ, 6 ਜੂਨ
ਇੱਥੇ ਲੰਘੀ ਦੇਰ ਰਾਤ ਆਈ ਤੇਜ਼ ਹਨੇਰੀ ਕਾਰਨ ਜ਼ੀਰਾ-ਫਿਰੋਜ਼ਪੁਰ ਸੜਕ ’ਤੇ ਹੋਏ ਹਾਦਸੇ ਵਿੱਚ ਨੌਜਵਾਨ ਦੀ ਮੌਤ ਗਈ। ਮ੍ਰਿਤਕ ਦੀ ਪਛਾਣ ਵਿਪਨਦੀਪ ਸਿੰਘ (19) ਪੁੱਤਰ ਅੰਗਰੇਜ਼ ਸਿੰਘ ਵਾਸੀ ਪਿੰਡ ਗਾਦੜੀਵਾਲਾ (ਜ਼ੀਰਾ) ਵਜੋਂ ਹੋਈ ਹੈ। ਉਹ ਜ਼ੀਰਾ ਵਿੱਚ ਇੱਕ ਰੈਸਤਰਾਂ ਵਿੱਚ ਪੀਜ਼ਾ ਡਲਿਵਰੀ ਦਾ ਕੰਮ ਕਰਦਾ ਸੀ। ਜਦੋਂ ਉਹ ਪੀਜ਼ਾ ਡਲਿਵਰ ਕਰ ਕੇ ਆਪਣੇ ਮੋਟਰਸਾਈਕਲ ’ਤੇ ਜ਼ੀਰਾ ਵੱਲ ਆ ਰਿਹਾ ਸੀ ਤਾਂ ਜ਼ੀਰਾ-ਫਿਰੋਜ਼ਪੁਰ ਰੋਡ ’ਤੇ ਦੂਨ ਵੈਲੀ ਪਬਲਿਕ ਸਕੂਲ ਦੇ ਨਜ਼ਦੀਕ ਸੜਕ ’ਤੇ ਡਿੱਗੇ ਸਫੈਦੇ ਨਾਲ ਉਸ ਦਾ ਮੋਟਰਸਾਈਕਲ ਟਕਰਾ ਗਿਆ ਅਤੇ ਟਾਹਣੇ ਦਾ ਤਿੱਖਾ ਪਾਸਾ ਉਸ ਦੇ ਪੇਟ ’ਚ ਖੁੱਭ ਗਿਆ। ਇਸ ਕਾਰਨ ਉਹ ਗੰਭੀਰ ਜ਼ਖ਼ਮੀ ਹੋ ਗਿਆ ਜਿਸ ਨੂੰ ਇਲਾਜ ਲਈ ਸਿਵਲ ਹਸਪਤਾਲ ਜ਼ੀਰਾ ਵਿੱਚ ਲਿਆਂਦਾ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।

Advertisement

ਦੋ ਭਰਾਵਾਂ ਦੇ ਮੋਟਰਸਾਈਕਲ ’ਤੇ ਦਰੱਖਤ ਡਿੱਗਿਆ; ਇਕ ਹਲਾਕ

ਮਾਛੀਵਾੜਾ (ਗੁਰਦੀਪ ਟੱਕਰ): ਸਥਾਨਕ ਗੁਰੋਂ ਕਾਲੋਨੀ ਦੇ ਰਹਿਣ ਵਾਲੇ ਮਜ਼ਦੂਰ ਵਿਕਾਸ (41) ਵਾਸੀ ਮਾਛੀਵਾੜਾ ਦੀ ਦੇਰ ਰਾਤ ਚੱਲੇ ਝੱਖੜ ਨੇ ਜਾਨ ਲੈ ਲਈ। ਪ੍ਰਾਪਤ ਜਾਣਕਾਰੀ ਅਨੁਸਾਰ ਵਿਕਾਸ, ਖੰਨਾ ਵਿੱਚ ਪੱਲੇਦਾਰੀ ਦਾ ਕੰਮ ਕਰਦਾ ਸੀ ਅਤੇ ਕੱਲ੍ਹ ਰਾਤ ਆਪਣੇ ਭਰਾ ਅਸ਼ੋਕ ਨਾਲ ਮੋਟਰਸਾਈਕਲ ਰਾਹੀਂ ਮਾਛੀਵਾੜਾ ਵੱਲ ਆ ਰਿਹਾ ਸੀ। ਪਿੰਡ ਬਾਲਿਓਂ ਨੇੜੇ ਕਿ ਤੇਜ਼ ਝੱਖੜ ਚੱਲਣ ਲੱਗ ਪਿਆ ਅਤੇ ਇੱਕ ਦਰੱਖਤ ਉਨ੍ਹਾਂ ਦੇ ਮੋਟਰਸਾਈਕਲ ’ਤੇ ਆ ਡਿੱਗਿਆ ਜਿਸ ਕਾਰਨ ਉਹ ਦੋਵੇਂ ਸੜਕ ’ਤੇ ਜਾ ਡਿੱਗੇ। ਇਸ ਹਾਦਸੇ ਵਿੱਚ ਵਿਕਾਸ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਿਆ ਜਿਸ ਨੂੰ ਉਸ ਦਾ ਭਰਾ ਅਸ਼ੋਕ ਇਲਾਜ ਲਈ ਹਸਪਤਾਲ ਲਿਆਇਆ ਜਿੱਥੇ ਉਹ ਦਮ ਤੋੜ ਗਿਆ। ਪਰਿਵਾਰਕ ਮੈਂਬਰਾਂ ਵੱਲੋਂ ਇਸ ਘਟਨਾ ਦੀ ਸੂਚਨਾ ਪੁਲੀਸ ਨੂੰ ਦੇ ਦਿੱਤੀ ਗਈ ਹੈ ਜਿਸ ’ਤੇ ਸਮਰਾਲਾ ਪੁਲੀਸ ਨੇ ਲਾਸ਼ ਪੋਸਟ ਮਾਰਟਮ ਲਈ ਭੇਜ ਦਿੱਤੀ ਹੈ।

Advertisement
Advertisement
Advertisement